ਪਿੰਡ ਅਜਨੋਹਾ ਵਿਖੇ ਬਾਬਾ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ ਸਲਾਨਾ 76ਵਾਂ ਸ਼ਾਨਦਾਰ ਛਿੰਝ ਮੇਲਾ ਕਰਵਾਇਆ ।

ਪਿੰਡ ਅਜਨੋਹਾ ਵਿਖੇ ਬਾਬਾ ਗੁੱਗਾ ਜਾਹਰ ਪੀਰ ਜੀ ਦੀ ਯਾਦ ਨੂੰ ਬਾਬਾ ਹਰਕੀਰਤ ਸਿੰਘ ਗੋਰਖਾ ਜੇਤੂ ਪਹਿਲਵਾਨ ਨੂੰ ਸਿਰਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਤੇ ਹੋਰ। ਫੋਟੋ : ਅਜਮੇਰ ਦੀਵਾਨਾ
ਹੁਸ਼ਿਆਰਪੁਰ, (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਪਿੰਡ ਅਜਨੋਹਾ ਵਿਖੇ ਦਰਬਾਰ ਬਾਬਾ ਗੁੱਗਾ ਜਾਹਰ ਪੀਰ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ ਸਾਲਨਾ 76ਵਾਂ ਸ਼ਾਨਦਾਰ ਛਿੰਝ ਮੇਲਾ ਕਰਵਾਇਆ ਗਿਆ।ਇਸ ਮੌਕੇ ਸੇਵਾਦਾਰ ਬਾਬਾ ਹਰਕੀਰਤ ਸਿੰਘ ਗੋਰਖਾ, ਹਰਨੇਕ ਸਿੰਘ ਨੇਕੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਬਾ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ ਸਲਾਨਾ 76ਵੀਂ ਸ਼ਾਨਦਾਰ ਛਿੰਝ ਮੇਲਾ ਕਰਵਾਇਆ ਗਿਆ। ਜਿਸ ਵਿਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸੇਠੀ ਹੁਸ਼ਿਆਰਪੁਰ ਅਤੇ ਰਜਤ ਕਾਂਗੜਾ -02 ਪਟਕੇ ਦੀ ਕੁਸ਼ਤੀ ਕਰਵਾਈ ਗਈ।
ਸੁਰਮੂ ਹੁਸ਼ਿਆਰਪੁਰ, ਥਾਵੇਂ ਉਤਰਾਖੰਡ ਪਹਿਲੀ ਪਟਕੇ ਦੀ ਕੁਸ਼ਤੀ ਕਰਵਾਈ ਗਈ। ਜਿਸ ਵਿੱਚ ਸੁਰਮੂ ਪਹਿਲਵਾਨ ਹੁਸ਼ਿਆਰਪੁਰ ਜੇਤੂ ਰਿਹਾ। ਇਸੇ ਤਰ੍ਹਾਂ ਦੂਜੀ ਪਟਕੇ ਦੀ ਕੁਸ਼ਤੀ ਸੇਠੀ ਹੁਸ਼ਿਆਰਪੁਰ ਅਤੇ ਰਜਤ ਕਾਂਗੜਾ ਵਿਚਕਾਰ ਕਰਵਾਈ ਗਈ। ਜਿਸ ਵਿੱਚ ਰਜਤ ਕਾਂਗੜਾ ਪਹਿਲਵਾਨ ਜੇਤੂ ਰਿਹਾ। ਇਸ ਮੌਕੇ ਸਾਲਾਨਾ ਸ਼ਾਨਦਾਰ ਛਿੰਝ ਮੇਲੇ ਦੌਰਾਨ ਵਿਸ਼ੇਸ ਮਹਿਮਾਨ ਸੂਫ਼ੀ ਗਾਇਕ ਅਤੇ ਕੌਮੀ ਚੇਅਰਮੈਨੂੰ ਬੇਗਮਪੁਰਾ ਟਾਇਗਰ ਫੋਰਸ ਤਰਸੇਮ ਦੀਵਾਨਾ  ਹੁਸ਼ਿਆਰਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਾਲਾਨਾ ਸ਼ਾਨਦਾਰ ਛਿੰਝ ਮੇਲੇ ਦੌਰਾਨ  ਜਥੇਦਾਰ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਹਰਮਨਦੀਪ ਸਿੰਘ ਨਡਾਲੋਂ, ਸਤਵਿੰਦਰ ਸਿੰਘ ਡੀਐਸਪੀ
ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਖਾਲਸਾ, ਨੰਬਰਦਾਰ ਜਸਕਰਨ ਸਿੰਘ ਪੰਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।ਇਸ ਮੌਕੇ ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇਂ ਮੁੱਖ ਸੇਵਾਦਾਰ ਬਾਬਾ ਹਰਕੀਰਤ ਸਿੰਘ ਗੋਰਖਾ, ਸਤਨਾਮ ਸਿੰਘ, ਹਰਨੇਕ ਸਿੰਘ ਨੇਕੂ ਅਜਨੋਹਾ, ਮਨਜੀਤ ਸਿੰਘ, ਜਗਦੀਸ਼ ਸਿੰਘ, ਜੀਤਾ, ਟਿੰਕੂ, ਕੁਸ਼ਾਲ, ਰਾਜਾ, ਲੰਬੀ, ਭੋਲੂ, ਸਨੀ, ਸ਼ਨੀ, ਰੋਮੀ, ਹੈਪੀ, ਪਿਆਰਾ ਸਿੰਘ, ਕੁਲਵਿੰਦਰ ਸਿੰਘ, ਗਿਆਨ ਸਿੰਘ, ਬੱਬੂ, ਕੇਵਲ ਸਿੰਘ ਆਦਿ ਹਾਜ਼ਰ ਸਨ।ਉਪਰੰਤ ਬਾਬਾ ਜੀ ਦਾ ਭੁੰਡਾਰਾ ਅਤੁੱਟ ਵਰਤਾਏ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਭਾਈ ਵੀਰ ਸਿੰਘ ਪਿੰਡ ਨੰਗਲ ਈਸ਼ਰ ਵਿਖੇ ਆਯੋਜਿਤ।
Next articleਹੁਸ਼ਿਆਰਪੁਰ ਫੋਕਸ ਅਖਬਾਰ ਜ਼ੁਲਮ ਅਤੇ ਬੇਇਨਸਾਫ਼ੀ ਦੇ ਸ਼ਿਕਾਰ ਲੋਕਾਂ ਦੀ ਆਵਾਜ਼ ਬਣ ਕੇ ਪਾਠਕਾਂ ਦੀ ਆਵਾਜ ਬਣ ਰਹੀ ਹੈ : ਸੁਖਵਿੰਦਰ /ਇੰਦਰਜੀਤ