ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਬਲਾਕ ਯੂਥ ਕਾਂਗਰਸ ਰੁੜਕਾ ਕਲਾਂ ਦੀਆਂ ਚੌਣਾਂ ਵਿੱਚ ਨੌਜਵਾਨ ਆਗੂ ਪ੍ਰਿੰਸ ਦੁਸਾਂਝ ਨੇ ਆਪਣੇ ਵਿਰੋਧੀ ਧਿਰ ਦੇ ਉਮੀਦਵਾਰ ਨੂੰ 430 ਵੋਟਾਂ ਦੇ ਫਰਕ ਨਾਲ ਹਰਾਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ ਪ੍ਰਧਾਨ ਦਾ ਆਹੁਦਾ ਸੰਭਾਲ ਲਿਆ। ਜਿੱਤ ਦੀ ਖਬਰ ਮਿਲਦਿਆਂ ਹੀ ਨੌਜਵਾਨ ਵਰਕਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਿੰਡ ਦੁਸਾਂਝ ਕਲਾਂ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਅਤੇ ਹਾਰ ਪਾਕੇ ਲੱਡੂ ਖੁਆਕੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸਰਪੰਚ ਨਿਰਮਲ ਕੁਮਾਰ ਨਵੀਂ ਨੇ ਪ੍ਰਿੰਸ ਦੁਸਾਂਝ ਨੂੰ ਜਿੱਤ ਹਾਸਲ ਕਰਨ ਸਮੇਂ ਵਧਾਈ ਦਿੱਤੀ। ਜਿੱਤ ਤੋਂ ਬਾਅਦ ਪ੍ਰਿੰਸ ਦੁਸਾਂਝ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਜਿੱਤ ਨਹੀਂ, ਸਗੋਂ ਹਰ ਉਸ ਨੌਜਵਾਨ ਦੀ ਜਿੱਤ ਹੈ ਜਿਸ ਨੇ ਉਨ੍ਹਾਂ ‘ਤੇ ਭਰੋਸਾ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਅਤੇ ਮਸਲਿਆ ਲਈ ਹਮੇਸ਼ਾ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਬਲਾਕ ਰੁੜਕਾ ਕਲਾਂ ਦੇ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ, ਉਨ੍ਹਾਂ ਸਮੂਹ ਵੋਟਰਾਂ, ਵਰਕਰਾਂ ਅਤੇ ਸਮਰਥਕਾਂ ਦਾ ਤਹਿਦਿਲੋਂ ਧੰਨਵਾਦ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸ ਦੁਸਾਂਝ, ਸਰਪੰਚ ਨਿਰਮਲ ਕੁਮਾਰ ਨਵੀਂ, ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਗੁਰਪ੍ਰੀਤ ਕੌਰ, ਬਲਵੀਰ ਸਿੰਘ, ਸੀਨੀਅਰ ਆਗੂ ਚੌਧਰੀ ਮਨੋਹਰ ਲਾਲ, ਸੀਨੀਅਰ ਆਗੂ ਸਾਬਕਾ ਪੰਚ ਜਸਵੀਰ ਰਾਮ, ਸਾਬਕਾ ਪੰਚ ਸੁੱਖ ਰਾਮ, ਮਾ ਗੁਰਮੀਤ ਰਾਮ, ਸੋਢੀ ਰਾਮ, ਸੰਤੋਖ ਸਿੰਘ, ਮੋਹਣ ਲਾਲ, ਖੁਸ਼ੀ ਰਾਮ, ਤਰਸੇਮ ਲਾਲ ਤੋਂ ਇਲਾਵਾਂ ਭਾਰੀ ਗਿਣਤੀ ਵਿੱਚ ਨੌਜਵਾਨ ਸਾਥੀ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





