ਅਮਰਗੜ੍ਹ (ਸਮਾਜ ਵੀਕਲੀ) (ਗੁਰਜੰਟ ਸਿੰਘ ਢਢੋਗਲ) ਪੰਚਾਇਤੀ ਚੋਣਾਂ ਦੌਰਾਨ ਪਿੰਡ ਢਢੋਗਲ ਵਿਖੇ ਸਰਪੰਚੀ ਲਈ ਉਮੀਦਵਾਰ ਜਸਵੀਰ ਦਾਸ ਢਢੋਗਲ ਅਤੇ ਉਨ੍ਹਾਂ ਦੇ ਹਮਾਇਤੀ ਪੰਚਾਇਤ ਮੈਂਬਰਾਂ ਨੇ ਹੂੰਝਾਂ ਫੇਰ ਜਿੱਤ ਪ੍ਰਾਪਤ ਕੀਤੀ।ਇਸ ਮੌਕੇ ਸਰਪੰਚ ਜਸਵੀਰ ਦਾਸ ਨੇ 898 ਵੋਟਾਂ ਪ੍ਰਾਪਤ ਕੀਤੀਆਂ ਅਤੇ ਵਿਰੋਧੀ ਉਮੀਦਵਾਰ ਹਾਕਮ ਸਿੰਘ ਨੂੰ ਸਿਰਫ 566 ਵੋਟਾਂ ਅਤੇ ਜਸਵੀਰ ਸਿੰਘ ਨੂੰ ਸਿਰਫ਼ 320 ਵੋਟਾਂ ਹੀ ਹਾਸਿਲ ਹੋਈਆਂ । ਇਸ ਤੋਂ ਇਲਾਵਾ ਰੈਂਟੁ ਸਿੰਘ, ਗੁਰਮੀਤ ਸਿੰਘ, ਰਾਜਿੰਦਰ ਕੌਰ ਅਤੇ ਕਰਨੈਲ ਕੌਰ ਵੋਟਾਂ ਨਾਲ ਮੈਂਬਰ ਚੁਣੇ ਗਏ।ਜਦਕਿ ਸਤਿਨਾਮ ਸਿੰਘ, ਬਲਜੀਤ ਸਿੰਘ, ਰਾਜ ਕੁਮਾਰ , ਮਨਿੰਦਰ ਕੌਰ ਤੇ ਗੁਰਪ੍ਰੀਤ ਸਿੰਘ ਬਿਨ੍ਹਾਂ ਮੁਕਾਬਲੇ ਪੰਚਾਇਤ ਮੈਂਬਰ ਚੁਣੇ ਗਏ ਅਤੇ ਨਤੀਜੇ ਆਉਣ ਉਪਰੰਤ ਸਰਪੰਚ, ਪੰਚਾਇਤ ਮੈਂਬਰਾਂ ਅਤੇ ਆਪ ਆਗੂ ਬਾਬਾ ਆਤਮਾ ਸਿੰਘ, ਭਰਪੂਰ ਸਿੰਘ, ਮਹੰਤ ਬਲਜੀਤ ਦਾਸ, ਜਸਵੀਰ ਸਿੰਘ ਜੱਸਾ ਸਰਪੰਚ, ਸਨਪ੍ਰੀਤ ਬਲਿੰਗ, ਹਰਵਿੰਦਰ ਭੱਟੀ,ਗੁਰਮੀਤ ਬੱਬੂ, ਹਰਜੱਸ ਸਿੰਘ, ਜਸਕਰਨ ਸਿੰਘ,ਤਰਨਪ੍ਰੀਤ ਸਿੰਘ , ਕੁਲਦੀਪ ਸਿੰਘ, ਜਸਵੀਰ ਸਿੰਘ ਸੀਰਾ, ਗੁਰਿੰਦਰ ਸਿੰਘ ਗਿੰਨੀ,ਜੱਗੂ ਬਲਿੰਗ, ਅੰਗਰੇਜ ਸਿੰਘ, ਰਛਪਾਲ ਸਿੰਘ, ਜਸਵੀਰ ਸਿੰਘ ਜੱਸਾ, ਪ੍ਰਧਾਨ ਮਨਜਿੰਦਰ ਸਿੰਘ ਗੋਗੀ, ਪੰਮਾ ਸਟੂਡੀਓ, ਲਾਡੀ ਢਢੋਗਲ, ਪੰਮਾ ਢਢੋਗਲ, ਸ਼ਨੀ ਬਰਾੜ, ਬਾਬਾ ਰਾਜੂ ਸਿੰਘ, ਸਤਪਾਲ ਸਿੰਘ , ਸੰਤੋਖ ਸਿੰਘ, ਜਰਨੈਲ ਸਿੰਘ ਲਾਲੀ, ਮਨਪ੍ਰੀਤ ਸਿੰਘ, ਹਰਮੇਸ਼ ਸਿੰਘ,ਪੰਮੀ ਪ੍ਰਧਾਨ, ਯਾਦ ਢਢੋਗਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਰਥਕਾਂ ਨੇ ਗੁਰਦੁਆਰਾ ਸਾਹਿਬ ਮਸਤੂਆਣਾ ਸਾਹਿਬ ਵਿਖੇ ਪੁੱਜ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਵੱਡੀ ਗਿਣਤੀ ਸਮਰਥਕਾਂ ਸਮੇਤ ਪਿੰਡ ਦੀ ਭਲਾਈ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ।ਇਸ ਮੌਕੇ ਸਰਪੰਚ ਜਸਵੀਰ ਦਾਸ ਢਢੋਗਲ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਪਿੰਡ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ‘ਤੇ ਪੂਰਾ ਖ਼ਰਾ ਉਤਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly