ਕੱਲ ਤੋਂ ਪਿੰਡ ਪਿੰਡ ਝੰਡਾ ਮਾਰਚ ਤੇ ਫੂਕੇ ਜਾਣਗੇ ਐਸ ਐਚ ਓ ਮਹਿਤਪੁਰ ਦੇ ਪੁਤਲੇ ਤੇ 11 ਅਕਤੂਬਰ ਨੂੰ ਹੋਵੇਗਾ ਡੀ ਐਸ ਪੀ ਸ਼ਾਹਕੋਟ ਦੇ ਦਫਤਰ ਦਾ ਘਿਰਾਉ।

ਮਹਿਤਪੁਰ (ਹਰਜਿੰਦਰ ਸਿੰਘ ਚੰਦੀ)- ਸੰਯੁਕਤ ਕਿਸਾਨ ਮੋਰਚੇ ਦੀਆਂ ਸਿਰਮੌਰ ਜਥੇਬੰਦੀਆਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਤੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਂਝੇ ਵਫਦ ਨੇ ਡੀ ਐਸ ਪੀ ਸ਼ਾਹਕੋਟ ਨੂੰ ਦਿੱਤਾ ਚਿਤਾਵਨੀ ਪੱਤਰ।ਵਫਦ ਦੀ ਅਗਵਾਈ ਕਰ ਰਹੇ ਕੁੱਲ ਹਿੰਦ ਕਿਸਾਨ ਸਭਾ ਜ਼ਿਲਾ ਪ੍ਰਧਾਨ ਸੰਦੀਪ ਅਰੋੜਾ ਜਿਲਾ ਸਕੱਤਰ ਦਿਲਬਾਗ ਸਿੰਘ ਚੰਦੀ ਮੀਤ ਸਕੱਤਰ ਰਜਿੰਦਰ ਹੈਪੀ ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਆਗੂ ਮਨਦੀਪ ਸਿੱਧੂ ਨੇ ਕਿਹਾ ਕਿ ਪਿਛਲੇ ਦਿਨੀਂ 16 ਸਤੰਬਰ ਨੂੰ ਅੈਸ ਐਚ ਓ ਮਹਿਤਪੁਰ ਦੇ ਨਸ਼ਾ ਸਮੱਗਲਰਾਂ ਨਾਲ ਸਬੰਧ ਹੋਣ ਅਤੇ ਮਹਿਤਪੁਰ ਸ਼ਹਿਰ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਸ਼ਰੇਆਮ ਵਿਕ ਰਹੇ ਨਸ਼ੇ ਅਤੇ ਪੁਲਿਸ ਵਧੀਕੀਆਂ ਖਿਲਾਫ ਥਾਣਾ ਮਹਿਤਪੁਰ ਮੂਹਰੇ ਧਰਨਾ ਦਿੱਤਾ ਗਿਆ ਸੀ। ਜਿਸ ਵਿੱਚ ਡੀ ਐਸ ਪੀ ਸਾਹਿਬ ਸ਼ਾਹਕੋਟ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਇੱਕ ਹਫਤੇ ਦੇ ਅੰਦਰ ਅੰਦਰ ਐਸ ਐਚ ਓ ਮਹਿਤਪੁਰ ਦੀ ਬਦਲੀ ਕਰ ਦਿੱਤੀ ਜਾਵੇਗੀ।ਅਤੇ ਨਸ਼ਾ ਸਮੱਗਲਰਾਂ ਤੇ ਫੋਰੀ ਕਾਰਵਾਈ ਕੀਤੀ ਜਾਵੇਗੀ। ਪਰ 15 ਦਿਨ ਬੀਤਣ ਤੇ ਵੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਪ੍ਰਸ਼ਾਸਨ ਦੀ ਇਸ ਵਾਅਦਾ ਖਿਲਾਫੀ ਵਿਰੁੱਧ ਇਲਾਕੇ ਦੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਿਸਨੂੰ ਦੇਖਦਿਆ ਜੱਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ। ਕੱਲ੍ਹ ਤੋਂ ਪਿੰਡ ਪਿੰਡ ਝੰਡਾ ਮਾਰਚ ਤੇ ਐਸ ਐਚ ਓ ਮਹਿਤਪੁਰ ਦੇ ਪੁਤਲੇ ਫੂਕੇ ਜਾਣਗੇ। ਜੇਕਰ ਪ੍ਰਸ਼ਾਸਨ ਨੇ ਫਿਰ ਵੀ ਧਿਆਨ ਨਾ ਦਿੱਤਾ ਤਾਂ 11 ਅਕਤੂਬਰ ਨੂੰ ਡੀ ਐਸ ਪੀ ਸ਼ਾਹਕੋਟ ਦੇ ਦਫਤਰ ਦਾ ਘਿਰਾਉ ਕੀਤਾ ਜਾਵੇਗਾ। ਉਹਨਾਂ ਸਾਰੀਆ ਹੀ ਲੋਕ ਹਿਤਾਂ ਲਈ ਲੜਨ ਵਾਲੀਆ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਨਸ਼ੇ ਦੇ ਸਾਂਝੇ ਮਸਲੇ ਵਿੱਚ ਇਕੱਠੇ 11 ਅਕਤੂਬਰ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ। ਵਫਦ ਵਿੱਚ ਸ਼ੁਰੇਸ ਕੁਮਾਰ ਨਵਾਂ ਕਿਲਾ ਪਵਨ ਸ਼ਾਹਕੋਟ ਆਦਿ ਹਾਜ਼ਰ ਸਨ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleमनीष गुप्ता की पुलिसिया हत्या योगी की ठोक दो नीति का परिणाम – रिहाई मंच
Next articleIPL 2021: Rahul 67 helps Punjab beat Kolkata by five wickets