ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਡਾ ਭੀਮ ਰਾਓ ਅੰਬੇਦਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ

ਬੰਗਾ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਬਸਪਾ ਯੂਨਿਟ, ਗ੍ਰਾਮ ਪੰਚਾਇਤ, ਡਾ ਬੀ.ਆਰ.ਵੈਲਫੇਅਰ ਸੋਸਾਇਟੀ ਅਤੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਦੇ ਆਦਮ ਕੱਦ ਬੁੱਤ ਤੇ ਸਾਬਕਾ ਸਰਪੰਚ ਨਿਰਮਲ ਕੌਰ ਧੀਰ,ਸਰਪੰਚ ਬਹਾਦਰ ਸਿੰਘ ਥਿਆੜਾ,ਇੰਟਰਨੈਸ਼ਨਲ ਗਾਇਕ ਰੂਪ ਲਾਲ ਧੀਰ,ਨੰਬਰਦਾਰ ਤੇ ਪੰਚ ਰਾਜ ਦਦਰਾਲ,ਪੰਚ ਤੇ ਬਸਪਾ ਪ੍ਰਧਾਨ ਗੋਬਿੰਦ ਸਿੰਘ ਧੀਰ,ਪੰਚ ਕਮਲੇਸ਼ ਕੌਰ ਦਦਰਾਲ,ਸਾਬਕਾ ਪੰਚ ਅਮਰੀਕ ਸਿੰਘ ਪੁਰੇਵਾਲ,ਸਾਬਕਾ ਪੰਚ ਨਛੱਤਰ ਕੌਰ ਧੀਰ,ਸਾਬਕਾ ਪੰਚ ਬਲਵੀਰ ਸਿੰਘ ਦਦਰਾਲ,ਹਰਜਿੰਦਰ ਸਿੰਘ ਬਾਠ,ਸੋਸਇਟੀ ਪ੍ਰਧਾਨ ਸਤਨਾਮ ਧੀਰ,ਪ੍ਰਧਾਨ ਡਾ ਜੋਗਾ ਸਿੰਘ ਧੀਰ ਆਦਿ ਪਤਵੰਤੇ ਸੱਜਣਾਂ ਨੇ ਫੁੱਲ ਮਲਾਵਾਂ ਭੇਟ ਕੀਤੀਆਂ ਤੇ ਉਨ੍ਹਾਂ ਦੇ ਜੀਵਨ ਸਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਨੇ ਸਮਾਜ ਨੂੰ ਬਰਾਬਰਤਾ ਦੇ ਹੱਕ ਲੈਕੇ ਕੇ ਦੇਣਾ ਵੱਡੇ ਮਾਣ ਵਾਲੀ ਦੱਸਿਆ। ਇਸ ਮੌਕੇ ਮੇਹਟ ਜਗੀਰੀ ਲਾਲ ਦਦਰਾਲ,ਜਸਪਾਲ ਧੀਰ,ਮੇਜਰ ਧੀਰ ਪੇਂਟਰ,ਲਵਪ੍ਰੀਤ ਧੀਰ,ਪ੍ਰਦੀਪ ਧੀਰ,ਬਲਵਿੰਦਰ ਕੁਮਾਰ ਦਦਰਾਲ,ਹਰਜੋਤ ਜੋਤਾ ਧੀਰ,ਲਾਡੀ ਧੀਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪਿੰਡ ਝਿੰਗੜਾਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ
Next articleਭੇਖਾਰੀ ਮੰਗੇ ਨਾਮ ਦੀ ਦਾਤ