HOME ਪਿੰਡ ਕੰਗਣਾ ਬੇਟ ਵਿਖੇ ਸ੍ਰੀ ਗੁਰੂ ਰਵਿਦਾਸ ਗੁਰੂਦੁਆਰਾ ‘ਚ ਖੂਨਦਾਨ, ਫ੍ਰੀ ਮੈਡੀਕਲ...

ਪਿੰਡ ਕੰਗਣਾ ਬੇਟ ਵਿਖੇ ਸ੍ਰੀ ਗੁਰੂ ਰਵਿਦਾਸ ਗੁਰੂਦੁਆਰਾ ‘ਚ ਖੂਨਦਾਨ, ਫ੍ਰੀ ਮੈਡੀਕਲ ਚੈੱਕਅਪ ਕੈਪ 1 ਨਵੰਬਰ ਨੂੰ

1
ਬਲਾਚੌਰ    (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ )– ਹਰ ਸਾਲ ਦੀ ਤਰ੍ਹਾਂ ਤਰਾਂ ਇਸ ਸਾਲ ਵੀ  ਨੌਜਵਾਨ ਸਭਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਲਾਚੌਰ ਦੇ ਪਿੰਡ ਕੰਗਣਾ ਬੇਟ ਵਿਖੇ ਸੂਰੀ ਹਸਪਤਾਲ ਵਲੋਂ ਖੂਨਦਾਨ ,ਫ੍ਰੀ ਮੈਡੀਕਲ ਅਤੇ ਅੱਖਾਂ ਦਾ ਚੈੱਕਅਪ ਕੈਂਪ 1 ਨਵੰਬਰ ਦਿਨ ਸ਼ਨਿਵਾਰ ਨੂੰ  ਲਗਾਇਆ ਜਾ ਰਿਹਾ ਹੈ |  ਇਸ ਕੈਂਪ ਸਬੰਧ ਵਿੱਚ ਜਾਣਕਾਰੀ ਦਿੰਦੇ ਚੌਧਰੀ ਅਮੀ ਚੰਦ ਅਮੀਆ ਕੰਗਣਾ ਬੇਟ ਨੇ ਦੱਸਿਆਂ ਕਿ  ਇਸ ਮੌਕੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵਲੋਂ ਮਰੀਜਾਂ ਦਾ ਚੈੱਕਅਪ ਕੀਤਾ ਜਾਵੇਗਾ | ਜਰੂਰਤਮੰਦ ਮਰੀਜਾਂ ਨੂੰ  ਚੈੱਕਅਪ ਦੇ ਬਾਅਦ  ਮੁਫ਼ਤ ਦਵਾਈਆਂ ਤੇ ਐਨਕਾਂ ਵੀ ਦਿੱਤੀਆ ਜਾਣਗੀਆ | ਉਨ੍ਹਾਂ ਨੇ ਨੌਜਵਾਨਾਂ ਨੂੰ  ਅਪੀਲ ਕੀਤੀ ਕਿ ਇਸ ਕੈਂਪ ਵਿੱਚ ਪਹੁੰਚ ਕੇ ਜ਼ਿਆਦਾ ਤੋਂ ਜ਼ਿਆਦਾ ਖੂਨਦਾਨ ਕਰੋ | ਤਾਂ ਕਿ ਤੁਹਾਡੇ ਖੂਨ ਦਾਨ ਦੀ ਇਕ ਇਕ ਬੂੰਦ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆ ਹਨ ਉਨ੍ਹਾਂ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀ ਹੈ | ਉਨ੍ਹਾਂ ਇਲਾਕੇ ਦੇ ਲੋਕਾ  ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਪਹੁੰਚ ਕੇ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਓ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleGuru Vandana and Chhatra Abhinandan Programme Organized at BBPUCC Balachaur
Next articleਭਾਟੜੇ