ਪਿੰਡ ਭੂੰਦੜੀ ਵਿਖੇ ਲੱਗਣ ਵਾਲੀ ਫੈਕਟਰੀ ਤੋਂ ਆਉਣ ਵਾਲੀਆਂ ਸਮੱਸਿਆਵਾਂ ਤੇ ਵਿਚਾਰਾਂ ਕੀਤੀਆਂ

ਲੁਧਿਆਣਾ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਬੀਤੇ ਕੱਲ ਪਿੰਡ ਭੂੰਦੜੀ ਵਿਖੇ ਗ੍ਰਾਮ ਸਭਾ ਦਾ ਆਮ ਇਜਲਾਸ ਕੀਤਾ ਗਿਆ। ਜਿਸ ਵਿੱਚ ਮਤੇ ਪਾਏ ਗਏ ਕਿ ਭੂੰਦੜੀ ਵਿੱਚ ਲੱਗਣ ਵਾਲ਼ੀ ਗੈਸ ਫੈਕਟਰੀ ਕੇਂਦਰੀ ਪ੍ਰਦੂਸ਼ਣ ਬੋਰਡ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੀ ਹੈ। ਬੋਰਡ ਦੀਆਂ ਹਦਾਇਤਾਂ ਅਨੁਸਾਰ ਸੀ.ਬੀ.ਜੀ./ਸੀ.ਐਨ.ਜੀ ਗੈਸ ਪਲਾਟ ਅਬਾਦੀ ਦੇ 300 ਮੀਟਰ ਦੇ ਘੇਰੇ ਚ ਤੇ ਪਾਣੀ ਦੇ ਸਾਂਝੇ ਸਰੋਤ ਦੇ 100 ਮੀਟਰ ਦੇ ਘੇਰੇ ਚ ਨਹੀਂ ਲੱਗ ਸਕਦਾ। ਪਰ ਭੂੰਦੜੀ ਵਾਲਾ ਪਲਾਂਟ ਉਪਰੋਕਤ ਦੋਵਾਂ ਗੱਲਾਂ ਦੀ ਘੋਰ ਉਲੰਘਣਾ ਕਰਦਾ ਹੈ। ਪਲਾਟ ਮਾਲਕਾਂ ਨੇ ਉਪਰੋਕਤ ਦੋਵਾਂ ਚੀਜਾਂ ਦੀ ਘੋਰ ਉਲੰਘਣਾ ਕੀਤੀ ਹੈ ਤੇ ਮਨਘੜਤ ਨਕਸ਼ਾ ਬਣਾ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਅਧਿਕਾਰੀਆਂ ਤੋਂ ਪਾਸ ਕਰਵਾਇਆ ਹੈ। ਜਦੋ ਕਿ ਮਾਲ ਵਿਭਾਗ ਦੇ ਸਰਕਾਰੀ ਨਕਸ਼ੇ ਚ 300 ਮੀਟਰ ਦੇ ਘੇਰੇ ਚ ਅਬਾਦੀ, ਸਕੂਲ ਤੇ ਪੈਟਰੌਲ ਪੰਪ ਪੈਂਦੇ ਹਨ। ਇਜਲਾਸ ਨੇ ਮੰਗ ਕੀਤੀ ਹੈ ਕਿ ਐਨ.ਓ.ਸੀ. ਦੇਣ ਵਾਲ਼ੇ ਅਧਿਕਾਰੀਆਂ ਖਿਲਾਫ ਤੇ ਪਲਾਂਟ ਮਾਲਕਾਂ ਖਿਲਾਫ ਸਖਤ ਤੋਂ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇ ਤੇ ਪਲਾਂਟ ਦਾ ਲਾਇਸੈਂਸ ਰੱਦ ਕਰਕੇ ਇਸਨੂੰ ਬੰਦ ਕੀਤਾ ਜਾਵੇ। ਇਹ ਜਾਣਕਾਰੀ ਡਾਕਟਰ ਸੁਖਦੇਵ ਸਿੰਘ ਭੂੰਦੜੀ, ਕੋਮਲਜੀਤ ਸਿੰਘ, ਸੁਰਜੀਤ ਸਿੰਘ ਸਾਬਕਾ ਚੇਅਰਮੈਨ, ਜਗਤਾਰ ਸਿੰਘ ਮਾੜਾ, ਸੂਬੇਦਾਰ ਕਾਲਾ ਸਿੰਘ, ਦਲਜੀਤ ਸਿੰਘ ਤੂਰ, ਮਲਕੀਤ ਸਿੰਘ ਚੀਮਨਾ, ਭਿੰਦਰ ਸਿੰਘ ਭਿੰਦੀ, ਮਨਜਿੰਦਰ ਸਿੰਘ ਮੋਨੀ, ਸਤਵੰਤ ਸਿੰਘ ਫੌਜੀ, ਕੈਪਟਨ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮਨਜਿੰਦਰ ਸਿੰਘ ਖੇੜੀ, ਸੁਰਿੰਦਰ ਸਿੰਘ ਮੁਕੰਦਪੁਰ ਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ-ਧਨੇਰ ਦੇ ਜਸਪਾਲ ਸਿੰਘ ਜੱਸਾ ਤੇ ਪੇਂਡੂ ਮਜਦੂਰ ਯੂਨੀਅਨ (ਮਸ਼ਾਲ) ਦੇ ਆਗੂਆਂ ਜਸਵੀਰ ਸਿੰਘ ਸੀਰਾ ਤੇ ਛਿੰਦਰਪਾਲ ਸਿੰਘ ਤੋਂ ਪ੍ਰਾਪਤ ਹੋਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡਰੱਗ ਕੰਟਰੋਲ ਅਫਸਰ ਵੱਲੋਂ ਹਰਿਅਣਾ ਦੇ ਮੈਡੀਕਲ ਸਟੋਰਾਂ ਦੀ ਕੀਤੀ ਗਈ ਅਚਨਾਕ ਚੈਕਿੰਗ
Next articleਪੰਜਾਬ ਯੂਨੀਵਰਸਿਟੀ ਚੋਣਾਂ ਵਿੱਚ ਐਸ ਓ ਆਈ ਕਰਵਾਏਗੀ ਵੱਡੀ ਜਿੱਤ ਦਰਜ਼ – ਕੋਆਰਡੀਨੇਟਰ ਰਾਜੂ ਖੰਨਾ, ਰਣਬੀਰ ਢਿੱਲੋਂ