ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿੰਡ ਝਿੰਗੜਾਂ ਵਿਖੇ ਅਮ੍ਰਿਤ ਸ਼ਾਹ ਦਾ ਪੁੱਤਲਾ ਫੂਕਿਆ ਗਿਆ। ਜਿਸ ਵਿੱਚ ਸੁਰਿੰਦਰ ਸਿੰਘ ਛਿੰਦਾ ਜੀ ਨੇ ਦੱਸਿਆ ਕਿ ਉਸ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਵਿਰੁੱਧ ਜੋ ਰਾਜ਼ ਸਭਾ ਵਿੱਚ ਕਿਹਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਸ਼ਾਇਦ ਇਸ ਨੂੰ ਇਹ ਨਹੀਂ ਪਤਾ ਕਿ 1950 ਤੋਂ ਬਾਅਦ ਹੀ ਸਾਰੇ ਮਨੁੱਖ ਬਰਾਬਰ ਕਰਨ ਵਾਲ਼ਾ ਉਹ ਰਹਿਬਰ ਹੈਂ ਜਿਸ ਨੇ ਮੰਨੂ ਸਿਮਰਤੀ ਸਾੜ ਕੇ ਆਪਣੇ ਹੱਥੀਂ ਸੰਵਿਧਾਨ 2 ਸਾਲ 11 ਮਹੀਨੇ 18 ਦਿਨ ਵਿੱਚ ਲਿਖ ਕੇ ਇੱਕ ਮਿਸਾਲ ਪੈਦਾ ਕੀਤੀ ਹੈ। ਭਾਜਪਾ ਦੀ ਸੋਚ ਦਾ ਅੱਜ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੈ। ਜਿਸ ਕਾਰਨ ਅਸੀਂ ਇਸ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਾਂ। ਜਿਸ ਵਿੱਚ ਭੁਪਿੰਦਰ ਸਿੰਘ ਖਾਲਸਾ ਸਰਪੰਚ, ਮਿਸ਼ਨਰੀ ਗਾਇਕ ਸੁਰਿੰਦਰ ਸਿੰਘ ਛਿੰਦਾ, ਸੁਰਜੀਤ ਸਿੰਘ ਰੱਲ ਅਤੇ ਬਾਕੀ ਹੋਰ ਨਗਰ ਨਿਵਾਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly