ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਚੱਕ ਕਲਾਲ ਵਿਖੇ ਸੱਤ ਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਸਮੂਹ ਸੰਗਤ ਦੀ ਮੀਟਿੰਗ ਹੋਈ। ਜਿਸ ਵਿੱਚ ਫੈਂਸਲਾ ਲਿਆ ਗਿਆ ਕਿ ਪ੍ਰਕਾਸ਼ ਪੁਰਬ 12 ਫਰਵਰੀ ਨੂੰ ਮਨਾਇਆ ਜਾਵੇਗਾ ਜਿਸ ਵਿੱਚ 7 ਫਰਵਰੀ ਨੂੰ ਪ੍ਰਵਾਹਤ ਫੇਰੀਆ ਆਰੰਭ ਕੀਤੀਆ ਜਾਣਗੀਆ ਅਤੇ 10 ਫਰਵਰੀ ਨੂੰ ਸ਼੍ਰੀ ਆਖੰਡ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 12 ਫਰਵਰੀ ਨੂੰ ਪਾਏ ਜਾਣਗੇ। ਭੋਗ ਉਪ੍ਰੰਤ ਰਾਗੀ ਢਾਡੀ ਅਤੇ ਕੀਰਤਨ ਜਥੇ ਸੰਗਤਾਂ ਨੂੰ ਗੁਰੂ ਜੀ ਦੀ ਬਾਣੀ ਅਤੇ ਇਤਿਹਾਸ ਨਾਲ ਸੰਗਤਾਂ ਨੂੰ ਜੋੜਨਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਇਸ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇਆ ਵਿਚ ਦਰਸ਼ਣ ਰਾਮ,ਸਰਵਣ ਰਾਮ, ਪਰਮਜੀਤ ਪੱਮਾ, ਧਰਮਜੀਤ ਟੋਨੀ, ਅਵਤਾਰ, ਪ੍ਰਿੰਸ, ਹਰਜਿੰਦਰ,ਲਵਲੀ, ਅਜੇ ਕੁਮਾਰ,ਦੇਸ ਰਾਜ,ਹੰਸ ਰਾਜ (ਪਰਸਣ),ਲੱਕੀ,ਬੀਬੀ ਜਸਵੀਰ ਕੌਰ, ਸਰਵਜੀਤ ਕੌਰ, ਸੁਮਨ, ਕੁਲਦੀਪ ਕੌਰ,ਗੋਲਡੀ ਅਤੇ ਰਮੇਸ਼ ਸਿੰਘ ਅਤੇ ਸਮੂਹ ਸੰਗਤ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj