ਪਿੰਡ ਜਰਖੜ ਵਿਖੇ ਕਵਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ , ਫੈਲੇ ਪ੍ਰਦੂਸ਼ਣ ਵਿੱਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ 

ਪਿੰਡ ਵਾਸੀਆਂ ਨੇ ਕੀਤੀ ਬਣਾਏ ਗੈਰ ਕਾਨੂੰਨੀ ਗੁਦਾਮਾਂ ਖਿਲਾਫ ਕਾਰਵਾਈ ਦੀ ਮੰਗ 

ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਪਿੰਡ ਜਰਖੜ ਦੇ ਬਹੁਤ ਚਰਚਿਤ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਦੇ ਨੇੜੇ ਬਣੇ ਇੱਕ ਗੁਦਾਮ ਨੂੰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਪੂਰੇ ਇਲਾਕੇ ਵਿੱਚ ਹਫੜਾ ਦਫੜੀ ਦਾ ਮਾਹੌਲ ਮੱਚ ਗਿਆ । ਅੱਗ ਇੰਨੀ ਭਿਆਨਕ ਹੈ, ਜੋ ਅਜੇ ਵੀ ਜਾਰੀ ਹੈ ਕਿ ਅੱਗ ਦੇ ਗੰਦੇ ਧੂਏ ਕਾਰਨ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਿਲ ਹੋ ਪਿਆ ਹੈ । 2 ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤਁਕ ਕੋਈ ਜ਼ਿਲਾ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਹੈ। ਪਿੰਡ ਜਰਖੜ ਵਿਖੇ ਬਾਬੂ ਸ਼ੰਕਰ ਦਾਸ ਵਾਸੀ ਲੁਧਿਆਣਾ ਦਾ ਇੱਕ ਡੇਢ ਏਕੜ ਦੇ ਕਰੀਬ ਜਮੀਨ ਵਿੱਚ ਗੁਦਾਮ ਹੈ ਜਿਸ ਵਿੱਚ ਭਾਰੀ ਗਿਣਤੀ ਵਿੱਚ ਪਲਾਸਟਿਕ ਦਾ ਸਮਾਨ, ਮਸ਼ੀਨਾ ,ਟਾਇਰ ਆਦਿ ਵਗੈਰਾ ਕਵਾੜ ਪਿਆ ਹੁੰਦਾ ਹੈ । ਦਿਵਾਲੀ ਵਾਲੀ ਰਾਤ ਜਦੋਂ ਚਾਰੇ ਪਾਸੇ ਪਟਾਕਿਆਂ ਦਾ ਬੋਲ ਬਾਲਾ ਸੀ ਅਤੇ ਉੱਥੋਂ ਦੀ ਲੇਬਰ ਕਲਾਸ ਦਿਵਾਲੀ ਮਨਾਉਣ ਵਿੱਚ ਰੁੱਝੀ ਹੋਈ ਸੀ ਤਾਂ ਅਚਨਚੇਤ ਹੀ ਗੁਦਾਮ ਨੂੰ ਅੱਗ ਲੱਗ ਗਈ ਜਿਸ ਨਾਲ ਚਾਰੇ ਪਾਸੇ ਅੱਗ ਦੀਆਂ ਲਾਟਾਂ ਤੇ ਧੂਆਂ ਹੀ ਧੂਆਂ ਹੋ ਗਿਆ । ਪਿੰਡ ਵਾਸੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ ਹੋਰ ਅੱਗ ਬਝਾਊ ਜੰਤਰਾਂ ਦਾ ਪ੍ਰਬੰਧ ਕੀਤਾ ਪਰ ਅੱਗ ਕੰਟਰੋਲ ਤੋਂ ਬਾਹਰ ਹੋਣ ਕਰਕੇ ਬੁਁਝ ਨਹੀਂ ਸਕੀ । ਭਾਵੇਂ ਫੈਕਟਰੀ ਦੇ ਮਾਲਕਾਂ ਨੇ ਉਸ ਰਾਤ ਆਉਣਾ ਮੁਨਾਸਬ ਨਹੀਂ ਸਮਝਿਆ ਪਰ ਦੂਸਰੇ ਦਿਨ ਜਦੋਂ ਆਏ ਤਾਂ ਉਹਨਾਂ ਨੇ ਕੋਈ ਤਸੱਲੀ ਬਖਸ ਜਵਾਬ ਨਹੀਂ ਦਿੱਤਾ । ਕਿਸੇ ਵੀ ਦੁਰਘਟਨਾ ਦੇ ਬਚਾ ਲਈ ਇਸ ਗਦਾਮ ਵਿੱਚ ਕੋਈ ਪੁਖਤਾ ਪ੍ਰਬੰਧ ਨਹੀਂ ਹੈ । ਪਲਾਸਟਿਕ ਦਾ ਸਾਰਾ ਸਮਾਨ ਖੁੱਲੇ ਅਸਮਾਨ ਵਿੱਚ ਹੀ ਪਿਆ ਹੁੰਦਾ ਹੈ । ਇਸ ਗੁਦਾਮ ਦੇ ਨਾਲ ਹੀ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਦਾ ਜਰਖੜ ਖੇਡ ਸਟੇਡੀਅਮ ਜਿੱਥੇ ਸੈਂਕੜੇ ਬੱਚੇ ਹਾਕੀ ਦੀ ਟ੍ਰੇਨਿੰਗ ਕਰਦੇ ਹਨ , ਨਾਲ ਹੀ 2 ਗੁਰੂ ਘਰ ਹਨ ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਆਉਂਦੀ ਹੈ। ਇਸ ਦੇ ਨਾਲ 2 ਸਰਕਾਰੀ ਸਕੂਲਾਂ ਨੂੰ ਜਿੱਥੇ ਸੈਂਕੜੇ ਬੱਚੇ ਪੜ੍ਹਦੇ ਹਨ । ਇਸ ਤਰ੍ਹਾਂ ਦੇ ਮਾਹੌਲ ਵਿੱਚ ਸਰਕਾਰ ਨੇ ਕਿਵੇਂ ਇੱਥੇ ਗੁਦਾਮ ਬਣਾਉਣ ਦੀ ਇਜਾਜ਼ਤ ਕਿਵੇਂ ਦਿੱਤੀ ਹੈ ਇਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੈ । ਜਰਖੜ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ , ਸਰਪੰਚ ਸੰਦੀਪ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਨੇ ਦੱਸਿਆ ਕਿ ਇਹ ਗੁਦਾਮ ਗੈਰ ਕਾਨੂੰਨੀ ਹਨ । ਉਹਨਾਂ ਨੇ ਮਾਲਕਾਂ ਨੂੰ ਕਈ ਵਾਰ ਗੋਦਾਮ ਚੁੱਕਣ ਲਈ ਬੇਨਤੀ ਵੀ ਕੀਤੀ ਸੀ । ਪਰ ਉਹਨਾਂ ਨੇ ਹਰ ਵਾਰ ਇਸ ਗੱਲ ਨੂੰ ਅਣਗੌਲਿਆ ਕੀਤਾ । ਸਮੂਹ ਨਗਰ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਰਖੜ ਖੇਡ ਸਟੇਡੀਅਮ ਸਕੂਲ ਅਤੇ ਗੁਰੂ ਘਰਾਂ ਦੇ ਆਲੇ ਦੁਆਲੇ ਜਿੰਨੀਆਂ ਵੀ ਢਲਾਈ ਵਾਲੀਆਂ ਫੈਕਟਰੀਆਂ , ਗਦਾਮ ਜਾਂ ਇੱਟਾਂ ਵਾਲੇ ਭੱਠੇ ਲੱਗ ਰਹੇ ਹਨ ਇਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਤਾਂ ਜੋ ਬੱਚਿਆਂ ਅਤੇ ਆਮ ਲੋਕਾਂ ਦੀ ਸਿਹਤ ਦਾ ਖਿਲਵਾੜ ਨਾ ਹੋ ਸਕੇ ਅਤੇ ਕਿਸੇ ਅਣਸੁਖਾਵੀ ਵੀ ਘਟਨਾ ਵਾਪਰਨ ਤੋਂ ਬਚਿਆ ਜਾ ਸਕੇ । ਸਰਪੰਚ ਸੰਦੀਪ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਹੁਣ ਵੀ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹਨਾਂ ਨੂੰ ਕੋਈ ਹੋਰ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ , ਪਿੰਡ ਜਰਖੜ ਦੇ ਵਿੱਚ ਉਹ ਗੈਰ ਕਾਨੂੰਨੀ ਫੈਕਟਰੀਆਂ ਲੱਗਣ ਦੀ ਕਦੇ ਵੀ ਇਜਾਜ਼ਤ ਨਹੀਂ ਦੇਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਰਾਲ਼ੀ ਹਾਈਵੇ ਅਤੇ ਬਾਈਪਾਸ ਤੋਂ ਪਟਾਖਿਆਂ ਦੀਆਂ ਸਟਾਲਾਂ ਹਟਣ ਤੋਂ ਬਾਅਦ ਦਾ ਬਦਸੂਰਤ-ਏ-ਹਾਲ ਮਾਲ ਕਮਾਉ, ਤਿਉਹਾਰ ਮਨਾਉ, ਗੰਦ ਪਾਉ ਤੇ ਚੱਲੋ ਘਰ ਨੂੰ
Next articleਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਬਾਲੋਂ ਸਕੂਲ ਨੂੰ ਸਹਾਇਤਾ