HOME ਪਿੰਡ ਬਾਗੜੀਆਂ ਵਿਖ਼ੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਪਿੰਡ ਬਾਗੜੀਆਂ ਵਿਖ਼ੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

1
ਅਮਰਗੜ੍ਹ  (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਸਿੱਖ ਧਰਮ ਦੇ ਮਹਾਨ ਸ਼ਹੀਦਾਂ ਵਿੱਚ ਆਪਣਾ ਵਿਲੱਖਣ ਸਥਾਨ ਰੱਖਣ ਵਾਲੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ ) ਦਾ ਪਵਿੱਤਰ ਜਨਮ ਦਿਹਾਤਾ ਪੂਰੀ ਦੁਨੀਆ ਚ ਰਹਿੰਦੇ ਸਿੱਖ ਧਰਮ. ਦੇ ਅਨੁਆਈਆਂ ਵੱਲੋਂ ਪੂਰੀ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਜਿਸ ਸਬੰਧੀ ਵੱਡੇ ਵੱਡੇ ਧਾਰਮਿਕ ਸਮਾਗਮਾਂ ਸਿੰਘ.ਸਮੇਤ ਮਹਾਨ ਨਗਰ ਕੀਰਤਨ ਵੀ ਉਨ੍ਹਾਂ ਦੀ ਯਾਦ ਵਿੱਚ ਸਜਾਏ ਜਾ ਰਹੇ ਹਨ। ਇਸੇ ਲੜੀ ਤਹਿਤ ਮਾਲੇਰਕੋਟਲ-ਨਾਭਾ ਸੜਕ ਤੇ ਪੈਂਦੇ ਇਤਿਹਾਸਕ ਪਿੰਡ ਭਾਈ ਕੀਆਂ ਬਾਗੜੀਆਂ ਦੇ ਨੌਜਵਾਨਾਂ ਵੱਲੋਂ ਇਕੱਠੇ ਹੋਕੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਐਸ.ਸੀ ਧਰਮਸ਼ਾਲਾ ਵਿਖ਼ੇ ਨਾਲ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ ) ਦਾ ਪਵਿੱਤਰ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ।ਇਸ ਦੇ ਨਾਲ ਹੀ ਤਿੰਨੋ ਦਿਨ ਵੱਖ ਕੀਰਤਨੀ ਜਥਿਆਂ ਜਿਨ੍ਹਾਂ ਚ ਸਮਾਗਮ ਦੇ ਪਹਿਲੇ ਦਿਨ ਭਾਈ ਬਲਵਿੰਦਰ ਸਿੰਘ ਜੀ ਗੁਰਦੁਆਰਾ ਟਿੱਬੀ ਸਾਹਿਬ ਨਾਭਾ ਵਾਲੇ, ਦੂਸਰੇ ਦਿਨ ਭਾਈ ਰਵਿੰਦਰ ਸਿੰਘ ਜੀ ਭਿਲਖਿਣੀਆਂ ਵਾਲੇ ਅਤੇ ਤੀਸਰੇ ਦਿਨ ਭਾਈ ਜਸਵੀਰ ਸਿੰਘ ਜੀ ਬਲਿਆਲ ਵਾਲਿਆਂ ਦੇ ਜੱਥੇ ਵੱਲੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸੰਗਤਾਂ ਨੂੰ ਸਰਬਣ ਕਰਵਾਉਂਦੇ ਹੋਏ,ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਦਾ ਇਤਿਹਾਸ ਵੀ ਸਰਬਣ ਕਰਵਾਇਆ ਗਿਆ, ਉਨ੍ਹਾਂ ਵੱਲੋਂ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰਬਾਣੀ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ ਗਿਆ।ਵਿਚਕਾਰਲੇ ਦਿਨ ਮਿਤੀ 20 ਦਸੰਬਰ ਨੂੰ ਇੱਕ ਸੁੰਦਰ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਾਸ਼ੋਭਿਤ ਕਰਕੇ, ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇੱਕ ਮਹਾਨ ਨਗਰ ਕੀਰਤਨ ਵੀ ਸਜਾਇਆ ਗਿਆ। ਸ੍ਰੀ ਕਰਮਜੀਤ ਸਿੰਘ ਪੰਜਾਬ ਪੁਲਿਸ ਮੁਲਾਜਮ ਪ੍ਰਧਾਨ ਪਬੰਧਕ ਕਮੇਟੀ, ਬਿਜਲੀ ਮੁਲਾਜਮ ਦਰਸ਼ਨ ਸਿੰਘ, ਪਰਮਜੀਤ ਸਿੰਘ ਸਾਬਕਾ ਸਰਪੰਚ, ਠੇਕੇਦਾਰ ਮਿ.ਸੈਂਟੀ ਸਿੰਘ, ਠੇਕੇਦਾਰ ਮਿ. ਰਾਜੂ ਸਿੰਘ, ਠੇਕੇਦਾਰ ਮਿ ਸੋਮਾ ਸਿੰਘ, ਹਰਪ੍ਰੀਤ ਸਿੰਘ ਹੈਪੀ ਪੰਚ,ਕੁਲਦੀਪ ਸਿੰਘ, ਮਾ ਰਾਜਵੰਤ ਸਿੰਘ ਬਾਗੜੀਆਂ, ਮਾ ਗੁਰਪ੍ਰੀਤ ਸਿੰਘ, ਪੂਰਨ ਸਿੰਘ, ਹਰਦੀਪ ਸਿੰਘ, ਚਮਕੌਰ ਸਿੰਘ, ਕੁਲਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਜਸਪ੍ਰੀਤ ਸਿੰਘ ਅਵਤਾਰ ਸਿੰਘ, ਮੱਖਣ ਸਿੰਘ, ਅੰਮ੍ਰਿਤਪਾਲ ਸਿੰਘ,, ਹਰਜੀਤ ਸਿੰਘ, ਤਰਲੋਚਨ ਸਿੰਘ, ਬਿੰਦਰੀ, ਆਦਿ ਨੌਜਵਾਨਾਂ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਆਪਣਾ ਵੱਡਮੁਲਾ ਯੋਗਦਾਨ ਪਾਇਆ ਗਿਆ। ਇਸ ਮੌਕੇ ਸ੍ਰੀ ਅਸ਼ਵਿੰਦਰ ਕੁਮਾਰ ਦਾਨੀ ਪ੍ਰਿੰਸੀਪਲ ਦਸਮੇਸ਼ ਮਾਡਲ ਸਕੂਲ, ਸ੍ਰੀ ਪ੍ਰਿੰਸ ਜੋਸ਼ੀ ਪ੍ਰਧਾਨ ਰਾਮਲੀਲਾ ਕਲੱਬ ਅਮਰਗੜ੍ਹ, ਜਸਪਾਲ ਸਿੰਘ ਲਾਡੇਵਾਲ, ਬਲਵਿੰਦਰ ਸਿੰਘ ਬਿੱਲੂ ਪੰਚ ਸਮੇਤ ਵੱਡੀ ਗਿਣਤੀ ਸੰਗਤਾਂ ਵੱਲੋਂ ਸਮੂਲੀਅਤ ਕੀਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੌਣ ਸੀ ਕੁੰਮਾ ਮਾਸ਼ਕੀ ਤੇ ਮਾਤਾ ਲੱਛਮੀ ਜੀ ?
Next articleਨਕਲੀ ਨੋਟ ਛਾਪਣ ਵਾਲਾ ਗਿਰੋਹ ਬੇਨਕਾਬ, ਮੁੱਖ ਦੋਸ਼ੀ ਨੂੰ ਹੋਈ ਕੈਦ