HOME ਪਿੰਡ ਗੁਣਾਚੌਰ ਦੇ ਪੰਜ ਸ਼ਮਸ਼ਾਨ ਘਾਟਾਂ ਨੂੰ ਇੱਕ ਕਰਮ ਦਾ ਮਤਾ ਪਿੰਡ...

ਪਿੰਡ ਗੁਣਾਚੌਰ ਦੇ ਪੰਜ ਸ਼ਮਸ਼ਾਨ ਘਾਟਾਂ ਨੂੰ ਇੱਕ ਕਰਮ ਦਾ ਮਤਾ ਪਿੰਡ ਵਾਸੀਆਂ ਵੱਲੋਂ ਸਰਬ ਸੰਪਤੀ ਨਾਲ ਪਾਸ

3

 ਬੰਗਾ (ਸਮਾਜ ਵੀਕਲੀ) (ਬੰਗਾ) ਗ੍ਰਾਮ ਪੰਚਾਇਤ ਗੁਣਾ ਚੌਰ ਅਤੇ ਪਿੰਡ ਗੁਣਾਚੌਰ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਵੱਡੀ ਪਹਿਲ ਕਦਮੀ ਕਰਕੇ ਹੋਏ ਪਿੰਡ ਵਿੱਚੋਂ ਜਾਤ ਪਾਤ ਦੇ ਕੋਹੜ ਦੀ ਜੜ ਵੱਢਣ ਲਈ ਜਾਤ ਦੇ ਆਧਾਰ ਉੱਤੇ ਬਣੇ ਪਿੰਡ ਪੰਜ ਸ਼ਮਸ਼ਾਨ ਘਾਟਾਂ ਨੂੰ ਇੱਕ ਕਰਮ ਉੱਤੇ ਸਹਿਮਤੀ ਬਣਾਈ ਗਈ ਇਸ ਕੰਮ ਨੂੰ ਨੇਪਰੇ ਚਾੜਨ ਲਈ ਗ੍ਰਾਮ ਪੰਚਾਇਤ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਮੂਹ ਪਿੰਡ ਵਾਸੀਆਂ ਦੀ ਜਨਰਲ ਮੀਟਿੰਗ ਰੱਖੀ ਗਈ। ਜਿਸ ਵਿੱਚ ਪਿੰਡ ਦੇ ਸ਼ਮਸ਼ਾਨ ਘਾਟ ਇੱਕ ਕਰਮ ਉੱਤੇ ਵਿਚਾਰ ਕੀਤਾ ਗਿਆ। ਸਾਰੇ ਪਿੰਡ ਵਾਸੀਆਂ ਨੇ ਗੈਰੀ ਵਿਚਾਰ ਚਰਚਾ ਕਰਨ ਨੂੰ ਸ਼ਮਸ਼ਾਨ ਘਾਟ ਇਕ ਕਰਮ ਉੱਤੇ ਸਹਿਮਤੀ ਬਣਾਈ। ਹਜਾਰ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਮੁਕੰਦਪੁਰ ਰੋਡ ਉੱਤੇ ਜੋ ਸ਼ਮਸ਼ਾਨ ਘਾਟ ਹੈ ਉਸ ਨੂੰ ਹੀ ਇੱਕ ਮਾਤਰ ਸ਼ਮਸ਼ਾਨ ਘਾਟ ਵਜੋਂ ਵਰਤਣ ਲਈ ਸਹਿਮਤੀ ਬਣੀ। ਮੌਕੇ ਉੱਤੇ ਹਜ਼ਾਰ ਐਨਆਰਆਈ ਵੀਰਾਂ ਨੇ ਪਿੰਡ ਵਾਸੀਆਂ ਵੱਲੋਂ ਇਸ ਉਸਾਰੂ ਪਹਿਲ ਕਦਮੀ ਦੀ ਸ਼ਿਲਾਂਗਾ ਕਰਦੇ ਹੋਏ ਇਹ ਐਲਾਨ ਕੀਤਾ ਕਿ ਜੋ ਇੱਕ ਸ਼ਮਸ਼ਾਨ ਘਾਟ ਰੱਖਿਆ ਜਾਵੇਗਾ ਉਸਨੂੰ ਬਿਜਲੀ ਅਤੇ ਮੋਡੀਫਾਈ ਕਰਨ ਦਾ ਸਾਰਾ ਖਰਚਾ ਉਹਨਾਂ ਵੱਲੋਂ ਕੀਤਾ ਜਾਵੇਗਾ। ਇਸੇ ਕੜੀ ਵਿੱਚ ਸਰਦਾਰ ਲਹਿੰਬਰ ਸਿੰਘ ਪੂਨੀ ਵੱਲੋਂ 5 ਲੱਖ ਰੁਪਏ, ਸਰਦਾਰ ਅਵਤਾਰ ਸਿੰਘ ਸਿੱਧੂ ਵੱਲੋਂ 1 ਲੱਖ 11 ਹਜਾਰ 1 ਸੌ 1 ਰੁਪਏ, ਜੀ ਮੰਗੀ ਗਿੱਲ ਮਾਲਟਾ ਵੱਲੋਂ 21000 ਰੁਪਏ ਅਤੇ ਸ਼੍ਰੀ ਖੁਸ਼ੀ ਰਾਮ ਵੱਲੋਂ 10 ਰੁਪਏ ਦੀ ਸਹਿਯੋਗ ਰਾਸ਼ੀ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਮਨਧੀਰ ਸਿੰਘ ਚੱਡਾ ਵੱਲੋਂ ਹਰ ਸਾਲ 1 ਲੱਖ ਰੁਪਏ ਪੰਚਾਇਤ ਨੂੰ ਦੇਣ ਦਾ ਐਲਾਨ ਕੀਤਾ ਗਿਆ ਜਿਸ ਦੀ ਪਹਿਲੀ ਕਿਸ ਤੋਂ ਉਹਨਾਂ ਵੱਲੋਂ ਗ੍ਰਾਮ ਪੰਚਾਇਤ ਗੁਣਾ ਚੌਲ ਨੂੰ ਦੇ ਦਿੱਤੀ ਗਈ ਹੈ। ਜੋਗਾ ਸਿੰਘ ਬਾਂਸਲ ਵੱਲੋਂ ਵੀ 1 ਲੱਖ ਰੁਪਏ ਪੰਚਾਇਤ ਨੂੰ ਵਿਸ਼ੇਸ਼ ਸਹਿਯੋਗ ਦਾ ਐਲਾਨ ਕੀਤਾ ਗਿਆ। ਉਪਰੰਤ ਸਰਪੰਚ ਤਲਵਿੰਦਰ ਸ਼ੇਰ ਗਿੱਲ ਗ੍ਰਾਮ ਪੰਚਾਇਤ ਗੁਣਾਚਾਰ ਵੱਲੋਂ ਸਮੂਹ ਐਨ ਆਰ ਆਈ ਵੀਰਾਂ ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵਿਦੇਸ਼ ਚ ਵਸਦੇ ਪਿੰਡ ਦੇ ਨੌਜਵਾਨਾਂ ਵੱਲੋਂ ਵੀ ਸਾਰੇ ਪਿੰਡ ਵਿੱਚ ਐਲਈਡੀ ਲਾਈਟਾਂ ਲਗਾਉਣ ਦੇ ਵਿਸ਼ੇਸ਼ ਸਹਿਯੋਗ ਕੀਤਾ ਗਿਆ ਹੈ। ਵੈਲਫੇਅਰ ਸੋਸਾਇਟੀ ਹੋਣਾ ਚੌਰ ਦੇ ਸਾਰੇ ਮੈਂਬਰਾਂ ਅਤੇ ਐਨਆਰਆਈ ਜੋਗੀ ਨਰਿੰਦਰ ਸਿੰਘ ਪੁੰਨੀ ਵੀ ਸਾਰੇ ਨਗਰ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੀਟਿੰਗ ਦੌਰਾਨ ਮਨਧੀਰ ਸਿੰਘ ਚੱਡਾ, ਪਵਨਜੀਤ ਸਿੰਘ ਸਿੱਧੂ, ਡਾਕਟਰ ਅਮਰਿਤ ਲਾਲ, ਪੰਚ ਜਸਵਿੰਦਰ ਕੁਮਾਰ, ਜਸਪ੍ਰੀਤ ਕੌਰ ਪੰਚ, ਨੀਤਾ ਰਾਣੀ ਪੰਚ, ਪਰਮਜੀਤ ਕੌਰ ਪੰਚ, ਮੰਗਲ ਦਾਸ ਪੰਚ, ਗੁਰਦੇਵ ਰਾਮ ਪੰਚ, ਸਵਿਤਾ ਕੁਮਾਰੀ ਪੰਚ, ਸਨੀ ਜੱਜੂ ਪੰਚ, ਅਮਨਦੀਪ ਸਿੰਘ ਪੰਚ, ਬਲਦੇਵ ਸਿੰਘ ਮਾਨ, ਸ਼ਿੰਗਾਰਾ ਸਿੰਘ ਮਾਨ, ਸਰਬਜੀਤ ਸਿੰਘ ਸ਼ੇਰ ਗਿੱਲ, ਚਰਨ ਕਮਲ ਸਿੰਘ, ਨਿਰਮਲਜੀਤ ਕੌਰ ਨੰਬਰਦਾਰ, ਗੁਰਮੀਤ ਸਿੰਘ ਨੰਬਰਦਾਰ, ਸਰਬਜੀਤ ਸਿੰਘ ਸੱਭਾ, ਚਰਨਜੀਤ ਸਿੰਘ ਚੰਨਾ, ਮਾਸਟਰ ਕੇਬਲ ਰਾਮ, ਇੰਦਰਜੀਤ ਖੁਰਾਣਾ, ਅਜੀਤ ਰਾਮ ਸਾਬਕਾ ਸਰਪੰਚ, ਪਿਆਰੇ ਲਾਲ ਸਾਬਕਾ ਸਰਪੰਚ, ਮਾਸਟਰ ਅਜੀਤ ਸਿੰਘ, ਗੁਰਜੀਤ ਸਿੰਘ ਪੂਰੇਵਾਲ, ਜਗਦੀਸ਼ ਗੁਰੂ, ਰਮਨ ਕੁਮਾਰ, ਵਿਜੇ ਕੁਮਾਰ ਸ਼ਰਮਾ, ਰਕੇਸ਼ ਸਹੋਤਾ, ਕੁਲਦੀਪ ਬਿਰਦੀ, ਸੰਦੀਪ ਸਿੰਘ, ਸਮੇਤ ਹੋਰ ਪਿੰਡ ਵਾਸੀ ਸ਼ਾਮਿਲ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮਰਦਾਂ ਦੇ ਨਾਲ ਨਾਲ ਔਰਤਾਂ ਨੂੰ ਵੀ ਅਪੀਲ ਕੀਤੀ ਕਿ ਵੱਡੇ ਵੱਡੇ ਕਾਫਲੇ ਬਣਾ ਕੇ 15 ਮਾਰਚ ਨੂੰ ਫਗਵਾੜਾ ਵਿਖੇ ਪੁੱਜਣ ਲਈ ਕਿਹਾ -ਪ੍ਰਵੀਨ ਬੰਗਾ
Next articleਮਿਤੀ 1 ਮਾਰਚ ਤੋਂ 7 ਮਾਰਚ ਤੱਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਦੀ ਯਾਤਰਾ ਕੀਤੀ ਗਈ