HOME ਪਿੰਡ ਝੋਕ ਹਰੀ ਹਰ ਵਿਖੇ ਝਰਮਲ ਸਿੰਘ ਦੀ ਯਾਦ ਵਿੱਚ ਹੋਣਹਾਰ ਵਿਦਿਆਰਥੀਆਂ...

ਪਿੰਡ ਝੋਕ ਹਰੀ ਹਰ ਵਿਖੇ ਝਰਮਲ ਸਿੰਘ ਦੀ ਯਾਦ ਵਿੱਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

4
ਹੋਣਹਾਰ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਮਿਲਣ ਵੱਧ ਤੋਂ ਵੱਧ ਮੌਕੇ : ਸਤਿੰਦਰ ਸਿੰਘ 
ਡਿਪਟੀ ਡੀਈਓ ਨੇ ਝੋਕ ਹਰੀਹਰ ਦੇ ਸਕੂਲ ਨੂੰ ਦੱਸਿਆ ਜ਼ਿਲ੍ਹੇ ਦਾ ਸਭ ਤੋਂ ਬਿਹਤਰੀਨ ਸਕੂਲ 
ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ ਤੇ ਲੋੜਵੰਦ ਬੱਚਿਆਂ ਨੂੰ ਵੰਡੀਆਂ ਵਰਦੀਆਂ ਤੇ ਸਟੇਸ਼ਨਰੀ 
ਲੁਧਿਆਣਾ/ਫਿਰੋਜ਼ਪੁਰ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪਿੰਡ ਝੋਕ ਹਰੀਹਰ ਦੇ ਸਰਕਾਰੀ ਹਾਈ ਸਕੂਲ ਵਿਖੇ ਮਰਹੂਮ ਝਰਮਲ ਸਿੰਘ ਦੀ ਯਾਦ ਵਿੱਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਨ ਅਤੇ ਲੋੜਵੰਦ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ, ਬੂਟ ਅਤੇ ਸਟੇਸ਼ਨਰੀ ਵੰਡਣ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਨੈਸ਼ਨਲ ਐਵਾਰਡੀ ਡਿਪਟੀ ਡੀਈਓ ਸਤਿੰਦਰ ਸਿੰਘ ਨੇ ਇਸ ਉਪਰਾਲੇ ਲਈ ਝਰਮਲ ਸਿੰਘ ਦੇ ਪਰਿਵਾਰ, ਜੈਨ ਇਰੀਗੇਸ਼ਨ, ਹਰਬੰਸ ਸਿੰਘ ਮੁਖਤਿਆਰ ਕੌਰ ਮੈਮੋਰੀਅਲ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ ਅਤੇ ਹੋਰ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜਾਂ ਦੀ ਅੱਜ ਬਹੁਤ ਲੋੜ ਹੈ, ਜਿਸ ਲਈ ਉਹ ਸਮੂਹ ਸਿੱਖਿਆ ਵਿਭਾਗ ਅਤੇ ਸਰਕਾਰ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਕਈ ਹੋਣਹਾਰ ਵਿਦਿਆਰਥੀ ਆਰਥਿਕ ਤੰਗੀਆਂ ਕਾਰਨ ਅੱਗੇ ਵਧਣ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਦੇ ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਹਨ, ਇਸ ਲਈ ਉਨ੍ਹਾਂ ਨੂੰ ਅੱਗੇ ਵਧਣ ਲਈ ਸਹਿਯੋਗ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਗਈ ਹੈ, ਜਿਸ ਤੋਂ ਵਿਦਿਆ ਦਾ ਚਾਨਣ ਹੀ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਰਕਾਰੀ ਸਕੂਲਾਂ ਦੇ ਕਾਇਆ ਕਲਪ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਝੋਕ ਹਰੀਹਰ ਦਾ ਸਕੂਲ ਜ਼ਿਲ੍ਹਾ ਫਿਰੋਜ਼ਪੁਰ ਦਾ ਸਭ ਤੋਂ ਬਿਹਤਰੀਨ ਸਕੂਲ ਹੈ, ਜਿੱਥੋਂ ਦੇ ਬੱਚੇ ਬਹੁਤ ਹੋਣਹਾਰ ਹਨ ਅਤੇ ਇੱਥੋਂ ਦਾ ਸਟਾਫ ਵੀ ਬਹੁਤ ਮਿਹਨਤੀ ਹੈ। ਇਸ ਲਈ ਇੱਥੇ ਆ ਕੇ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਤੰਗੀਆਂ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਮਿਹਨਤ ਅਤੇ ਲਗਨ ਨਾਲ ਆਪਣੇ ਟੀਚੇ ਪ੍ਰਾਪਤ ਕਰਨੇ ਚਾਹੀਦੇ ਹਨ। ਇਸ ਮੌਕੇ ਜੈਨ ਇਰੀਗੇਸ਼ਨ ਦੇ ਐੱਮ.ਡੀ. ਅਜੀਤ ਜੈਨ, ਬੋਪਾਰਾਏ ਕੰਪਨੀ ਦੇ ਐੱਮ.ਡੀ. ਜਗਦੇਵ ਸਿੰਘ ਬੋਪਾਰਾਏ, ਵੈਦਭਾਨ ਦੇ ਐੱਮ.ਡੀ. ਡਾ: ਸੁਭਾਸ਼ ਗੋਇਲ, ਪੁਖਰਾਜ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦੇ ਐੱਮ.ਡੀ. ਸੁਖਜੀਤ ਸਿੰਘ ਚੀਮਾ, ਫਾਲਕਨ ਗਾਰਡਨ ਟੂਲਜ਼ ਲੁਧਿਆਣਾ, ਬਲੂਸਟਾਲ, ਚਾਨੀ ਐਗਰੋ ਇੰਡਸਟਰੀ ਦੇ ਐੱਮ.ਡੀ. ਗੁਰਤੇਜ ਸਿੰਘ ਚਾਨੀ ਅਤੇ ਹੋਰਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਸਾਲ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਵਿੱਚੋਂ ਮੋਹਰੀ ਤਿੰਨ ਸਥਾਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨੀਨਾ ਸ਼ਰਮਾ ਨੇ ਬਾਖੂਬੀ ਨਿਭਾਈ। ਇਸ ਮੌਕੇ ਅਸ਼ਵਨੀ ਮੈਥ ਮਾਸਟਰ, ਤਨੂ ਪ੍ਰੀਆ, ਨੇਹਾ ਗੁਪਤਾ, ਨੀਰੂ ਬਾਲਾ, ਸੋਨੀਆ, ਸ਼ਿਲਪੀ, ਅਮਨਦੀਪ ਕੌਰ, ਰੂਤੀ ਜੈਨ, ਵਿਸ਼ਾਲ ਧਵਨ, ਦਿਨੇਸ਼ ਚੌਹਾਨ, ਰਾਜਵੀਰ ਕੌਰ, ਰੁਪਿੰਦਰ ਕੌਰ, ਗੁਰੂ ਅੰਗਦ ਦੇਵ ਵਾਤਾਵਰਣ ਸੋਸਾਇਟੀ ਦੇ ਪ੍ਰਧਾਨ ਕਰਨਬੀਰ ਸਿੰਘ ਸੰਧੂ, ਸਾਬਕਾ ਸਰਪੰਚ ਮਲਕੀਤ ਸਿੰਘ ਸੰਧੂ, ਗੁਰਬਿੰਦਰ  ਸਿੰਘ ਸੰਧੂ, ਸੁਖਦੇਵ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ, ਹਰਿੰਦਰ ਸਿੰਘ ਸੰਧੂ, ਇਕਬਾਲ ਸਿੰਘ ਸੰਧੂ, ਮਰਹੂਮ ਝਰਮਲ ਸਿੰਘ ਦੇ ਭਰਾ ਨਿਰਮਲ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਬੋਹੜ ਸਿੰਘ, ਪਿੱਪਲ ਸਿੰਘ, ਵੀਰ ਪ੍ਰਤਾਪ ਸਿੰਘ,  ਸਰਬਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਪਤਵੰਤੇ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਇਤਿਹਾਸਿਕ ਪੈੜਾ ਪਾਉਂਦਾ ਹੋਇਆ ਸਮਾਪਤ
Next articleਲੁਧਿਆਣਾ ਖੇਤਰ ਦੇ 20 ਵਿਦਿਆਰਥੀਆਂ ਨੇ ਜੇ. ਈ.ਈ. ਐਡਵਾਂਸਡ 2026 ਲਈ ਕੁਆਲੀਫਾਈ ਕੀਤਾ