ਗ੍ਰਾਮ ਸਿੱਖਿਆ ਸਭਾ ਹੈੈ ਚਾਬੀ, ਸਕੂਲ ਦੇ ਵਿਕਾਸ ਦੀ -ਸਾਂਝੀ ਸਿੱਖਿਆ

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਾਂਝੀ ਸਿੱਖਿਆ ਫਾਊਂਡੇਸ਼ਨ ਦੇ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਕਿਸ਼ਨਪੁਰਾ (ਨੌਗਾਵਾਂ) ਦੇ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੀ ਅਗਵਾਈ ਅਤੇ ਗਰਾਮ ਪੰਚਾਇਤ ਦੀ ਅਗਵਾਈ ਦੇ ਵਿੱਚ ਗ੍ਰਾਮ ਸਿੱਖਿਆ ਸਭਾ ਕਰਵਾਈ ਗਈ।
             ਪ੍ਰੈਸ ਦੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਾਂਝੀ ਸਿੱਖਿਆ ਦੇ ਪੰਜਾਬ ਯੂਥ ਲੀਡਰ ਅਮਨਦੀਪ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਸਾਂਝੀ ਸਿੱਖਿਆ ਦੇ ਵੱਲੋਂ ਸਕੂਲਾਂ ਦੇ ਵਿੱਚ ਸੁਧਾਰਾਂ ਦੇ ਲਈ ਪਿੰਡ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਨਾਲ ਮਿਲ ਕੇ ਸਕੂਲ ਦੇ ਸੁਧਾਰ ਲਈ ਮੀਟਿੰਗ ਕਰਵਾਈਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਕਿਸ਼ਨਪੁਰਾ ਪਿੰਡ ਦੀ ਨਵੀਂ ਚੁਣੀ ਗਈ ਪੰਚਾਇਤ ਅਤੇ ਪਿੰਡ ਦੇ ਲੋਕਾਂ ਨੂੰ ਸਕੂਲ ਨਾਲ ਜੋੜਨ ਦੇ ਮਕਸਦ ਨਾਲ ਸਕੂਲ ਦੇ ਸਮੂਹ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਵੱਲੋਂ ਗ੍ਰਾਮ ਸਿੱਖਿਆ ਸਭਾ ਕਰਵਾਈ ਗਈ। ਜਿਸ ਦੇ ਵਿੱਚ ਤਿੰਨ ਦਰਜਨਾਂ ਦੇ ਕਰੀਬ ਪਿੰਡ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਸਕੂਲ ਅਧਿਆਪਕਾ ਵੱਲੋਂ ਨਵੀਂ ਚੁਣੀ ਪੰਚਾਇਤ ਦਾ ਸਵਾਗਤ ਕੀਤਾ ਗਿਆ। ਸਕੂਲ ਦੇ ਮੁੱਦੇ ਪੰਚਾਇਤ ਨਾਲ ਸਾਂਝੇ ਕੀਤੇ ਗਏ ਅਤੇ ਸਕੂਲ ਦੇ ਸੁਧਾਰ ਲਈ ਯੋਜਨਾਬੰਦੀ ਕੀਤੀ ਗਈ।
         ਇਸ ਮੌਕੇ ਕਲੱਸਟਰ ਹੈੱਡ ਅਧਿਆਪਕ ਕੁਲਦੀਪ ਕੌਰ ਜੀ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਸਕੂਲ ਦੀ ਰੁਕੀ ਹੋਈ ਸਫਾਈ, ਸਕੂਲ ਵਿੱਚ ਲੌਕ ਇੱਟ, ਚਾਰਦਿਵਾਰੀ ਨੂੰ ਲੈ ਕੇ ਪਿੰਡ ਦੇ ਸਰਪੰਚ ਰਵਿੰਦਰ ਸਿੰਘ ਜੀ ਵੱਲੋਂ ਜਿੰਮੇਵਾਰੀ ਲਈ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੀ ਮਨਰੇਗਾ ਦੀ ਲਗਾ ਕੇ ਸਕੂਲ ਦੇ ਵਿਕਾਸ ਕਾਰਜਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏਗਾ ਅਤੇ ਸਕੂਲ ਵਿੱਚ ਪੱਕੇ ਅਧਿਆਪਕ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਕੀਤੀ ਗਈ। ਸਕੂਲ ਦੇ ਅਧਿਆਪਕ ਨਾਜਮ ਸਰ ਨੇ ਵੀ ਸਕੂਲ ਨੂੰ ਲੈ ਕੇ ਆਪਣੇ ਵਿਚਾਰ ਪਿੰਡ ਅੱਗੇ ਰੱਖੇ। ਪਿੰਡ ਵੱਲੋ ਸਕੂਲ ਨੂੰ ਵਿੱਤੀ ਅਤੇ ਹੋਰ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਰੱਖੀ ਗਈ ਅਤੇ ਤੁਰੰਤ ਹੀ ਮਨਰੇਗਾ ਲਗਾ ਦਿੱਤੀ ਗਈ।
     ਇਸ ਸਮੇਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੈਡਮ ਕਰਮਜੀਤ ਕੌਰ ਜੀ,ਸੁਰਜੀਤ ਕੌਰ, ਬਲਜੀਤ ਕੌਰ, ਸਰਬਜੀਤ ਕੌਰ,ਰਾਜ ਕੌਰ,ਅਵਤਾਰ ਸਿੰਘ,ਜੰਗ ਸਿੰਘ, ਰੋਡਾ ਸਿੰਘ, ਅਜਮੇਰ ਸਿੰਘ, ਗੁਰਚਰਨ ਸਿੰਘ ਅੰਗਰੇਜ ਕੌਰ, ਸਾਂਝੀ ਸਿੱਖਿਆ ਵੱਲੋਂ ਹਰਦੀਪ ਸਿੰਘ ਅਤੇ ਅਨਿਲ ਕੁਮਾਰ ਜੀ, ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਮੋਹਤਬਰ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ
Next articleਸ ਦਲਜੀਤ ਸਿੰਘ ਸਹੋਤਾ ਨੂੰ ਸਦਮਾ, ਮਾਤਾ ਸੁਰਜੀਤ ਕੌਰ ਸਹੋਤਾ ਨੇ ਇੰਗਲੈਂਡ ਦੇ ਸ਼ਹਿਰ ਲੈਸਟਰ ਅੱਜ ਸਵੇਰੇ ਤੜਕੇ ਲਏ ਆਖ਼ਰੀ ਸਾਹ