ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਚੱਕ ਕਲਾਲ ਵਿਖੇ ਮਹਾਂਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਨ ਅਤੇ ਸੰਗਰਾਦ ਦਾ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ ਜਿਸ ਵਿੱਚ ਸੱਭ ਤੋਂ ਪਹਿਲਾਂ ਸ਼੍ਰੀ ਬਾਰਾਂਮਾਹ ਜੀ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਬੇਨਤੀ ਕੀਤੀ ਗਈ ਅਤੇ ਨਵੇਂ ਚੁਣੇ ਪੰਚਾਇਤ ਮੈਂਬਰਾਂ ਵੱਲੋਂ ਮਹਾਰਿਸ਼ੀ ਵਾਲਮੀਕਿ ਜੀ ਅਤੇ ਸਤਿਗੁਰ ਰਵਿਦਾਸ ਮਾਹਰਾਜ ਜੀ ਦੀਆਂ ਤਸਵੀਰਾਂ ਨੂੰ ਫੁੱਲ ਮਾਲਾ ਕਰੇ ਭੇਂਟ ਕੀਤੀਆਂ ਗਈਆਂ ਅਤੇ ਨਗਰ ਨਿਵਸੀਆਂ ਵੱਲੋਂ ਨਵੇਂ ਚੁਣੇ ਪੰਚ ਅਵਤਾਰ ਸਿੰਘ ਬਿੱਟੂ, ਸੁਮਨ ਅਤੇ ਆਸ਼ਾ ਰਾਣੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣਗੇ! ਇਸ ਤੋਂ ਬਾਅਦ ਬਾਬਾ ਸਾਹਿਬ ਅੰਬੇਡਕਰ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਬੁੱਤਾ ਉੱਤੇ ਫ਼ੁੱਲ ਮਾਲਾ ਭੈਂਟ ਕੀਤੀ ਇਸ ਤੋਂ ਉਪਰੰਤ ਸੰਗਤਾਂ ਵਾਸਤੇ ਚਾਹ ਦੇ ਲੰਗਰ ਲਗਾਏ ਗਏ ਇਸ ਮੌਕੇ ਅਵਤਾਰ ਸਿੰਘ ਬਿੱਟੂ, ਸੁਮਨ ਅਤੇ ਪੰਚਾਇਤ ਮੈਂਬਰ ਆਸ਼ਾ ਰਾਣੀ, ਸੁਰਜੀਤ ਰਾਮ ਸੋਢੀ ਸਾਬਕਾ ਪੰਚ ਕਰਮ ਚੰਦ, ਜਰਨੈਲ ਸਿੰਘ ਜੱਸੀ, ਹਰਬੰਸ ਵਿਰਦੀ, ਸੁਸ਼ੀਲ ਕੁਮਾਰ ਰਾਜਾ, ਸੁਨੀਲ ਕੁਮਾਰ, ਬੀਬੀ ਸੱਤਿਆ, ਜਸਵੀਰ ਕੌਰ, ਅਤੇ ਕੇਵਲ ਰਾਮ ਸ਼ਾਮਿਲ ਸਨ ਅੰਤ ਵਿੱਚ ਗਿਆਨੀ ਰਮੇਸ਼ ਸਿੰਘ ਵੱਲੋ ਮਹਾਰਿਸ਼ੀ ਵਾਲਮੀਕਿ ਜੀ ਦੀ ਜੀਵਨੀ ਤੇ ਚਾਨਣ ਪਾਇਆ ਗਿਆ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਟੇਜ ਦੀ ਕਾਰਵਾਈ ਬਾ-ਖੂਬ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly