HOME ਪਿੰਡ ਗਹੂੰਣ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ; ਜੈਸਮੀਨ...

ਪਿੰਡ ਗਹੂੰਣ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ; ਜੈਸਮੀਨ ਖਾਨ ਅਤੇ ਕੁਲਦੀਪ ਸਲਾਣਾ ਜੋੜੀ ਅਤੇ ਨਿਰਮਲ ਨਿੰਮਾ ਨੇ ਬੰਨ੍ਹਿਆ ਰੰਗਾਰੰਗ ਸਮਾਂ

3
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ) : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਗਹੂੰਣ ਵਿਖੇ ਸਥਿਤ ਦਰਬਾਰ ਬਾਬਾ ਬੂਟੇ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ 15 ਅਤੇ 16 ਜੂਨ 2026 (ਦਿਨ ਸੋਮਵਾਰ ਅਤੇ ਮੰਗਲਵਾਰ, ਹਾੜ 1 ਅਤੇ 2) ਨੂੰ ਮੁੱਖ ਸੇਵਾਦਾਰ ਪਰਮਿੰਦਰ ਪਾਲ (ਕਾਕੂ) ਦੀ ਅਗਵਾਈ ਹੇਠ ਸਮੂਹ ਸੰਗਤਾਂ ਅਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਬਾਬਾ ਬੁਗਾਲੇ ਸ਼ਾਹ ਜੀ ਅਤੇ ਬਾਬਾ ਗੈਲੇ ਸ਼ਾਹ ਜੀ ਦੀ ਅਪਾਰ ਰਹਿਮਤ ਸਦਕਾ ਕਰਵਾਏ ਗਏ ਇਸ ਦੋ ਰੋਜ਼ਾ ਮੇਲੇ ਦੌਰਾਨ ਜਿੱਥੇ ਧਾਰਮਿਕ ਰਸਮਾਂ ਨਿਭਾਈਆਂ ਗਈਆਂ, ਉੱਥੇ ਹੀ ਨਾਮਵਰ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਮੇਲੇ ਦੌਰਾਨ ਬਾਬਾ ਜੀ ਦਾ ਲੰਗਰ ਅਟੁੱਟ ਵਰਤਿਆ ਅਤੇ ਹਰਮੇਸ਼ ਲਾਲ ਬੈਂਡ ਮਾਸਟਰ ਵੱਲੋਂ ਬੈਂਡ ਦੀ ਸੇਵਾ ਬਾਖ਼ੂਬੀ ਨਿਭਾਈ ਗਈ। ਮੇਲੇ ਦੇ ਪਹਿਲੇ ਦਿਨ ਦੇ ਮੁੱਖ ਆਕਰਸ਼ਣ : ਮੇਲੇ ਦੇ ਪਹਿਲੇ ਦਿਨ ਸ਼ਾਮ 4 ਵਜੇ ਝੰਡੇ ਦੀ ਰਸਮ ਅਤੇ ਚਿਰਾਗ਼ ਰੌਸ਼ਨ ਕਰਨ ਦੀ ਪਵਿੱਤਰ ਰਸਮ ਅਦਾ ਕੀਤੀ ਗਈ। ਇਸ ਤੋਂ ਬਾਅਦ ਸ਼ਾਮ 6 ਵਜੇ ਤੋਂ ਸਾਢੇ 7 ਵਜੇ ਤੱਕ ‘ਬਲਕਾਰ ਕੈਂਥ ਐਂਡ ਪਾਰਟੀ’ ਵੱਲੋਂ ਸ਼ਾਨਦਾਰ ਕਵਾਲੀ ਪੇਸ਼ ਕੀਤੀ ਗਈ। ਰਾਤ 7:30 ਵਜੇ ਤੋਂ 10 ਵਜੇ ਤੱਕ ‘ਕਾਲੂ ਸ਼ਾਹ ਕੋਟੀ ਐਂਡ ਪਾਰਟੀ’ ਨੇ ਸਟੇਜ ‘ਤੇ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ। ਪਹਿਲੇ ਦਿਨ ਦੇ ਪ੍ਰੋਗਰਾਮ ਦੀ ਸਮਾਪਤੀ ਰਾਤ 10 ਵਜੇ ਤੋਂ 1 ਵਜੇ ਤੱਕ ‘ਐਮ ਅਲੀ ਨਕਾਲ ਪਾਰਟੀ ਨਕੋਦਰ ਵਾਲੇ’ ਵੱਲੋਂ ਪੇਸ਼ ਕੀਤੀਆਂ ਗਈਆਂ ਸੁਆਦਲੀਆਂ ਨਕਲਾਂ ਨਾਲ ਹੋਈ, ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਦੂਜੇ ਦਿਨ ਸੂਫ਼ੀਆਨਾ ਅਤੇ ਰੰਗਾਰੰਗ ਪ੍ਰੋਗਰਾਮ ਦੀ ਰਹੀ ਧੂਮ :ਮੇਲੇ ਦੇ ਦੂਜੇ ਦਿਨ ਸਵੇਰੇ 10 ਤੋਂ 11 ਵਜੇ ਤੱਕ ਪ੍ਰਸਿੱਧ ਫ਼ਨਕਾਰ ਏ. ਐਸ. ਖਾਨ ਵੱਲੋਂ ਧਾਰਮਿਕ ਅਤੇ ਸੂਫ਼ੀਆਨਾ ਗਾਇਕੀ ਰਾਹੀਂ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਇਸ ਤੋਂ ਬਾਅਦ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਪੰਜਾਬੀ ਸੱਭਿਆਚਾਰਕ ਜਗਤ ਦੀ ਮਕਬੂਲ ਜੋੜੀ ਜੈਸਮੀਨ ਖਾਨ ਅਤੇ ਕੁਲਦੀਪ ਸਲਾਣਾ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਮੇਲੇ ਵਿੱਚ ਹਾਜ਼ਰ ਸੰਗਤਾਂ ਨੂੰ ਝੂਮਣ ਲਾ ਦਿੱਤਾ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਨਾਮਵਰ ਪੰਜਾਬੀ ਗਾਇਕ ਨਿਰਮਲ ਨਿੰਮਾ ਨੇ ਆਪਣੀ ਬੁਲੰਦ ਆਵਾਜ਼ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਗੀਤ ਪੇਸ਼ ਕਰਕੇ ਸਟੇਜ ‘ਤੇ ਖ਼ੂਬ ਸਮਾਂ ਬੰਨ੍ਹਿਆ। ਮੇਲੇ ਦੇ ਅਖੀਰ ਵਿੱਚ ਸ਼ਾਮ 4 ਤੋਂ 6 ਵਜੇ ਤੱਕ ਦੁਬਾਰਾ ‘ਐਮ ਅਲੀ ਨਕਾਲ ਪਾਰਟੀ’ ਵੱਲੋਂ ਨਕਲਾਂ ਪੇਸ਼ ਕੀਤੀਆਂ ਗਈਆਂ। ਇਸ ਮੇਲੇ ਨੂੰ ਸਫ਼ਲ ਬਣਾਉਣ ਵਿੱਚ ਮੁੱਖ ਸੇਵਾਦਾਰ ਪਰਮਿੰਦਰ ਪਾਲ (ਕਾਕੂ) ਦੇ ਨਾਲ-ਨਾਲ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਜਸਪਾਲ (ਪਾਲੀ), ਨਰਿੰਦਰ ਸਿੰਘ, ਮਹਿੰਦਰ ਸਿੰਘ (ਟਿੰਕੂ) ਅਤੇ ਮਦਨ ਲਾਲ (ਬਿੱਲਾ) ਨੇ ਦਿਨ-ਰਾਤ ਸੇਵਾ ਨਿਭਾਈ। ਪ੍ਰਬੰਧਕਾਂ ਵੱਲੋਂ ਮੇਲੇ ਵਿੱਚ ਪਹੁੰਚੇ ਸਾਰੇ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪ੍ਰਿੰਸ ਦੁਸਾਂਝ ਨੂੰ ਮਿਲੀ ਬਲਾਕ ਯੂਥ ਕਾਂਗਰਸ ਰੁੜਕਾ ਕਲਾਂ ਦੀ ਪ੍ਰਧਾਨਗੀ
Next articleਚਰਚਿਤ ਲੋਕ ਗਾਇਕ ਰਣਜੀਤ ਰਾਣਾ ਕੰਮੇਆਣਾ ਜੀ ਦਾ ਸਿੰਗਲ ਟਰੈਕ “ਧੀਆਂ” ਕੱਲ੍ਹ ਹੋਵੇਗਾ ਲੋਕ ਅਰਪਣ:- ਲੋਕ ਗਾਇਕ ਰਣਜੀਤ ਰਾਣਾ