ਰੋਪੜ,(ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਗੁਰਦਵਾਰਾ ਸ਼੍ਰੀ ਭੱਠਾ ਸਾਹਿਬ ਰੋਪੜ ਵੱਲੋਂ ਬੱਚਿਆਂ ਨੂੰ ਸਿੱਖੀ ਵਿਰਸੇ ਨਾਲ ਜੋੜਨ ਅਤੇ ਅਜੋਕੇ ਸਮੇਂ ਵਿੱਚ ਸ਼ਾਸ਼ਤਰ ਵਿੱਦਿਆ ਵਿੱਚ ਨਿਪੁੰਨ ਕਰਨ ਦੇ ਉਦੇਸ਼ ਨਾਲ਼ ਨੇੜਲੇ ਪਿੰਡ ਫੂਲਪੁਰ ਗਰੇਵਾਲ ਵਿਖੇ ਗੱਤਕਾ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ। ਅਖਾੜਾ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਪ੍ਰਪੱਕ ਕਰਨਾ, ਸਿੱਖੀ ਨਾਲ ਜੋੜਨਾ ਅਤੇ ਸਿੱਖ ਵਿਰਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਉਣਾ ਅਖਾੜੇ ਦਾ ਮੁੱਖ ਉਦੇਸ਼ ਹੈ। ਜਿਸ ਲਈ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਗੱਤਕਾ ਕੈਂਪ ਲਗਾਏ ਗਏ ਹਨ। ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਭਾਰੀ ਉਤਸ਼ਾਹ ਨਾਲ਼ ਸਿਖਲਾਈ ਲੈ ਰਹੇ ਹਨ। ਇਸ ਮੌਕੇ ਅਵਤਾਰ ਸਿੰਘ ਗੁਰਦੁਆਰਾ ਕਮੇਟੀ ਗਰੇਵਾਲ, ਦਰਸ਼ਨ ਸਿੰਘ ਗਰੇਵਾਲ, ਗੁਰਦੀਪ ਸਿੰਘ ਦੀਪ ਮੀਤ ਪ੍ਰਧਾਨ , ਜਥੇਦਾਰ ਰਣਜੋਤ ਸਿੰਘ ਗਰੇਵਾਲ, ਗੱਤਕਾ ਕੋਚ ਸਤਨਾਮ ਸਿੰਘ ਤੇ ਤਰਨਜੀਤ ਸਿੰਘ , ਜਸਪ੍ਰੀਤ ਸਿੰਘ ਅਕਬਰਪੁਰ, ਅਖਾੜੇ ਦੇ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly