*ਰਾਮਪੁਰਾ, ਭਗਤਾ ਮੌੜ ਅਤੇ ਤਲਵੰਡੀ ਸਾਬੋ ਬਲਾਕ ਦੇ ਵਿਦਯਾਂਗ 325 ਬੱਚਿਆਂ ਦਾ ਸਪੈਸ਼ਲ ਕੈਂਪ ਲਗਾ ਕੇ ਉਪਕਰਣ ਦੇ ਲਈ ਨਰੀਖਣ ਕੀਤਾ : ਮੇਵਾ ਸਿੰਘ ਸਿੱਧੂ*

ਫੋਟੋ ਕੈਪਸਨ : ਬਲਾਕ ਸਿੱਖਿਆ ਦਫਤਰ ਤਲਵੰਡੀ ਸਾਬੋ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਨਰੀਖਣ ਕੈਂਪ ਲਗਾਇਆ ਗਿਆ ।

ਬਠਿੰਡਾ (ਸਮਾਜ ਵੀਕਲੀ):  ਸਿੱਖਿਆ ਵਿਭਾਗ ਪੰਜਾਬ ਅਤੇ ਸਮਗਰਾਂ ਸਿੱਖਿਆ ਅਭਿਆਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਅਤੇ ਮੇਵਾ ਸਿੰਘ ਅਤੇ ਮਹਿੰਦਰ ਪਾਲ ਸਿੰਘ ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਅਫ਼ਸਰ ਦਵਿੰਦਰ ਕੁਮਾਰ ਬਲਾਕ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਜੀਦਾ ਭਰਪੂਰ ਸਿੰਘ ਭਗਤਾ, ਸੁਨੀਲ ਕੁਮਾਰ , ਲਖਵਿੰਦਰ ਸਿੰਘ , ਦੀ ਅਗਵਾਈ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਯਾਂਗ ਬੱਚਿਆਂ ਦਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਗਿਆ । ਇਸ ਕੈਂਪ ਵਿੱਚ ਨਰਸਰੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਰਾਮਪੁਰਾ ਫੂਲ ਭਗਤਾ ਭਾਈਕਾ , ਮੌੜ ਬਲਾਕ ਤਲਵੰਡੀ ਸਾਬੋ ਅਤੇ ਸਰਕਾਰੀ ਸਕੂਲਾਂ ਅਤੇ ਅਰਧ ਸਰਕਾਰੀ ਸਕੂਲਾਂ ਦੇ ਨਿਰੀਖਣ ਕੈਂਪ ਵਿੱਚ ਭਾਗ ਲਿਆ । ਇਸ ਕੈਂਪ ਵਿੱਚ ਕਾਨਪੁਰ ਸਟੇਟ ਤੋਂ ਅਲਿਮਕੋ ਦੇ ਮਾਹਿਰ ਡਾਕਟਰ ਵਿਨੇ ਭਾਰਤਬਾਜ ,ਗੁਲਸ਼ਨ ਕੁਮਾਰ, ਅੰਕਿਸਾ ਜੋਸੀ,ਹਿਤੇਸ਼ ਕੁਮਾਰ ,ਅਨਿਲ ਕੁਮਾਰ ਆਦਿ ਦੀ ਟੀਮ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵਿਦਯਾਂਗ ਬੱੱਚਿਆਂ ਦਾ ਨਰੀਖਣ ਕੀਤਾ ਗਿਆ ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਸਿੰਘ ਨੇ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਪੈਸ਼ਲ ਨਰੀਖਣ ਕੈਂਪ ਲਗਾ ਕੇ ਬੱਚਿਆਂ ਦੀ ਜਾਂਚ ਕੀਤੀ ਗਈ । ਉਨ੍ਹਾਂ ਦੱਸਿਆ ਕਿ 31 ਮਾਰਚ ਤੱਕ ਵਿਸ਼ੇਸ਼ ਲੋੜਾਂ ਵਿਦਯਾਂਗ ਵਿੱਚ ਨੂੰ ਲੋੜੀਂਦੇ ਉਪਕਰਣ ਮੱਹਾਈਆ ਕਰਵਾਏ ਜਾਣਗੇ ।

ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਕਮਾਂਡੋ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਜਿਹੜੇ ਵੀ ਉਪਕਰਣ ਲੋੜੀਂਦੇ ਹਨ। ਜਿਵੇਂ ਕਿ ਵੀਲ੍ਹ ਚੇਅਰ , ਵੈਸਾਖੀਆਂ, ਬਰੇਲ ਕਿੱਟ, ਟ੍ਰਾਈ ਸਾਇਕਲ , ਕੈਲੀਪਰ ਜਾਂ ਹੋਰ ਆਦਿ ਲੋੜੀਂਦਾ ਸਮਾਨ ਦੀ ਜਾਂਚ ਅਗਲੇ ਕੁਝ ਸਮੇਂ ਬਾਅਦ ਸਪੈਸ਼ਲ ਕੈਂਪ ਲਗਾ ਕੇ ਬੱਚਿਆਂ ਨੂੰ ਵੰਡ ਦਿੱਤੇ ਜਾਣਗੇ । ਕੋਈ ਵੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਲੋੜੀਂਦੇ ਉਪਕਰਨਾਂ ਤੋਂ ਵਾਝਾਂ ਨਹੀਂ ਰਹਿ ਦਿੱਤਾ ਜਾਵੇਗਾ ਜੀ । ਅਗਰ ਕਿਸੇ ਵੀ ਬੱਚੇ ਮੈਡੀਕਲ ਉਪ੍ਰੇਸ਼ਨ ਦੀ ਲੋੜ ਹੈ ਉਹ ਵੀ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਬੱਚਿਆਂ ਨੂੰ ਵੱਡੇ ਹਸਪਤਾਲਾ ਵਿੱਚ ਰੈਫਰ ਕਰਕੇ ਇਲਾਜ ਕਰਵਾਇਆ ਜਾਵੇਗਾ । ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਨੇ ਦੱਸਿਆ ਕਿ 24 ਜਨਵਰੀ ਨੂੰ ਰਾਮਪੁਰਾ ਫੂਲ ਤੇ ਭਗਤਾਂ ਭਾਈਕਾ ਅਤੇ 25 ਜਨਵਰੀ ਨੂੰ ਤਲਵੰਡੀ ਸਾਬੋ ਅਤੇ ਮੌੜ ਬਲਾਕ ਦੇ ਬੱਚਿਆਂ ਦਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਰਾਮਪੁਰਾ ਵਿਖੇ 198 ਬੱਚਿਆਂ ਦਾ ਸਿੱਖਿਆ ਦਫਤਰ ਰਾਮਪੁਰਾ ਵਿਖੇ ਕੈਂਪ ਲਗਾ ਕੇ ਨਰੀਖਣ ਕੀਤਾ ਗਿਆ ।

ਇਸੇ ਤਰ੍ਹਾਂ ਮੌੜ ਅਤੇ ਤਲਵੰਡੀ ਸਾਬੋ ਬਲਾਕ ਸਿੱਖਿਆ ਦਫਤਰ ਤਲਵੰਡੀ ਸਾਬੋ ਵਿਖੇ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ 135 ਵਿਸ਼ੇਸ਼ ਲੋੜਾਂ ਵਾਲੇ ਬੱਚਿਆ ਨੇ ਕੈਂਪ ਵਿੱਚ ਭਾਗ ਲੈ ਆਪਣੇ ਉਪਕਰਣ ਲੈਣ ਲਈ ਨਰੀਖਣ ਕਰਵਾਇਆ ਗਿਆ । ਇਸ ਮੌਕੇ , ਅਤੇ 4 ਬਲਾਕਾਂ ਦੇ ਆਈ ਆਰ ਟੀ ਰਵੀ ਕੁਮਾਰ , ਅਜੀਤ ਸਿੰਘ ਸੰਗਤ , ਬਲਜੀਤ ਕੌਰ ਲੰਬੀ ਡੀ.ਐਸ. ਈ. ਟੀ ,ਰਮਨਦੀਪ ਕੌਰ ਆਈ ਆਰ ਟੀ ਮਨਦੀਪ ਕੌਰ, ਮਨਪ੍ਰੀਤ ਕੌਰ , ਕੁਲਦੀਪ ਕੌਰ ਸਤਨਾਮ ਸਿੰਘ ਸ਼ਬਨਮ ਰਾਣੀ ਨਰੇਸ਼ ਕੁਮਾਰ ਆਦਿ ਵੰਲਟੀਅਰਾਂ ਨੇ ਕੈਂਪ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਲਿਆ । ਇਸ ਮੌਕੇ ਬਲਾਕ ਤਲਵੰਡੀ ਸਾਬੋ ਬਲਾਕ ਵੱਲੋਂ ਕੈਂਪ ਵਿੱਚ ਪਹੁੰਚਣ ਬੱਚਿਆਂ ਅਤੇ ਮਾਪਿਆਂ ਲਈ ਪੂਰੀਆਂ ਛੋਲੇ ਪ੍ਰਸ਼ਾਦ ਆਦਿ ਦਾ ਲੰਗਰ ਲਗਾਇਆ ਗਿਆ।

 

Previous articleਮਿੱਟੀ ਦੀ ਕੀਮਤ
Next articleਮਾਨਵਤਾ ਲਾਇਬ੍ਰੇਰੀ ਅੱਟੀ ਵਿਖੇ ਪਲਸ ਮੰਚ ਦੀ ਮੁਹਿੰਮ ਦਾ ਆਗਾਜ਼