ਪਿੰਡ ਝਿੰਗੜਾਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਵਿਚਾਰਧਾਰਾ ਤੇ ਆਧਾਰਿਤ 15ਵੀ ਪੁਸਤਕ ਪ੍ਰਤੀਯੋਗਤਾ ਕਰਵਾਈ ਗਈ।

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਝਿੰਗੜਾਂ ਵਿਖੇ ਪ੍ਰਬੁੱਧ ਭਾਰਤ ਫਾਉਂਡੇਸ਼ਨ ਵਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਤੇ ਆਧਾਰਿਤ 15 ਵੀ ਪੁਸਤਕ ਪ੍ਰਤੀਯੋਗਤਾ ਕਰਵਾਈ ਗਈ ਜਿਹੜੀ ਕਿ ਭਾਰਤ ਰਤਨ ਡਾ ਭੀਮ ਰਾਓ ਅੰਬੇਦਕਰ ਸਟੱਡੀ ਸੈਂਟਰ ਅਤੇ ਮਾਤਾ ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਵਿਖੇ ਕਰਵਾਈ ਗਈ ਜਿਸ ਵਿੱਚ ਝਿੰਗੜਾਂ ਤੋਂ ਬਹੁਤ ਸਾਰੇ ਬੱਚਿਆਂ ਨੇ ਭਾਗ ਲਿਆ। ਜਿਸ ਦੇ ਸੈਂਟਰ ਇੰਚਾਰਜ ਕੁਲਦੀਪ ਸਿੰਘ ਢੰਡਾ ਇੰਜੀਨੀਅਰ ਸੁਰਜੀਤ ਰੱਲ੍ਹ ਜੀ ਸਨ। ਪ੍ਰਬੰਧਕ ਜਸਵੀਰ ਰੱਲ੍ਹ ਮੈਡਮ ਅਮਨਦੀਪ ਵਿਰਦੀ, ਅਸ਼ੋਕ ਕੁਮਾਰ ਜੀ ਸਨ। ਬੰਗਾ ਹਲਕੇ ਦੇ ਸਾਰੇ ਸੈਂਟਰਾਂ ਦੇ ਇੰਚਾਰਜ ਡਾਕਟਰ ਕਸ਼ਮੀਰ ਚੰਦ ਜੀ ਸਨ।ਸੋਹਣ ਸਿੰਘ ਕਲਸੀ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ,ਮੰਗਤ ਰਾਏ ਬਿੰਦੀ ਜਗਤਪੁਰ ਅਤੇ ਹੋਰ ਸਾਥੀ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ ਕੁਲਦੀਪ ਸਿੰਘ ਸਰਦੂਲਗੜ੍ਹ ਨੂੰ ਮਿਲ਼ਨੀ ਸਮੇਂ ਰੈਲੀ ਦਾ ਰੂਪ ਧਾਰਨ ਕਰ ਗਿਆ
Next article“ਧਰਤੀ ਉੱਤੇ ਕੋਈ ਵੀ ਨਸ਼ਾ ਨਹੀਂ ਜੋ ਜੀਵਨ ਨੂੰ ਸਾਰਥਕ ਬਣਾ ਸਕੇ” – ਸ. ਚਮਨ ਸਿੰਘ