HOME ਪਿੰਡ ਲੱਖਾ ਤੋ ਮੁੱਖ ਮੰਤਰੀ ਤੀਰਥ ਯਾਤਰਾ ਵੱਖ-ਵੱਖ ਗੁਰੂ ਧਾਮਾ ਲਈ ਰਵਾਨਾ...

ਪਿੰਡ ਲੱਖਾ ਤੋ ਮੁੱਖ ਮੰਤਰੀ ਤੀਰਥ ਯਾਤਰਾ ਵੱਖ-ਵੱਖ ਗੁਰੂ ਧਾਮਾ ਲਈ ਰਵਾਨਾ ਹੋਈ

3
ਰਾਏਕੋਟ,   (ਸਮਾਜ ਵੀਕਲੀ)   (ਗੁਰਭਿੰਦਰ ਗੁਰੀ) ‘ਆਪ’ ਸਰਕਾਰ ਵੱਲੋ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਪਿੰਡ ਲੱਖਾ ਤੋ ਯਾਤਰੀਆ ਦੀ ਇੱਕ ਬੱਸ ਵੱਖ-ਵੱਖ ਗੁਰੂ ਧਾਮਾ ਦੇ ਦਰਸਨਾ ਲਈ ਬਲਾਕ ਕੋਆਰਡੀਨੇਰ ਭਾਈ ਗੁਰਜੰਟ ਸਿੰਘ ਖਾਲਸਾ ਰਸੂਲਪੁਰ ਦੀ  ਅਗਵਾਈ ਹੇਠ ਰਵਾਨਾ ਹੋਈ।ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਦਾ ਧੰਨਵਾਦ ਕਰਦਿਆ ਜਿਲ੍ਹਾ ਜਨਰਲ ਸਕੱਤਰ ਸੁਰਿੰਦਰ ਸਿੰਘ ਲੱਖਾ ਅਤੇ ਬਲਾਕ ਪ੍ਰਧਾਨ ਭਾਈ ਤਰਸੇਮ ਸਿੰਘ ਖਾਲਸਾ ਹਠੂਰ ਨੇ ਕਿਹਾ ਕਿ ਇਹ ਯਾਤਰਾ ਪਿੰਡ ਲੱਖਾ ਤੋ ਸੁਰੂ ਹੋ ਕੇ ਸ੍ਰੀ ਤਰਨਤਾਰਨ ਸਾਹਿਬ,ਤਖਤ ਸ੍ਰੀ ਅਕਾਲ ਤੱਖਤ ਸਾਹਿਬ,ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ, ਸ੍ਰੀ ਰਾਮ ਤੀਰਥ,ਵਾਹਗਾ ਬਾਰਡਰ, ਸ੍ਰੀ ਬਾਬਾ ਬੁੱਢਾ ਸਿੰਘ ਜੀ ਆਦਿ ਸਥਾਨਾ ਦੇ ਦਰਸਨ ਕਰਨ ਉਪਰੰਤ ਵਾਪਸ 21 ਮਈ ਦਿਨ ਵੀਰਵਾਰ ਨੂੰ ਪਿੰਡ ਲੱਖਾ ਵਿਖੇ ਪਹੁੰਚੇਗੀ।ਉਨ੍ਹਾ ਦੱਸਿਆ ਕਿ ਇਸ ਯਤਾਰਾ ਵਿਚ 50 ਸਾਲ ਦੀ ਉਮਰ ਤੋ ਵੱਧ ਵਾਲੇ ਵਿਅਕਤੀ ਯਾਤਰਾ ਕਰਨਗੇ।ਇਸ ਮੌਕੇ ਉਨ੍ਹਾ ਨਾਲ ਜਿਲ੍ਹਾ ਪ੍ਰੀਸ਼ਦ ਮੈਬਰ ਸ਼ਹਿਰੀਨ ਕੌਰ ਖਾਲਸਾ ਰਸੂਲਪੁਰ,ਸੀਨੀਅਰ ਆਗੂ ਸੁਰਿੰਦਰ ਸਿੰਘ ਲੱਖਾ,ਕਿਸਾਨ ਵਿੰਗ ਦੇ ਜਿਲ੍ਹਾ ਸੈਕਟਰੀ ਗੁਰਦੀਪ ਸਿੰਘ ਭੁੱਲਰ ਚਕਰ,ਸੁਖਚੈਨ ਸਿੰਘ ਹਠੂਰ,ਬਲਵੀਰ ਸਿੰਘ,ਜਰਨੈਲ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਮ੍ਰਿਧੀ (M-CADWM) ਯੋਜਨਾ ਤਹਿਤ ਅੱਜ ਇੱਕ ਕਿਸਾਨ ਜਾਗਰੂਕਤਾ ਪ੍ਰੋਗਰਾਮ ਪਿੰਡ ਕੁੱਕੜ ਮਾਜਰਾ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਐਸਬੀਐਸ ਨਗਰ ਨੇੜੇ ਜੋਤ ਰਿਜ਼ੋਰਟ ਵਿਖੇ ਆਯੋਜਿਤ ਕੀਤਾ ਗਿਆ।
Next articleਉੱਘੇ ਸਮਾਜ ਸੇਵਕ ਬਾਬਾ ਜੰਗ ਸਿੰਘ ਦੀਵਾਨਾ ਨੇ 160 ਵਿਦਿਆਰਥੀਆ ਨੂੰ ਸਟੇਸਨਰੀ ਵੰਡੀ