ਅੱਪਰਾ, ਸਮਾਜ ਵੀਕਲੀੋ- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਤੇ ਸ੍ਰੋਮਣੀ ਅਕਾਲੀ ਦਲ ’ਚ ਸੀਟਾਂ ਨੂੰ ਲੈ ਕੇ ਹੋਏ ਸਮਝੌਤੇ ਦੌਰਾਨ ਬਸਪਾ ਦੇ ਸੱਭ ਤੋਂ ਵੱਡੇ ਪ੍ਰਭਾਵ ਵਾਲੀ ਵਿਧਾਨ ਸਭਾ ਹਲਕਾ ਫਿਲੌਰ ਦੀ ਸੀਟ ਅਕਾਲੀ ਦਲ ਦੇ ਖਾਤੇ ’ਚ ਚਲੀ ਗਈ ਸੀ। ਜਿਸ ਲਈ ਬਸਪਾ ਆਗੂਆਂ ਤੇ ਵਰਕਰਾਂ ਨੇ ਹਲਕਾ ਫਿਲੌਰ ਦੀ ਸੀਟ ਬਸਪਾ ਨੂੰ ਦੇਣ ਸੰਬੰਧੀ ਕਈ ਵਾਰ ਆਪਣੀ ਮੰਗ ਹਾਈ ਕਮਾਂਡ ਤੇ ਭੈਣ ਮਾਇਆਵਤੀ ਅੱਗੇ ਰੱਖੀ ਸੀ।
ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਫਿਲੌਰ ਦੀ ਸੀਟ ਬਹੁਜਨ ਸਮਾਜ ਪਾਰਟੀ ਨੂੰ ਦੇਣ ਸੰਬੰਧੀ ਬਸਪਾ ਵਰਕਰਾਂ ਦਾ ਇੱਕ ਵਿਸ਼ਾਲ ਸੰਮੇਲਨ ਮਿਤੀ 7 ਅਗਸਤ ਦਿਨ ਸ਼ਨੀਵਾਰ ਨੂੰ ਮਿਲਨ ਪੈਲੇਸ ਗੋਰਾਇਆ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਬਸਪਾ ਆਗੂ ਵਿਨੈ ਕੁਮਾਰ ਅੱਪਰਾ ਤੇ ਧੀਰਜ ਸਿੱਧੂ ਅੱਪਰਾ ਨੇ ਕਿਹਾ ਕਿ ਉਨਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਭੈਣ ਕੁਮਾਰੀ ਮਾਇਆਵਤੀ ਵਰਕਰਾਂ ਦੀ ਖਾਹਿਸ਼ ਤੇ ਜੋਸ਼ ਨੂੰ ਸਮਝਦੇ ਹੋਏ ਜਲਦ ਹੀ ਇਸ ਸੀਟ ਸੰਬੰਧੀ ਕੋਈ ਫੈਸਲਾ ਲੈਣਗੇ। ਉਨਾਂ ਅੱਗੇ ਕਿਹਾ ਕਿ 7 ਅਗਸਤ ਦੇ ਵਰਕਰ ਸੰਮੇਲ ਲਈ ਹਲਕਾ ਫਿਲੌਰ ਦੇ ਸਮੂਹ ਵਰਕਰਾਂ ’ਚ ਭਾਰੀ ਉਤਸ਼ਾਹ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly