
ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਪਿੰਡ ਕਾਹਮਾ ਵਲੋਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਸ਼ਹੀਦ ਕੁਲਦੀਪ ਸਿੰਘ, ਸ਼ਹੀਦ ਸੋਹਣ ਸਿੰਘ, ਸ਼ਹੀਦ ਚਮਨ ਲਾਲ ਦੀ ਯਾਦ ਨੂੰ ਸਮਰਪਿਤ ਨੂੰ 60 ਵਾ ਸ਼ਹੀਦੀ ਫੁੱਟਬਾਲ ਟੂਰਨਾਮੈਂਟ 25 ਨਵੰਬਰ ਤੋਂ ਲੈਕੇ 30 ਨਵੰਬਰ ਤੱਕ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਦੀ ਬੀ ਟੀਮ ਕਾਹਮਾ ਅਤੇ ਮਾਹਿਲ ਗਹਿਲਾਂ ਦੋਵੇਂ ਟੀਮਾਂ ਅੱਜ ਫਾਈਨਲ ਵਿੱਚ ਪਹੁੰਚੀਆਂ ਸਨ ਦੋਵੇਂ ਟੀਮਾਂ ਵਿਚਕਾਰ ਫਾਈਨਲ ਮੈਚ ਹੋਇਆ ਤਾਂ ਮਾਹਿਲ ਗਹਿਲਾਂ ਦੀ ਫੁੱਟਬਾਲ ਦੀ ਬੀ ਟੀਮ ਨੇ ਮੈਚ ਜਿੱਤ ਕੇ ਖੁਸ਼ੀ ਮਨਾਈ। ਪਿੰਡ ਪੱਧਰ ਦਾ ਏ ਟੀਮ ਦਾ ਮੁਕਾਬਲਾ ਕਾਹਮਾ ਵਰਜਿਸ਼ ਉਚਾ ਲੁਧਾਣਾ ਵਿਚਕਾਰ ਮੈਚ ਕਾਫੀ ਜਦੋਜਹਿਦ ਕਰਕੇ ਕਾਹਮਾ ਦੀ ਫੁੱਟਬਾਲ ਏ ਟੀਮ ਪੁਲਾਂਟੀਆ ਵਿੱਚ ਜਿੱਤ ਸਕੀ।ਬਾਅਦ ਵਿੱਚ ਦਲਵੀਰ ਅਕੈਡਮੀ ਪਟਿਆਲਾ ਦੀ ਫੁੱਟਬਾਲ ਦੀ ਟੀਮ ਅਤੇ ਦੂਸਰੇ ਪਾਸੇ ਮਾਹਿਲਪੁਰ ਫੁੱਟਬਾਲ ਦੀ ਟੀਮ ਆਪਸ ਵਿੱਚ ਬਹੁਤ ਜ਼ੋਰ ਲਾ ਕੇ ਖੇਡੀਆਂ । ਪਹਿਲਾਂ ਦਲਵੀਰ ਅਕੈਡਮੀ ਪਟਿਆਲਾ ਨੇ ਇੱਕ ਗੋਲ ਕਰ ਦਿੱਤਾ ਸੀ ਫਿਰ ਮਾਹਿਲਪੁਰ ਦੀ ਟੀਮ ਨੇ ਵੀ ਇੱਕ ਗੋਲ ਕਰ ਦਿੱਤਾ ਦੋਵੇਂ ਟੀਮਾਂ ਬਰਾਬਰ ਹੋ ਗਈਆਂ । ਦਲਵੀਰ ਅਕੈਡਮੀ ਪਟਿਆਲਾ ਨੇ ਜ਼ੋਰ ਲਗਾ ਕੇ ਦੂਸਰਾ ਗੋਲ ਵੀ ਕਰ ਦਿੱਤਾ ਪਰ ਫਿਰ ਉਹ ਗੋਲ ਮਾਹਿਲਪੁਰ ਵਾਲੀ ਟੀਮ ਨੇ ਬਹੁਤ ਜ਼ੋਰ ਲਗਾਇਆ ਕਿ ਅਸੀਂ ਵੀ ਦੂਸਰਾਂ ਗੋਲ ਕਰ ਦੇਈਏ ਪਰ ਉਨ੍ਹਾਂ ਕੋਲੋਂ ਅਜਿਹਾ ਨਹੀਂ ਹੋਇਆ।ਅੰਤ ਵਿੱਚ ਦਲਵੀਰ ਅਕੈਡਮੀ ਪਟਿਆਲਾ ਦੀ ਫੁੱਟਬਾਲ ਟੀਮ ਨੇ ਮੈਚ ਆਪਣੇ ਨਾਂ ਕੀਤਾ। ਇਸ ਮੈਚ ਨੂੰ ਦੇਖਣ ਲਈ ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ ਵਾਲੇ ਵੀ ਆਏ ਸਨ ਉਨ੍ਹਾਂ ਦੇ ਨਾਲ ਬਸਪਾ ਦੀ ਟੀਮ ਹਾਜ਼ਰ ਹੋਈ। ਮੈਚ ਦੇ ਇਨਾਮਾਂ ਦੀ ਵੰਡ ਲਲਿਤ ਮੋਹਨ ਬੱਲੂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਕੀਤੀ। ਹਰਨਾਮ ਸਿੰਘ ਕਾਹਮਾ, ਅਮਰੀਕ ਸਿੰਘ ਸਰਪੰਚ ਕਾਹਮਾ, ਸਤਨਾਮ ਸਿੰਘ ਕਾਹਮਾ, ਕਸ਼ਮੀਰ ਸਿੰਘ ਪੰਚ ਕਾਹਮਾ, ਜਸਵਿੰਦਰ ਸਿੰਘ ਕਾਹਮਾ, ਪ੍ਰਿੰਸੀਪਲ ਸ਼ੰਕਰ ਦਾਸ ਅਤੇ ਵਿਲੇਜ ਯੂਥ ਕਲੱਬ ਰਜਿ ਪਿੰਡ ਕਾਹਮਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਅਹਿਮ ਕੋਸ਼ਿਸ਼ਾਂ ਵਿੱਚ ਹੋਇਆ ਖੇਡ ਪ੍ਰੇਮੀਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਮੈਚਾਂ ਦਾ ਅਨੰਦ ਮਾਣਿਆ ਅਤੇ ਪੰਜ ਦਿਨ ਲੰਗਰ ਦਾ ਪ੍ਰਬੰਧ ਵੀ ਪ੍ਰਬੰਧਕ ਕਮੇਟੀ ਨੇ ਕੀਤਾ ਹੋਇਆ ਸੀ।
HOME ਪਿੰਡ ਕਾਹਮਾ ਵਲੋਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ।


