ਪਿੰਡ ਦੋਹਰਾ(ਹਿਮਾਚਲ )ਦੇ ਇਕੋ ਪਰਿਵਾਰ ਦੇ 12 ਮੈਂਬਰ ਇਨੋਵਾ ਸਮੇਤ ਪਾਣੀ ਵਿੱਚ ਰੂੜ੍ਹ ਜਾਣ ਨਾਲ 10 ਦੀ ਮੌਤ

ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੋਪੜਾ) ਬੀਤੇ ਦਿਨੀ ਲੰਘੀ ਰਾਤ ਤੋਂ ਲਗਾਤਾਰ ਮੀਂਹ ਪੈਣ ਕਰਨ ਜਿੱਥੇ ਲੋਕਾਂ ਨੂੰ ਗ਼ਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਮੀਂਹ ਨਾਲ ਸਾਰੇ ਪਾਸੇ ਜਲਥਲ ਹੋ ਗਈ ਤੇ ਕਈ ਪਿੰਡਾਂ ਸ਼ਹਿਰਾ ਦੀਆਂ ਮੁੱਖ ਸੜਕਾਂ ਪਾਣੀ ਚ ਡੁੱਬ ਗਈਆਂ |ਉਥੇ ਹੀ ਮਿਲੀ ਜਾਣਕਾਰੀ ਅਨੁਸਾਰ ਹਲਕਾ ਗੜ੍ਹਸ਼ੰਕਰ ਆਉਂਦੇ ਪਿੰਡ ਜੇਜੋਂ ਦੁਆਬਾ ਦੀ ਖੱਡ ਵਿਚ ਇੱਕ ਇਨੋਵਾ ਕਾਰ ਭਾਰੀ ਮੀਂਹ ਕਰਨ ਪਿੱਛੋਂ ਆਏ ਪਾਣੀ ਦੇ ਤੇਜ ਵਹਾਅ ਵਿਚ ਰੁੜ੍ਹ ਗਈ ਅਤੇ ਇਸ ਵਿੱਚ ਸਵਾਰ ਇੱਕੋ ਪਰਿਵਾਰ ਦੇ ਨੌਂ ਮੈਂਬਰਾਂ ਦੀ ਮੌਤ ਹੋ ਗਈ |ਜਿਸ ਵਿਚ ਡਰਾਈਵਰ ਵੀ ਸ਼ਾਮਿਲ ਸੀ |ਇਲਾਕਾ ਵਾਸੀਆਂ ਨੇ ਭਾਰੀ ਮੁਸ਼ਕਤ ਮਗਰੋਂ ਇੱਕ ਵਿਅਕਤੀ ਦੀ ਜਾਨ ਨੂੰ ਬਚਾਅ ਲਿਆ ਜਾਣਕਾਰੀ ਅਨੁਸਾਰ ਇਸ ਇਨੋਵਾ ਗੱਡੀ ਵਿੱਚ ਕੁੱਲ੍ਹ ਬਾਰਾਂ ਜਾਣੇ ਸਵਾਰ ਸਨ |ਪ੍ਰਸ਼ਾਸਨ ਵਲੋਂ ਲਾਸ਼ਾਂ ਨੂੰ ਬਰਾਮਦ ਕਰਕੇ ਕਬਜੇ ਵਿੱਚ ਲੈ ਲਿਆ |ਇਹ ਪਰਿਵਾਰ ਹਿਮਾਚਲ ਪ੍ਰਦੇਸ ਦੇ ਜਿਲ੍ਹਾਂ ਉਨ੍ਹਾਂ ਦੇ ਪਿੰਡ ਦੋਹਰਾ (ਮਹਿਤਪੁਰ )ਦਾ ਰਹਿਣ ਵਾਲਾ ਸੀ ਅਤੇ ਇਹ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਨਵਾਂਸ਼ਹਿਰ (ਪੰਜਾਬ ) ਵੱਲ ਜਾ ਰਿਹਾ ਸੀ |ਇਹ ਹਾਦਸਾ ਕਰੀਬ ਕਰੀਬ ਸਵੇਰੇ ਦਸ ਵਜੇ ਵਾਪਰਿਆ |ਦੀਪਕ ਭਾਟੀਆ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ  ਕਿਰਾਏ ਦੇ ਵਾਹਨ ਰਾਹੀਂ ਨਵਾਂਸ਼ਹਿਰ ਵਿਖ਼ੇ ਵਿਆਹ ਦੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਸੀ |ਜਿਸ ਦੌਰਾਨ ਜੋਜੇ ਨੇੜੇ ਉਨ੍ਹਾਂ ਦਾ ਵਾਹਨ ਖੱਡ ਵਿੱਚ ਫਸ ਗਿਆ ਅਤੇ ਪਿੱਛੋਂ ਆਏ ਤੇਜ਼ ਵਹਾਅ ਦੇ ਪਾਣੀ ਵਿੱਚ ਰੁੜ ਗਿਆ |ਉਨ੍ਹਾਂ ਕਿਹਾ ਕਿ ਕਾਰ ਵਿੱਚ ਉਸਦਾ ਪਿਤਾ ਸੁਰਜੀਤ ਸਿੰਘ, ਮਾਤਾ ਪਰਮਜੀਤ ਕੌਰ, ਚਾਚਾ ਸਰੂਪ ਚੰਦ, ਚਾਚੀ ਬਿੰਦਰ, ਮਾਸੀ ਸਮੇਤ ਉਨ੍ਹਾਂ ਦੀਆਂ ਦੋ ਲੜਕੀਆਂ ਭਾਵਨਾ (19) ਸਾਲਾ ਅੰਕੁ (20)ਸਾਲਾ ਪੁੱਤਰ ਹਰਸਿਤ (12)ਸਾਲਾ ਅਤੇ ਕਾਰ ਚਾਲਕ ਸਮੇਤ ਇੱਕ ਹੋਰ ਵਿਕਕਤੀ ਸਵਾਰ ਸੀ |ਪਾਣੀ ਦਾ ਵਹਾਅ ਇੰਨੇ ਤੇਜ਼ ਸੀ ਕਿ ਕਾਰ ਸਵਾਰਾਂ ਨੂੰ ਬਹਾਰ ਕੱਢਣ ਦਾ ਕਾਫੀ ਯਤਨ ਕਰਨਾ ਪਿਆ  ਤੇ ਕਾਰ ਸਵਾਰ ਦੀਪਕ ਭਾਟੀਆ ਨੂੰ ਬਚਾਅ ਲਿਆ |ਕਾਰ ਖੱਡ ਵਿਚ ਕਰੀਬ 150 ਮੀਟਰ ਅੱਗੇ ਜਾ ਕੇ  ਫਸ ਗਈ |ਹਾਦਸੇ ਦੀ ਸੂਚਨਾ ਮਿਲਣ ਉਪਰੰਤ ਸਥਾਨਕ ਪੁਲਿਸ ਘਟਨਾ ਵਾਲੇ ਸਾਥਨ ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਬਚਾਅ ਮੁਹਿਮ ਸ਼ੁਰੂ ਕੀਤੀ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleK. Natwar Singh – A Scholar Diplomat
Next articleਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਆਏ ਹੜ੍ਹ ਕਾਰਨ ਇੱਕੋ ਪਰਿਵਾਰ ਦੇ ਮੈਂਬਰਾਂ ਦੀ ਮੌਤ ਹੋਣ ਤੇ ਦੁੱਖ ਜ਼ਹਿਰ