ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ 11 ਅਪ੍ਰੈਲ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਤੇ ਸਤਿਕਾਰ ਯੋਗ ਸਤਨਾਮ ਪਾਲ ਬਸਰਾ ਉਨ੍ਹਾਂ ਦੀ ਜੀਵਨ ਸਾਥਣ ਨਰੇਸ਼ ਕੁਮਾਰੀ ਬਸਰਾ ਨੇ ਆਪਣੀ ਨੇਕ ਕਮਾਈ ਵਿਚੋਂ ਅਮਰੀਕਾ ਵਿਦੇਸ਼ ਤੋਂ ਆ ਕੇ ਆਪਣੇ ਜੱਦੀ ਪਿੰਡ ਬੁਰਜ ਕੰਧਾਰੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੱਕ ਇੰਨਵਰਟਰ ਦਾਨ ਕੀਤਾ ਗਿਆ ਅਤੇ ਮਿਡਲ ਸਕੂਲ ਮੁਖੀ ਮੈਡਮ ਬਲਵੀਰ ਕੌਰ ਜੀ ਨੂੰ ਸਕੂਲ ਲਈ 10 ਹਜ਼ਾਰ ਰੁਪਏ ਦਾਨ ਕਰਕੇ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਤੁਸੀਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਪੁਰਨਿਆਂ ਤੇ ਚਲ ਕੇ ਪੜ੍ਹ ਲਿਖ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਮਾਣ ਸਤਿਕਾਰ ਵਧਾਓ ਮੇਰੇ ਪ੍ਰੀਵਾਰ ਆਉਣ ਵਾਲੇ ਸਮੇਂ ਵਿੱਚ ਦੋਨਾਂ ਸਕੂਲਾਂ ਹੋਰ ਵੀ ਸੋਵਾ ਕੀਤੀ ਜਾਵੇਗੀ ਇਸ ਮੌਕੇ ਮਿਡਲ ਸਕੂਲ ਦੇ ਮੁੱਖੀ ਮੈਡਮ ਬਲਵੀਰ ਕੌਰ ਮਾਸਟਰ ਬਲਰਾਜ ਸਿੰਘ ਪ੍ਰਾਇਮਰੀ ਸਕੂਲ ਮੁਖੀ ਮਾਸਟਰ ਹਰਬਲਾਸ ਜੀ, ਮੈਡਮ ਪਰਮਿੰਦਰ ਕੌਰ, ਹਰਬਲਾਸ ਬਸਰਾ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ , ਸਤਨਾਮ ਪਾਲ ਬਸਰਾ ਨਰੇਸ਼ ਕੁਮਾਰੀ ਬਸਰਾ, ਬੇਟੀ ਰਿੰਪੀ ਬਸਰਾ ਯੂ ਐਸ, ਏ ,ਰਵੀ ਬਸਰਾ ਅਤੇ ਸਕੂਲ ਦੇ ਵਿਦਿਆਰਥੀਆਂ ਵੀ ਹਾਜ਼ਰ ਸਨ।