ਪਿੰਡ ਢੈਪਈ ਵਿਖੇ ਲੇਖੀ ਬਰਾਦਰੀ ਦੇ ਜਠੇਰਿਆਂ ਦਾ ਸਲਾਨਾ ਮੇਲਾ 31 ਅਗਸਤ ਨੂੰ

ਲੁਧਿਆਣਾ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਲੁਧਿਆਣਾ ਪਿੰਡ ਢੈਪਈ ਵਿੱਚ ਸਤੀ ਮਾਤਾ ਬੀਬੀ ਗੁਲਾਬ ਦੇਵੀ ਜਠੇਰੇ ਲੇਖੀ ਬਰਾਦਰੀ ਦੇ ਮੰਦਰ ਵਿੱਚ ਹਰ ਸਾਲ ਦੀ ਤਰ੍ਹਾਂ ਸਲਾਨਾ ਮੇਲਾ ਤੇ ਭੰਡਾਰਾ ਬੜੀ ਸ਼ਰਧਾ ਭਾਵਨਾ ਦੇ ਨਾਲ 31 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਹ ਵਿਚਾਰ ਨਰਿੰਦਰ ਲੇਖੀ ਅਤੇ ਸੁਰੇਸ਼ ਲੇਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਹਨਾਂ ਕਿਹਾ ਕਿ ਹਰ ਸਾਲ ਦੇਸ਼ ਵਿਦੇਸ਼ ਤੋਂ ਲੇਖੀ ਬਿਰਾਦਰੀ ਨਾਲ ਜੁੜੇ ਹੋਏ ਸੈਂਕੜੇ ਪਰਿਵਾਰ ਬੜੀ ਸ਼ਰਧਾ ਦੇ ਨਾਲ ਇਸ ਮੇਲੇ ਵਿੱਚ ਆ ਕੇ ਸਤੀ ਮਾਤਾ ਗੁਲਾਬ ਦੇਵੀ ਦੀ ਪੂਜਾ ਕਰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਮਨੋਜ ਲੇਖੀ, ਐਡਵੋਕੇਟ ਰਕੇਸ਼ ਲੇਖੀ, ਕਪਿਲ ਲੇਖੀ, ਗੌਰਵ ਲੇਖੀ, ਹੇਮਾ ਲੇਖੀ, ਸਾਰੀਕਾ ਲੇਖੀ, ਅਰੁਣ ਲੇਖੀ, ਕੁਲਵੀਰ ਲੇਖੀ, ਪੰਕਜ ਲੇਖੀ, ਤਰੁਣ ਲੇਖੀ, ਸੁਭਾਸ਼ ਲੇਖੀ, ਸ਼ਿਵ ਲੇਖੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕਿਸੇ ਦੀ ਹਨੇਰੀ ਜ਼ਿੰਦਗੀ ਨੂੰ ਰੌਸ਼ਨੀ ਦੇਣਾ ਸਭ ਤੋਂ ਵੱਡਾ ਗੁਣ – ਗੁਰਵਿੰਦਰ ਬਾਹਰਾ
Next articleਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਮਹਿਲਾਂਵਾਲੀ ਵਿਖੇ ਸਟੇਡੀਅਮ ਦੇ ਨਵੀਨੀਕਰਨ ਦੇ ਕਾਰਜ ਦੀ ਕਰਵਾਈ ਸ਼ੁਰੂਆਤ ਸਟੇਡੀਅਮ  ਨੂੰ ਖੇਡ ਪਾਰਕ ਵਜੋਂ ਕੀਤਾ ਜਾਵੇਗਾ ਵਿਕਸਿਤ