HOME ਪਿੰਡ ਚਾਹਲ ਜੱਟਾਂ ਵਿਖੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ...

ਪਿੰਡ ਚਾਹਲ ਜੱਟਾਂ ਵਿਖੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਨੇੜੇ ਗੰਦੇ ਪਾਣੀ ਨੇ ਧਾਰਿਆ ਛੱਪੜ ਦਾ ਰੂਪ

4
ਕੈਪਸ਼ਨ :ਪਿੰਡ ਚਾਹਲ ਜੱਟਾਂ ਵਿਖੇ  ਰਿਹਾਇਸ਼ੀ ਘਰਾਂ ਦੇ ਨੇੜੇ ਜਮਾਂ ਗੰਦੇ ਪਾਣੀ ਨੂੰ ਦਿਖਾਉਂਦੇ ਹੋਏ ਪਿੰਡ ਵਾਸੀ।
ਪਿੰਡ ਦੇ ਲੋਕਾਂ ਵਿਚ ਬਿਮਾਰੀਆਂ ਫੈਲਣ ਦਾ ਡਰ ਸਰਕਾਰ ਜੀ ਜਰਾ ਇੱਧਰ ਵੀ ਦੇਖੋ 
 ਨਵਾਂਸ਼ਹਿਰ /ਕਾਠਗੜ੍ਹ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਨੇੜੇ ਪਿੰਡ ਚਾਹਲ ਜੱਟਾਂ ਵਿੱਚ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦੇ ਪਾਣੀ   ਛੱਪੜ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਸ ਗੰਦੇ ਪਾਣੀ ਕਾਰਨ ਨਜ਼ਦੀਕੀ ਘਰਾਂ ਦੇ ਵਸਨੀਕਾਂ ਨੂੰ ਜਿੱਥੇ ਹਰ ਸਮੇਂ ਬਿਮਾਰੀਆਂ ਦਾ ਡਰ ਸਤਾਉਂਦਾ ਹੈ ਉਥੇ ਹੀ ਗੰਦਗੀ ਤੋਂ ਆ ਰਹੀ ਬਦਬੂ ਵੀ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ ਪ੍ਰੰਤੂ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ  ਪੰਚਾਇਤ ਬੇਵਸ ਲਾਚਾਰ ਨਜ਼ਰ ਆ ਰਹੀ ਹੈ। ਪਿੰਡ ਚਾਹਲ ਜੱਟਾਂ ਦੇ ਵਸਨੀਕਾਂ ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਮੋਹਣ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਆਦਿ ਨੇ ਦੁਖੀ ਮਨ ਨਾਲ ਦੱਸਿਆ ਕਿ ਕਈ ਸਾਲ ਪਹਿਲਾਂ ਪਿੰਡ ਦਾ ਗੰਦਾ ਪਾਣੀ ਨਿਕਾਸੀ ਨਾਲੇ ਵੱਲ ਜਾਂਦਾ ਰਹਿੰਦਾ ਸੀ ਲੇਕਿਨ ਇੱਕ ਘਰ ਵੱਲੋਂ ਪਾਣੀ ਦੀ ਨਿਕਾਸੀ ਨੂੰ ਰੋਕਣ ਕਾਰਨ ਦੂਜੇ ਸਾਰੇ ਘਰਾਂ ਦਾ ਪਾਣੀ ਆਟਾ ਚੱਕੀ ਦੇ ਸਾਹਮਣੇ ਸੜਕ ਅਤੇ ਗਲੀ ਵਿੱਚ ਜਮਾਂ ਹੋਣਾ ਸ਼ੁਰੂ ਹੋ ਗਿਆ ਅਤੇ ਇਹ ਪਾਣੀ ਹੌਲੀ ਹੌਲੀ ਛੱਪੜ ਦਾ ਰੂਪ ਧਾਰ ਗਿਆ। ਉਹਨਾਂ ਦੱਸਿਆ ਕਿ ਜਦੋਂ ਮੀਂਹ ਪੈਂਦਾ ਹੈ ਤਾਂ ਇਹ ਪਾਣੀ ਆਲੇ ਦੁਆਲੇ ਗਲੀਆਂ ਜਾਂ ਖਾਲੀ ਜਗ੍ਹਾ ਵਿੱਚ ਫੈਲ ਜਾਂਦਾ ਹੈ। ਨਿਵਾਸੀਆਂ ਨੇ ਦੱਸਿਆ ਕਿ ਇਸ ਗੰਦੇ ਪਾਣੀ ਨਾਲ ਘਰਾਂ ਦੀਆਂ ਕੰਧਾਂ ਨੂੰ ਸਲਾਬ ਪੈ ਚੁੱਕੀ ਹੈ ਅਤੇ ਹਰ ਸਮੇਂ ਆ ਰਹੀ ਗੰਦੀ ਬਦਬੂ ਕਾਰਨ ਉਹਨਾਂ ਦਾ ਰਹਿਣਾ ਦੁਭਰ ਹੋ ਚੁੱਕਾ ਹੈ। ਇਸ ਤੋਂ ਇਲਾਵਾ ਇੱਕਾ ਦੁੱਕਾ ਘਰਾਂ ਦੇ ਪਰਿਵਾਰਿਕ ਮੈਂਬਰ ਇਸ ਗੰਦਗੀ ਕਾਰਨ ਬਿਮਾਰ ਚਲੇ ਆ ਰਹੇ ਹਨ ਉਹਨਾਂ ਦੱਸਿਆ ਕਿ ਗੰਦਗੀ ਕਾਰਨ ਹੋਰ ਵੀ ਖਤਰਨਾਕ ਬਿਮਾਰੀਆਂ ਦੇ ਫੈਲਣ ਦਾ ਡਰ ਹੈ ਜਦਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਤੋਂ ਬਚਣ ਲਈ ਜਾਗਰੂਕ ਤਾਂ ਕੀਤਾ ਜਾ ਰਿਹਾ ਹੈ ਪ੍ਰੰਤੂ ਇਸ ਪਾਸੇ ਨਾ ਸਿਹਤ ਵਿਭਾਗ ਧਿਆਨ ਦੇ ਰਿਹਾ ਹੈ ਤੇ ਨਾ ਹੀ ਪ੍ਰਸ਼ਾਸਨ। ਉਹਨਾਂ ਦੱਸਿਆ ਕਿ ਪਿੰਡ ਵਿੱਚ ਕਈ ਪੰਚਾਇਤਾਂ ਆਪਣਾ ਸਮਾਂ ਟਪਾ ਕੇ ਜਾ ਚੁੱਕੀਆਂ ਹਨ ਪ੍ਰੰਤੂ ਕਿਸੇ ਵੀ ਪੰਚਾਇਤ ਨੇ ਇਸ ਗੰਦੇ ਪਾਣੀ ਦਾ ਹੱਲ ਨਹੀਂ ਕੀਤਾ। ਉਹਨਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਉਹਨਾਂ ਪ੍ਰਸ਼ਾਸਨ ਨੂੰ ਵੀ ਗੁਹਾਰ ਲਗਾਈ ਸੀ ਲੇਕਿਨ ਪ੍ਰਸ਼ਾਸਨ ਨੇ ਵੀ ਇਸ ਵੱਲ ਤਵੱਜੋਂ ਨਹੀਂ ਦਿੱਤੀ। ਇਸ ਪਰੇਸ਼ਾਨੀ ਨਾਲ ਜੂਝ ਰਹੇ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਵੀ ਲੋਕਾਂ ਦੇ ਮਸਲੇ ਹੱਲ ਨਹੀਂ ਕਰ ਸਕਦਾ ਤਾਂ ਫਿਰ ਲੋਕ ਕਿੱਥੇ ਜਾਣ। ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਚਾਹਲ ਜੱਟਾਂ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਿੰਡ ਵਿੱਚ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਗੰਦਗੀ ਭਰੇ ਮਾਹੌਲ ਤੋਂ ਰਾਹਤ ਮਿਲ ਸਕੇ ਅਤੇ ਉਹ ਬਿਮਾਰੀਆਂ ਦੀ ਲਪੇਟ ਵਿੱਚ ਨਾ ਆਉਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਨਨਾਇਕ ਤਾਊ ਦੇਵੀ ਲਾਲ ਸਨ ਕਿਸਾਨਾਂ ਦੇ ਮਸੀਹਾ
Next articleਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ, ਜਲਦੀ ਹੀ ਨੋਟਿਸ ਜਾਰੀ ਹੋ ਸਕਦਾ ਹੈ; ਪਤਾ ਲਗਾਓ ਮਾਮਲਾ ਕੀ ਹੈ।