ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਛੋਕਰਾਂ ਦੇ ਵਿੱਚ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ| ਇਸ ਮੌਕੇ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖ਼ੇ ਸ੍ਰੀ ਅਖੰਡਪਾਠ ਸਾਹਿਬ ਆਰੰਭ ਹੋਏ | ਪੰਜਾਂ ਪਿਆਰਿਆ ਦੀ ਅਗਵਾਈ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਢਾਡੀ ਗਿਆਨੀ ਗੁਰਦੀਪ ਸਿੰਘ ਉੜਾਪੜ ਅਤੇ ਵਿੱਕੀ ਬਹਾਦਰਕੇ ਨੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ | ਰਾਤ ਦੇ ਦੀਵਾਨਾਂ ਵਿੱਚ ਭਾਈ ਗੁਰਮੁੱਖ ਸਿੰਘ ਤੂਰਾਂ ਵਾਲਿਆਂ ਨੇ ਆਰਤੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸ਼੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨਾਂ ਚ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਸਰਵਣ ਕਰਵਾਇਆ |ਇਸ ਮੌਕੇ ਚਾਹ ਪਕੌੜਿਆ ਦਾ ਅਤੇ ਗੁਰੂ ਕਾ ਲੰਗਰ ਅਤੁੱਟ ਵਾਰਤਾਇਆ ਗਿਆ |ਦੋਨੋਂ ਦਿਨ ਸਟੇਜ ਸਕੱਤਰ ਦੀ ਸੇਵਾ ਮਨਜੀਤ ਸਿੰਘ ਖਾਲਸਾ ਨੇ ਬਾਖੂਬੀ ਨਿਭਾਈ ਤੇ ਪ੍ਰਬੰਧਕ ਕਮੇਟੀ ਵਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ| ਗੁਰੂ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਕੁਮਾਰ, ਕੈਸ਼ੀਅਰ ਜਗਜੀਤ ਸੋਨੀ, ਲਖਵਿੰਦਰ ਬਿੰਦਰ, ਮੀਤ ਪ੍ਰਧਾਨ ਕਮਲ ਕੁਮਾਰ, ਚੇਅਰਮੈਨ ਵਰਿੰਦਰ ਕੁਮਾਰ, ਕੁਲਦੀਪ ਲੋਹਟ, ਮਨੀਸ਼ ਲੋਹਟ, ਸੰਦੀਪ ਕਲੇਰ, ਪਰਸਰਾਮ, ਤਨਵੀਰ ਕਲੇਰ, ਹਰਮਨ ਲੋਹਟ, ਸਰਬਜੀਤ ਕਲੇਰ, ਤੀਰਥ ਕੁਮਾਰ,ਅਮਰਜੀਤ ਸਿੰਘ ਕਾਲਾ, ਅਸ਼ੋਕ ਕੁਮਾਰ, ਅਵਤਾਰ ਤਾਰੀ, ਸੁਮਨਦੀਪ ਖੁਤਣ, ਬੋਬੀ ਲੋਹਟ, ਉੱਦਮ ਲਾਲ ਲੋਹਟ, ਬਿੰਦਰ ਕਲੇਰ ਇਟਲੀ, ਗੁਲਸ਼ਨ ਲੋਹਟ, ਮਨਪ੍ਰੀਤ ਕੌਰ ਮੁੱਖ ਸੇਵਾਦਾਰ, ਜੋਗਿੰਦਰਪਾਲ ਐਫ. ਸੀ. ਆਈ., ਜੋਗਿੰਦਰਪਾਲ ਸਿੰਘ ਰਿਟਾਰਡ ਅਫਸਰ ਖੇਤੀਬਾੜੀ, ਆਦਿ ਨੇ ਗੁਰਪੁਰਬ ਵਿੱਚ ਵਿਸ਼ੇਸ਼ ਸੇਵਾਵਾਂ ਨਿਭਾਈਆਂ| ਗੁਰਦੁਆਰਾ ਗੁਰੂ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਵਲੋਂ ਐਨ. ਆਰ. ਆਈ. ਵੀਰਾਂ ਦਾ ਅਤੇ ਸਹਿਯੋਗ ਦੇਣ ਵਾਲੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



