ਰਾਏਕੋਟ (ਸਮਾਜ ਵੀਕਲੀ) (ਗੁਰਭਿੰਦਰ ਗੁਰੀ) -ਹਰ ਸਮੇਂ ਗਰੀਬ ਅਤੇ ਲੋੜਵੰਦ ਪਰਿਵਾਰਾ ਅਤੇ ਬੱਚਿਆ ਦੀ ਸਹਾਇਤਾ ਕਰਨ ਵਾਲੇ ਇਲਾਕੇ ਦੇ ਉੱਘੇ ਸਮਾਜ ਸੇਵਕ ਬਾਬਾ ਜੰਗ ਸਿੰਘ ਦੀਵਾਨਾ ਨੇ ਸਰਕਾਰੀ ਹਾਈ ਸਕੂਲ ਦੀਵਾਨਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੀਵਾਨਾ ਦੇ 160 ਵਿਦਿਆਰਥੀਆ ਨੂੰ ਸਟੇਸਨਰੀ ਵੰਡੀ।ਇਸ ਮੌਕੇ ਬਾਬਾ ਜੰਗ ਸਿੰਘ ਦੀਵਾਨਾ ਨੇ ਦੱਸਿਆ ਕਿ 160 ਵਿਦਿਆਰਥੀਆ ਨੂੰ ਕਾਪੀਆ,ਪੈਨ,ਪੈਨਸਲਾ ਆਦਿ ਸਟੇਸਨਰੀ ਵੰਡੀ ਗਈ ਹੈ ਅਤੇ ਦੋਵੇ ਸਕੂਲਾ ਦੇ ਸਟਾਫ ਨੂੰ ਰਜਿਸਟਰ ਅਤੇ ਪੈਨ ਭੇਂਟ ਕੀਤੇ ਗਏ ਹਨ।ਇਸ ਮੌਕੇ ਦੋਵੇ ਸਰਕਾਰੀ ਸਕੂਲਾ ਦੇ ਸਟਾਫ ਵੱਲੋ ਉੱਘੇ ਸਮਾਜ ਸੇਵਕ ਬਾਬਾ ਜੰਗ ਸਿੰਘ ਦੀਵਾਨਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਤਨਾਮ ਸਿੰਘ ਝੋਰੜਾ,ਬਲਜੀਤ ਸਿੰਘ ਸੁਧਾਰ,ਇੰਦਰਜੀਤ ਸਿੰਘ ਵਿੱਕੀ,ਡਾ:ਸੁਰਿੰਦਰ ਸਿੰਘ ਯੂ ਐਸ ਏ,ਰਵਿੰਦਰ ਸਿੰਘ ਯੂ ਐਸ ਏ,ਸੁਖਵਿੰਦਰ ਸਿੰਘ ਇਟਲੀ,ਬਲਜੀਤ ਸਿੰਘ ਕੈਨੇਡਾ,ਪ੍ਰਿੰਸ ਕੈਨੇਡਾ,ਪ੍ਰਭਜੋਤ ਸਿੰਘ ਯੂ ਕੇ,ਸਕੂਲਾ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



