HOME ਪਿੰਡ ਕੋਠੀ ਹਲਕਾ ਚੱਬੇਵਾਲ ਵਿਖ਼ੇ ਮੀਟਿੰਗ ਕੀਤੀ ਗਈ, ਇਸ ਮੀਟਿੰਗ ਵਿਚ ਮੁੱਖ...

ਪਿੰਡ ਕੋਠੀ ਹਲਕਾ ਚੱਬੇਵਾਲ ਵਿਖ਼ੇ ਮੀਟਿੰਗ ਕੀਤੀ ਗਈ, ਇਸ ਮੀਟਿੰਗ ਵਿਚ ਮੁੱਖ ਮਹਿਮਾਨ ਐਡਵੋਕੇਟ ਪਲਵਿੰਦਰ ਮਾਨਾ ਜੀ ਇੰਚਾਰਜ ਹਲਕਾ ਚੱਬੇਵਾਲ ਜੀ ਪੁਹੰਚੇ I

5

ਚੱਬੇਵਾਲ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਇਸ ਮੀਟਿੰਗ ਵਿਚ ਮਾਨਯੋਗ ਇੰਚਾਰਜ ਸਾਹਿਬ ਜੀ ਨੇ ਦੱਸਿਆ ਕੀ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਪਿੰਡ ਪਿੰਡ ਪੁਹੰਚ ਕਰਕੇ ਦੱਸਿਆ ਜਾਵੇਗਾ ਕੀ ਕਿਵੇਂ ਪੰਜਾਬ ਸਰਕਾਰ ਦੇ ਨੁਮਾਂਇੰਦਆ, ਪੁਲਿਸ ਤੇ ਡਰੱਗ ਮਾਫ਼ੀਆਂ ਦੇ ਨਾਲ ਚੱਲ ਰਹੇ ਗਠਜੋੜ ਦੇ ਚੱਲਦੇ ਨਸ਼ਾ ਪੰਜਾਬ ਵਿੱਚੋ ਖ਼ਤਮ ਨਹੀਂ ਹੋਵੇਗਾ I ਇਹ ਜਦੋ ਤੋਂ ਪੰਜਾਬ ਅੰਦਰ ਬਸਪਾ ਨਸ਼ਿਆਂ ਅਤੇ ਡਰੱਗ ਮਾਫ਼ੀਆਂ ਦੇ ਖਿਲਾਫ ਕੰਮ ਕਰ ਰਹੀ ਹੈ ਉਦੋਂ ਤੋਂ ਹੀ ਪੰਜਾਬ ਸਰਕਾਰ ਦੀਆਂ ਅੱਖਾਂ ਖੁਲੀਆਂ ਹਨ I ਇਹ ਮਾਨ ਸਰਕਾਰ ਜੋ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਦਾ ਲੋਕ ਦਿਖਾਵਾ ਕਰ ਰਹੀ ਹੈ ਇਹ ਸਿਰਫ ਓਰ ਸਿਰਫ ਰਾਜਨੀਤਿਕ ਜੁਮਲਾ ਹੈ ਹੋਰ ਕੁਝ ਨਹੀਂ I ਪੰਜਾਬ ਸਰਕਾਰ ਦੀਆਂ ਘਟੀਆ ਲੋਕ ਮਾਰੂ ਨੀਤੀਆਂ ਤੋਂ ਬਸਪਾ ਦੀਆਂ ਟੀਮਾ ਪਿੰਡ ਪਿੰਡ ਪੁਹੰਚ ਕਰਕੇ ਲੋਕਾਂ ਨੂੰ ਜਾਗਰੂਕ ਕਰਨਗੀਆਂ । ਜਿਸ ਸਬੰਧੀ ਐਡਵੋਕੇਟ ਮਾਨਾ ਜੀ ਨੇ ਆਗੂ ਸਹਿਬਾਨਾਂ ਨੂੰ ਹਾਦਾਇਤਾ ਜਾਰੀ ਕੀਤੀਆ ਕੀ ਬਸਪਾ ਦੀ ਮਜਬੂਤੀ ਲਈ ਬੂਥ ਪੱਧਰ ਤੇ ਕੰਮ ਕੀਤਾ ਜਾਵੇ । ਇਸ ਮੌਕੇ ਪਿੰਡ ਕੋਠੀ ਦਾ ਬਸਪਾ ਯੂਨਿਟ ਤਿਆਰ ਕੀਤਾ ਗਿਆ ਤੇ ਬੂਥ ਕਮੇਟੀ ਬਣਾਈ । ਇਸ ਮੌਕੇ ਹਾਜਰ ਆਗੂ ਸਹਿਬਾਨਾਂ ਵਿਚ ਰਾਕੇਸ਼ ਕੀਟੀ ਜੀ ਜਿਲ੍ਹਾ ਸਕੱਤਰ, ਦਵਿੰਦਰ ਬਾਹੋਵਾਲ ਜੀ ਬਾਮਚੇਫ ਇੰਚਾਰਜ, ,ਕੁਲਵਿੰਦਰ ਕੋਠੀ ਜੀ ,ਵਿੱਕੀ ਬੰਗਾ ਜੀ ,ਬਲਵੰਤ ਨੀਤਪੁਰ ਜੀ , ਰੂਪਾ ਬੰਗਾ, ਰਾਜੇਸ਼ ਭੁੰਨੋ, ਰਵੀ ਬੰਬੇਲੀ, ਚਾਨਣ ਕੋਠੀ, ਭਗਵਾਨ ਦਾਸ ਅਤੇ ਹੋਰ ਸਾਥੀ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵੱਡਾ ਰੇਲ ਹਾਦਸਾ ਟਲਿਆ: ਯਾਤਰੀ ਰੇਲਗੱਡੀ ਪਟੜੀ ਤੋਂ ਉਤਰੀ; ਪਟੜੀ ਟੁੱਟੀ ਮਿਲੀ
Next articleਆਪ ਦੇ ਹਲਕਾ ਇੰਚਾਰਜ ਵੱਲੋਂ ਸ਼ਮਸ਼ਾਨ ਘਾਟ ਦੀ ਸਫਾਈ ਖਿੱਚ ਦਾ ਕੇਂਦਰ ਬਣੀ ਚਾਹ, ਪਕੌੜਿਆਂ ਦਾ ਲੰਗਰ ਵਰਤਾਇਆ