ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸੀਨੀਅਰ ਟਰੱਸਟ ਮੈਂਬਰ ਦਰਸ਼ਨ ਸਿੰਘ ਮਾਹਿਲ ਅਤੇ ਸਮੂਹ ਮਾਹਿਲ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ 20ਵਾਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮਾਹਿਲ ਗਹਿਲਾਂ ਵਿਖੇ ਲਗਾਇਆ ਗਿਆ । ਇਸ ਦਾ ਉਦਘਾਟਨ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਇਸ ਮੌਕੇ ਉਹਨਾਂ ਦਾ ਸਹਿਯੋਗ ਸ. ਦਰਸ਼ਨ ਸਿੰਘ ਮਾਹਿਲ ਸੀਨੀਅਰ ਟਰੱਸਟ ਮੈਂਬਰ ਅਤੇ ਹੋਰ ਪਤਵੰਤੇ ਸੱਜਣਾਂ ਨੇ ਦਿੱਤਾ। ਇਸ ਮੌਕੇ 190 ਤੋਂ ਵੱਧ ਲੋੜਵੰਦ ਮਰੀਜ਼ਾਂ ਨੇ ਚੈਕਅੱਪ ਕਰਵਾਕੇ ਅਤੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ ।
ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਸ. ਦਰਸ਼ਨ ਸਿੰਘ ਮਾਹਿਲ ਸੀਨੀਅਰ ਟਰੱਸਟ ਮੈਂਬਰ ਅਤੇ ਸਮੂਹ ਮਾਹਿਲ ਪਰਿਵਾਰ ਵੱਲੋਂ ਦੋ ਦਹਾਕਿਆਂ ਤੋਂ ਲੋੜਵੰਦ ਲੋਕਾਂ ਦੀ ਮਦਦ ਕਰਨ ਹਿੱਤ ਹਰ ਸਾਲ ਫਰੀ ਅੱਖਾਂ ਦਾ ਜਾਂਚ ਅਤੇ ਫਰੀ ਮੈਡੀਕਲ ਜਾਂਚ ਕਰਵਾਉਣ ਦੇ ਉੱਦਮ ਦੀ ਸ਼ਲਾਘਾ ਕੀਤੀ । ਸ. ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਨੇ ਦੱਸਿਆ ਕਿ ਸਮੂਹ ਮਾਹਿਲ ਪਰਿਵਾਰ ਕੈਨੇਡਾ, ਯੂ.ਐਸ.ਏ ਅਤੇ ਯੂ.ਕੇ. ਦੇ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਨੂੰ ਮੁਫਤ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਰਹੀਆਂ ਹਨ ਅਤੇ ਲੋੜਵੰਦ ਮਰੀਜ਼ਾਂ ਦੇ ਅਪਰੇਸ਼ਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫਤ ਕਰਵਾਏ ਜਾਂਦੇ ਹਨ। ਇਸ ਮੌਕੇ ਡਾ. ਕੁਲਦੀਪ ਸਿੰਘ ਮੈਡੀਕਲ ਅਫਸਰ, ਡਾ ਨਵਦੀਪ ਕੌਰ ਅਤੇ ਉਪਟੋਮੀਟਰਸ ਦਲਜੀਤ ਕੌਰ ਵੱਲੋਂ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਵਰਣਨਯੋਗ ਹੈ ਕਿ ਸੀਨੀਅਰ ਟਰੱਸਟ ਮੈਂਬਰ ਸ. ਦਰਸ਼ਨ ਸਿੰਘ ਮਾਹਿਲ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਮਾਹਿਲ ਦੀ ਅਗਵਾਈ ਵਿਚ ਸ. ਸ਼ਮਸ਼ੇਰ ਸਿੰਘ ਮਾਹਿਲ ਅਤੇ ਦਲਜੀਤ ਕੌਰ ਮਾਹਿਲ ਕੈਨੇਡਾ, ਸ. ਬਲਜਿੰਦਰ ਸਿੰਘ ਮਾਹਿਲ ਅਤੇ ਹਰਜੀਤ ਕੌਰ ਮਾਹਿਲ ਕੈਨੇਡਾ, ਬੀਬੀ ਦਰਸ਼ਨ ਕੌਰ ਪੁਰੇਵਾਲ ਯੂ.ਕੇ. ਅਤੇ ਅਵਤਾਰ ਸਿੰਘ ਪੁਰੇਵਾਲ ਯੂ ਕੇ, ਬੀਬੀ ਰਸ਼ਪਾਲ ਕੌਰ ਸੰਧੂ ਕੈਨੇਡਾ ਪਤਨੀ ਲੇਟ ਹਰਜੀਤ ਸਿੰਘ ਸੰਧੂ ਕੈਨੇਡਾ, ਬੀਬੀ ਨਰਿੰਦਰ ਕੌਰ ਤੱਖਰ ਅਤੇ ਬਲਹਾਰ ਸਿੰਘ ਤੱਖਰ ਕੈਨੇਡਾ, ਮਨਪ੍ਰੀਤ ਕੌਰ ਉੱਪਲ ਅਤੇ ਰਣਵੀਰ ਸਿੰਘ ਉੱਪਲ ਕੈਨੇਡਾ, ਜਸਪ੍ਰੀਤ ਕੌਰ ਗਿੱਲ ਕੈਨੇਡਾ ਅਤੇ ਇੰਦਰਪਾਲ ਗਿੱਲ ਕੈਨੇਡਾ, ਅਮਨਦੀਪ ਕੌਰ ਧਾਲੀਵਾਲ ਅਤੇ ਗੌਰਵਜੀਤ ਧਾਲੀਵਾਲ ਕੈਨੇਡਾ, ਅਮਰਜੀਤ ਕੌਰ ਤੇ ਗੁਰਜੀਤ ਸਿੰਘ ਬਰਾੜ ਕੈਨੇਡਾ, ਗੁਰਿੰਦਰ ਕੌਰ ਮਾਹਿਲ ਤੇ ਸ਼ਰਨਜੀਤ ਸਿੰਘ ਮਾਹਿਲ ਯੂ ਐਸ ਏ, ਸ ਹਰਪਾਲ ਸਿੰਘ ਅਤੇ ਬੀਬੀ ਹਰਕਮਲ ਕੌਰ ਨਵਾਂਸ਼ਹਿਰ, ਚਾਚੀ ਜੀ ਰਛਪਾਲ ਕੌਰ ਮਾਹਿਲ ਤੇ ਚਾਚਾ ਜੀ ਸ. ਅਵਤਾਰ ਸਿੰਘ ਮਾਹਿਲ ਯੂ.ਐਸ.ਏ, ਚਾਚੀ ਜੀ ਸੁਰਜੀਤ ਕੌਰ ਮਾਹਿਲ ਤੇ ਚਾਚਾ ਜੀ ਸ. ਰਘਬੀਰ ਸਿੰਘ ਮਾਹਿਲ ਕੈਨੇਡਾ, ਚਾਚੀ ਜੀ ਸਰਬਜੀਤ ਕੌਰ ਤੇ ਚਾਚਾ ਜੀ ਸ. ਜਸਵੀਰ ਸਿੰਘ ਮਾਹਿਲ ਪਿੰਡ ਮਾਹਿਲ ਗਹਿਲਾਂ ਅਤੇ ਸਮੂਹ ਪਰਿਵਾਰ ਵੱਲੋਂ ਹਰ ਸਾਲ ਫਰੀ ਮੈਡੀਕਲ ਸਹਾਇਤਾ ਲੋੜਵੰਦਾਂ ਨੂੰ ਪ੍ਰਦਾਨ ਕਰਨ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ । ਇਸ ਮੌਕੇ ਸ. ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਸ. ਦਰਸ਼ਨ ਸਿੰਘ ਮਾਹਿਲ ਸੀਨੀਅਰ ਟਰੱਸਟ ਮੈਂਬਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਪ੍ਰਿੰਸੀਪਲ ਹਰਜੀਤ ਸਿੰਘ ਮਾਹਿਲ, ਸ੍ਰੀ ਢੇਰੂ ਰਾਮ ਦਰਦੀ, ਸ ਸਰਬਜੀਤ ਸਿੰਘ ਮਾਹਿਲ ਯੂ ਐਸ ਏ, ਜਗਦੀਸ਼ ਸਿੰਘ ਕੋਚ, ਸ ਬਲਦੇਵ ਸਿੰਘ ਸਹੋਤਾ, ਸ ਸਰਬਜੀਤ ਸਿੰਘ ਸਹੋਤਾ, ਰਾਜ ਸਹੋਤਾ ਬੜਾਪਿੰਡ, ਸ ਗੁਰਚਰਨ ਸਿੰਘ ਆਸਟ੍ਰੇਲੀਆ, ਸ. ਨਿਰਮਲ ਸਿੰਘ ਬੰਗਾ, ਸਮੂਹ ਮਾਹਿਲ ਪਰਿਵਾਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਸਾਰਾ ਦਿਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਹਰਜੀਤ ਸਿੰਘ ਮਾਹਿਲ ਨੇ ਬਾਖੂਬੀ ਨਿਭਾਈ । ਇਸ ਮੌਕੇ ਪਤਵੰਤੇ ਸੱਜਣਾਂ ਅਤੇ ਸਮੂਹ ਮੈਡੀਕਲ ਟੀਮ ਦਾ ਸਨਮਾਨ ਵੀ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj