ਅਮਰਗੜ੍ਹ (ਸਮਾਜ ਵੀਕਲੀ) (ਗੁਰਜੰਟ ਸਿੰਘ ਢਢੋਗਲ) ਅੱਜ ਪਿੰਡ ਢਢੋਗਲ ਵਿਖੇ ਸਰਪੰਚੀ ਦੀ ਚੋਣ ਲੜ ਰਹੇ ਨੌਜਵਾਨ ਆਗੂ ਮਹੰਤ ਜਸਵੀਰ ਦਾਸ ਨੂੰ ਸਤਿਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਗੁਲਾਬ ਜਾਮਣਾਂ ਨਾਲ ਤੋਲਿਆ ਗਿਆ।ਸੂਬੇ ਅੰਦਰ ਚੱਲ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਵਾਰੀ ਪੰਜਾਬ ਵਿੱਚ ਨੌਜਵਾਨਾਂ ਵੱਲੋਂ ਸਰਪੰਚ ਬਣਨ ਦਾ ਰੁਝਾਨ ਜਿਆਦਾ ਦਿਖਾਇਆ ਜਾ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਜਿਆਦਾਤਰ ਸਰਬ ਸੰਮਤੀ ਨਾਲ ਬਣੀਆਂ ਪੰਚਾਇਤਾਂ ਵਿੱਚ ਵੀ ਨੌਜਵਾਨ ਸਰਪੰਚ ਚੁਣੇ ਗਏ ਹਨ ਅਤੇ ਚੋਣਾਂ ਦੌਰਾਨ ਚੋਣ ਮੈਦਾਨ ਵਿੱਚ ਵੀ ਜਿਆਦਾਤਰ ਸਰਪੰਚ ਅਹੁਦੇ ਲਈ ਨੌਜਵਾਨ ਆਪਣੀ ਕਿਸਮਤ ਅਜਮਾ ਰਹੇ ਹਨ। ਇਸੇ ਲੜੀ ਤਹਿਤ ਪਿੰਡ ਢਢੋਗਲ ਵਿਖੇ ਨੌਜ਼ਵਾਨ ਮਹੰਤ ਜਸਵੀਰ ਦਾਸ ਵੱਲੋਂ ਸਰਪੰਚ ਅਹੁਦੇ ਲਈ ਪਿੰਡ ਵਿੱਚ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਤੇ ਕੀਤਾ ਜਾ ਰਿਹਾ ਹੈ ਹੈ। ਗੱਲਬਾਤ ਕਰਦਿਆਂ ਮਹੰਤ ਜਸਵੀਰ ਦਾਸ ਨੇ ਕਿਹਾ ਕਿ ਮੈਂ ਵਿਕਾਸ ਦੇ ਮੁੱਦੇ ਤੇ ਚੋਣਾਂ ਲੜ ਰਿਹਾ ਹਾਂ ਅਤੇ ਸਮੁੱਚੇ ਨਗਰ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਮੇਰੇ ਹੱਕ ਵਿੱਚ ਰੋਜਾਨਾ ਚੋਣ ਪ੍ਰਚਾਰ ਲਈ ਨਾਲ਼ ਜਾਂਦੇ ਹਨ ।ਉਹਨਾਂ ਕਿਹਾ ਕਿ ਲੋਕਾਂ ਵੱਲੋਂ ਜਿਤਾਏ ਜਾਣ ਤੋਂ ਬਾਅਦ ਉਹ ਆਪਸੀ ਭਾਈਚਾਰਾ ਬਣਾਈ ਰੱਖਣ ਤੇ ਪਿੰਡ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਉਣਗੇ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ‘ਚ ਪਿੰਡ ਦੇ ਲੋਕ ਹਾਜ਼ਿਰ ਸਨ।
https://play.google.com/store/apps/details?id=in.yourhost.samajweekly