ਮਨਰੇਗਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਪ੍ਰਭਾਵਿਤ

ਧਨੌਲਾ (ਸਮਾਜ ਵੀਕਲੀ): ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਚੱਲ ਰਹੀ ਮਨਰੇਗਾ ਕਰਮਚਾਰੀਆਂ ਦੀ ਹੜਤਾਲ ਅੱਜ 18ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਅਤੇ ਹੁਣ ਤੱਕ ਸਰਕਾਰ ਵੱਲੋਂ ਕੋਈ ਕਦਮ ਨਾ ਚੁੱਕੇ ਜਾਣ ਕਾਰਨ ਹੜਤਾਲ ਲੰਮੀ ਚੱਲਣ ਦੇ ਆਸਾਰ ਨਜ਼ਰ ਆ ਰਹੇ ਹਨ। ਮਨਰੇਗਾ ਕਰਮਚਾਰੀਆਂ ਦੇ ਹੜਤਾਲ ’ਤੇ ਜਾਣ ਕਾਰਨ ਜ਼ਿਲ੍ਹਾ ਬਰਨਾਲਾ ਦੀਆਂ 175 ਗ੍ਰਾਮ ਪੰਚਾਇਤਾਂ ਵਿੱਚ ਮਨਰੇਗਾ ਸਕੀਮ ਅਧੀਨ ਚੱਲ ਰਹੇ ਕਰੀਬ 300 ਵਿਕਾਸ ਕਾਰਜ ਰੁਕ ਚੁੱਕੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਿੱਤੀ ਵਰ੍ਹੇ ਮਨਰੇਗਾ ਸਕੀਮ ਅਧੀਨ 33.35 ਕਰੋੜ ਰੁਪਏ ਦੇ ਕੰਮਾਂ ਦਾ ਟੀਚਾ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹੇ ਨਾਲ ਸਬੰਧਤ ਪਿੰਡਾਂ ਦੇ ਲਗਭਗ 34,000 ਲਾਭਪਾਤਰੀ ਬਤੌਰ ਮਨਰੇਗਾ ਦਿਹਾੜੀਦਾਰ ਰਜਿਸਟਰ ਹਨ, ਜੋ ਹਾਲ ਦੀ ਘੜੀ ਕੰਮ ਤੋਂ ਵਿਹਲੇ ਹੋ ਗਏ ਹਨ। ਧਨੌਲਾ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਦੱੱਸਿਆ ਕਿ ਮੌਜੂਦਾ ਦਿਨਾਂ ਵਿੱਚ ਬਰਸਾਤਾਂ ਦਾ ਸੀਜ਼ਨ ਹੋਣ ਕਰਕੇ ਵਧੇਰੇ ਲੇਬਰ ਡਰੇਨਾਂ, ਖਾਲ ਅਤੇ ਟੋਬਿਆਂ ’ਤੇ ਉਗਣ ਵਾਲੀ ਬੂਟੀ ਦੀ ਸਫਾਈ ਲਈ ਲਾਗਾਈ ਜਾਣੀ ਸੀ ਪਰ ਜੇਕਰ ਸਰਕਾਰ ਦੀ ਬੇਰੁਖੀ ਕਾਰਨ ਹੜਤਾਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਡਰੇਨਾਂ ਨਾਲ ਲਗਦੇ ਖੇਤਾਂ ਵਿੱਚ ਮੀਂਹ ਦਾ ਪਾਣੀ ਭਰਨ ਦਾ ਵੱਡਾ ਖਤਰਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਲਵਪ੍ਰੀਤ ਦੇ ਪਰਿਵਾਰ ਵੱਲੋਂ ਵਰ੍ਹਦੇ ਮੀਂਹ ’ਚ ਹਾਈਵੇਅ ਜਾਮ
Next articleਖ਼ੁਦਕੁਸ਼ੀ ਮਾਮਲਾ: ਵਿਧਾਇਕ ਮਾਨਸ਼ਾਹੀਆ ਦਾ ਪੁਤਲਾ ਫੂਕਿਆ