ਪਿੰਡ ਢੈਪਈ ਵਿਖੇ ਲੇਖੀ ਬਰਾਦਰੀ ਦੇ ਜਠੇਰਿਆਂ ਦਾ ਸਲਾਨਾ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਲੁਧਿਆਣਾ ਪਿੰਡ ਢੈਪਈ ਵਿੱਚ ਸਤੀ ਮਾਤਾ ਬੀਬੀ ਗੁਲਾਬ ਦੇਵੀ ਜਠੇਰੇ ਲੇਖੀ ਬਰਾਦਰੀ ਦੇ ਮੰਦਰ ਵਿੱਚ ਹਰ ਸਾਲ ਦੀ ਤਰ੍ਹਾਂ ਸਲਾਨਾ ਮੇਲਾ ਅਤੇ ਭੰਡਾਰਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਹ ਵਿਚਾਰ ਪ੍ਰਧਾਨ ਸੁਰੇਸ਼ ਲੇਖੀ, ਉਪ ਪ੍ਰਧਾਨ ਨਰਿੰਦਰ ਲੇਖੀ, ਜਨਰਲ ਸੈਕਟਰੀ ਮਨੋਜ ਲੇਖੀ, ਸੈਕਟਰੀ ਰਕੇਸ਼ ਲੇਖੀ, ਖਜਾਨਚੀ ਕੁਸਮ ਲੇਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਹਨਾਂ ਕਿਹਾ ਕਿ ਹਰ ਸਾਲ ਦੇਸ਼ ਵਿਦੇਸ਼ ਤੋਂ ਲੇਖੀ ਬਿਰਾਦਰੀ ਨਾਲ ਜੁੜੇ ਹੋਏ ਸੈਂਕੜੇ ਪਰਿਵਾਰ ਬੜੀ ਸ਼ਰਧਾ ਦੇ ਨਾਲ ਇਸ ਮੇਲੇ ਵਿੱਚ ਆ ਕੇ ਸਤੀ ਮਾਤਾ ਗੁਲਾਬ ਦੇਵੀ ਦੀ ਪੂਜਾ ਕਰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਕਜ ਲੇਖੀ, ਕਪਲ ਲੇਖੀ, ਅਰੁਣ ਲੇਖੀ, ਮਨੋਜ ਲੇਖੀ, ਨਿਤਨ ਲੇਖੀ, ਕੁਲਵੀਰ ਲੇਖੀ, ਬੱਬੂ ਲੇਖੀ, ਤਰੁਣ ਲੇਖੀ, ਰਕੇਸ਼ ਲੇਖੀ, ਸੰਜੀਵ ਲੇਖੀ, ਗੌਰਵ ਲੇਖੀ, ਮਹਿੰਦਰ ਪਾਲ ਲੇਖੀ, ਕਨਵ ਲੇਖੀ, ਅਸੰਵਾ ਲੇਖੀ, ਸਾਰਿਕਾ ਲੇਖੀ, ਆਯਨ ਲੇਖੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਇੰਟਕ ਦੇ ਆਗੂਆਂ, ਵਰਕਰਾਂ ਅਤੇ ਸੀਨੀਅਰ ਕਾਂਗਰਸੀ ਆਗੂ ਸਰਵਣ ਸਿੰਘ ਨੇ ਸੁੰਦਰ ਸ਼ਾਮ ਅਰੋੜਾ ਦੀ ਘਰ ਵਾਪਸੀ ਦਾ ਸਵਾਗਤ ਕੀਤਾ
Next article‘ਡਰਾਈ ਡੇ ਫਰਾਈ ਡੇ’ ਤਹਿਤ ਪਿੰਡ ਮੱਕੋਵਾਲ ਵਿਖੇ ਡੇਂਗੂ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ