HOME ਪਿੰਡ ਇੰਦਣਾਂ ਕਲਾਸਕੇ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 23, 24, 25...

ਪਿੰਡ ਇੰਦਣਾਂ ਕਲਾਸਕੇ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 23, 24, 25 ਨੂੰ ਮਨਾਇਆ ਜਾਵੇਗਾ

3

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)--ਪਿੰਡ ਇੰਦਣਾਂ ਕਲਾਸਕੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿ੍ਵੇਣੀ ਮੰਦਰ ਰੋਜ਼ਾ ਸਾਂਈ ਰਾਮ ਦਿੱਤੇ ਸ਼ਾਹ ਜੀ ਕਾਦਰੀ ਜੀ ਵਿਖੇ ਸਾਈਂ ਸਰੀਏ ਸ਼ਾਹ ਜੀ ਕਾਦਰੀ ਦਾ ਸਾਲਾਨਾ ਜੋੜ ਮੇਲਾ ਅਤੇ ਸਾਲਾਨਾ ਬਰਸੀ ਸਾਈਂ ਸਾਧੂ ਸ਼ਾਹ ਜੀ ਕਾਦਰੀ ਜੀ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਅਤੇ ਐੱਨ. ਆਰ. ਆਈਜ਼ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਜਾਵੇਗਾ। ਇਸ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਬਲਦੇਵ ਸ਼ਾਹ ਜੀ ਕਾਦਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 23 ਜਨਵਰੀ ਦਿਨ ਸ਼ੁੱਕਰਵਾਰ ਦੀ ਸ਼ਾਮ 5 ਵਜੇ ਝੰਡਾ ਚੜਾਉਣ ਅਤੇ ਚਿਰਾਗ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ। ਦੇਰ ਸ਼ਾਮ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਰਾਤ ਕਵਾਲਿਏ ਮਹਿਫ਼ਲ ਸਜਾਈ ਜਾਵੇਗੀ। ਮੇਲੇ ਦੇ ਦੂਸਰੇ ਦਿਨ  ਸ਼ਨੀਵਾਰ ਨੂੰ ਸਵੇਰੇ 11 ਵਜੇ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ‘ਚ ਕਵਾਲਿਏ ਮਹਿਫ਼ਲ ਸਜਾਈ ਗਈ। ਮੇਲੇ ਦੇ ਤੀਸਰੇ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਪੰਜਾਬ ਦੇ ਨਾਮਵਕਾਰ ਕਲਾਕਾਰਾਂ ਨੇ ਆਇਆ ਸੰਗਤਾਂ ਨੂੰ ਪੀਰਾਂ ਫ਼ਕੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ। ਮੇਲੇ ਦੁਰਾਨ ਵੱਖ-ਵੱਖ ਦਰਬਾਰਾਂ ਤੋਂ ਫ਼ੱਕਰ ਫ਼ਕੀਰਾਂ ਆਇਆ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇਣਗੇ। ਦਰਬਾਰ ਦੇ ਗੱਦੀ ਨਸ਼ੀਨ ਬਾਬਾ ਬਲਦੇਵ ਸ਼ਾਹ ਜੀ ਕਾਦਰੀ ਨੇ ਦੱਸਿਆ ਕਿ ਮੇਲੇ ਦੇ ਤਿੰਨੋਂ ਦਿਨ ਸਵੇਰ ਤੋਂ ਚਾਹ-ਪਕੌੜਿਆਂ ਅਤੇ ਬਾਅਦ ਦੁਪਿਹਰ ਪੀਰਾਂ ਦਾ ਗੁਰੂ ਕਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਰਾਜਧਾਨੀ ਦਿੱਲੀ ਵਿੱਚ ਭੂਚਾਲ ਦਾ ਕੇਂਦਰ, ਭੂਚਾਲ ਦੀ ਤੀਬਰਤਾ ਦਾ ਪਤਾ ਲਗਾਓ
Next articleਖ਼ਤਰੇ ਦੀ ਘੰਟੀ! ਮੋਮੋਜ਼ ਅਤੇ ਚਾਉ ਮੇਨ ਸ਼ੂਗਰ ਦੇ ਜੋਖਮ ਨੂੰ ਵਧਾਉਂਦੇ ਹਨ ਅਤੇ ਦਿਲ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੇ ਹਨ