ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਇੱਥੋਂ ਨੇੜਲੇ ਪਿੰਡ ਕੋਟਲਾ ਨਿਹੰਗ ਦੇ ਖੇਡ ਮੈਦਾਨ ਵਿੱਚੋਂ ਪਾਣੀ ਵਾਲ਼ੀ ਮੋਟਰ ਚੋਰੀ ਹੋ ਗਈ। ਜਿਸ ਬਾਰੇ ਪ੍ਰਧਾਨ ਜਸਵੀਰ ਸਿੰਘ ਹੈਪੀ ਨੇ ਦੱਸਿਆ ਕਿ ਪਿੰਡ ਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਦੇ ਸਾਰੇ ਮੈਬਰਾਂ ਵੱਲੋਂ ਮੈਦਾਨ ਨੂੰ ਹਰਾ ਭਰਾ ਰੱਖਣ ਲਈ ਉਗਰਾਹੀ ਕਰਕੇ 2 ਐਚ.ਪੀ. ਦੀ ਮੋਟਰ (ਕੀਮਤ: 20000 ਰੁਪਏ) ਟੋਭੇ ਵਿੱਚੋਂ ਪਾਣੀ ਲਗਾਉਣ ਲਈ ਪਾਈ ਹੋਈ ਸੀ। ਜਦੋਂ ਅੱਜ ਸਵੇਰੇ ਮੋਟਰ ਚਲਾਉਣ ਲਈ ਗਏ ਤਾਂ ਮੋਟਰ ਮੌਜੂਦ ਹੀ ਨਹੀ ਸੀ। ਉਨ੍ਹਾਂ ਪਿੰਡ ਦੇ ਹੀ ਕੁੱਝ ਨਸ਼ਈ ਅਨਸਰਾਂ ‘ਤੇ ਚੋਰੀ ਕਰਨ ਦਾ ਸ਼ੱਕ ਪ੍ਰਗਟਾਇਆ ਅਤੇ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਮੋਟਰ ਬਰਾਮਦ ਕਰਨ ਲਈ ਅਪੀਲ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly