HOME ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ‘ਚ ਰੂਚੀ ਲੈਣ : ਤਹਿਸੀਲਦਾਰ...

ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ‘ਚ ਰੂਚੀ ਲੈਣ : ਤਹਿਸੀਲਦਾਰ ਮਕਨਾ

1

ਬਲਾਚੌਰ   (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ) ਅਜੋਕੇ ਸਮੇਂ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਅਤੇ ਖੇਡਾਂ ਵਿਚ ਵੱਧ ਤੋਂ ਵੱਧ ਰੂਚੀ ਲਵੇ ਤਾਂ ਜੋ ਨੌਜਵਾਨਾਂ ਤੰਦਰੁਸਤ ਰਹਿਣ ਦੇ ਨਾਲ਼ ਨਾਲ਼ ਖੇਡਾਂ ਵਿਚ ਵੀ ਆਪਣਾ ਭਵਿੱਖ ਉੱਜਵਲ ਕਰ ਸਕਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਚੌਰ ਦੇ ਤਹਿਸੀਲਦਾਰ ਅਤੇ ਪੰਜਾਬੀ ਫਿਲਮਾਂ ਦੇ ਉੱਘੇ ਸਿਤਾਰੇ ਗੁਰਿੰਦਰ ਸਿੰਘ ਮਕਨਾ ਨੇ ਪਿੰਡ ਟਕਾਰਲਾ ਵਿਖੇ ਕ੍ਰਿਕਟ ਲੀਗ ਟੂਰਨਾਮੈਂਟ ਦਾ ਉਦਘਾਟਨ ਕਰਨ ਉਪਰੰਤ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕ੍ਰਿਕਟ ਲੀਗ ਦੇ ਪ੍ਰਬੰਧਕਾਂ ਨੂੰ ਟੂਰਨਾਮੈਂਟ ਕਰਵਾਉਣ ਦੀ ਵਧਾਈ ਦਿੱਤੀ। ਇਸ ਮੌਕੇ ਟਕਾਰਲਾ ਗਰਾਮ ਪੰਚਾਇਤ ਅਤੇ ਨੌਗੱਜਾ ਪੀਰ ਸਪੋਰਟਸ ਕਲੱਬ ਵਲੋਂ ਤਹਿਸੀਲਦਾਰ ਗੁਰਿੰਦਰ ਸਿੰਘ ਮਕਨਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਕ੍ਰਿਕਟ ਲੀਗ ਵਿਚ ਪਹਿਲਾ ਸ਼ਾਨਦਾਰ ਮੈਚ ਪਿੰਡ ਬੂਥਗੜ੍ਹ ਅਤੇ ਟਕਾਰਲਾ ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਮੌਕੇ ਤਹਿਸੀਲ ਦਫ਼ਤਰ ਤੋਂ ਏ. ਐੱਸ. ਐੱਮ. ਅਮਨਦੀਪ ਸਿੰਘ ਚੇਚੀ, ਸਰਪੰਚ ਮਹਾਂਵੀਰ ਸਿੰਘ, ਬਲਵੀਰ ਸਿਆਣ, ਸੁਖਦੇਵ ਸਿੰਘ ਪੰਜਾਬ ਪੁਲਿਸ, ਰਾਕੇਸ਼ ਕੁਮਾਰ ਕਾਕੂ ਫ਼ੌਜੀ, ਨਰਿੰਦਰ ਹੱਕਲਾ, ਅਮਿਤ ਬਿੰਨੀ ਸ਼ਰਮਾ ਸਮੇਤ ਹੋਰ ਪਤਵੰਤੇ, ਪਿੰਡ ਵਾਸੀ ਅਤੇ ਖਿਡਾਰੀ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮੇਰੇ ਅੰਦਰ…
Next articleਬਚਪਨ ਦਾ ਉਹ “ਢਿਆਉਂ” ਦਾ ਦਰੱਖਤ