(ਸਮਾਜ ਵੀਕਲੀ)
ਸਰਕਾਰਾਂ ਨੇ ਰਾਹ ਵਿੱਚ ਬੜੇ ਪਾੜ ਪਾਏ ਸੀ
ਦਿੱਲੀ ਜਾ ਕਿਸਾਨਾਂ ਪੱਕੇ ਮੋਰਚੇ ਲਾਏ ਸੀ
ਕਿਰਤੀ ਯੋਧਿਆਂ ਕਰਵਾਏ ਰਲ ਹੱਲ ਜੀ
ਪਤਾ ਲੱਗਿਆ ਕੇ ਏਕਤਾ ਚ,ਹੁੰਦਾ ਹੈ ਬਲ ਜੀ।
ਕਾਲੇ ਖੇਤੀ ਬਿੱਲਾਂ ਉੱਤੇ ਅੜੀ ਰਹੀ ਸਰਕਾਰ ਸੀ
ਕਿਰਤੀ ਕਿਸ਼ਾਨਾਂ ਨੂੰ ਨਾ ਇਹ ਹੋਏ ਸਵੀਕਾਰ ਸੀ
ਠੰਡ ਗਰਮੀ ਚ,ਮਰਦੇ ਰਹੇ ਬੁੱਢੇ ਬੱਚੇ ਪਲ਼ ਪਲ਼ ਜੀ
ਪਤਾ ਲੱਗਿਆ ਕੇ ਏਕਤਾ ਚ, ਹੁੰਦਾ ਹੈ ਬਲ ਜੀ।
ਸਰਕਾਰਾਂ ਬਿੱਲ ਪਾਸ ਕਰਾਉਣ ਚ,ਜ਼ੋਰ ਲਾਏ ਸੀ
ਬੜੇ ਵੱਡੇ ਵੱਡੇ ਏਨਾਂ ਲਾਲਚ ਚ,ਭਿਜਵਾਏ ਸੀ
ਕਿਸਾਨਾਂ ਨੂੰ ਦਿਸ ਰਿਹਾ ਆਉਣ ਵਾਲਾ ਕੱਲ੍ਹ ਜੀ
ਪਤਾ ਲੱਗਿਆ ਕੇ ਏਕਤਾ ਚ, ਹੁੰਦਾ ਹੈ ਬਲ ਜੀ।
ਸੈਂਟਰ ਸਰਕਾਰ ਨੇ ਬੜੀ ਚੱਕੀ ਅੱਤ ਸੀ
ਰੱਦ ਕਰਨ ਨੂੰ ਕਾਨੂੰਨ ਨਾ ਲਾਉਂਦੀ ਲੱਤ ਸੀ
ਸੁਖਚੈਨ,ਸ਼ਹਾਦਤਾਂ ਦੇ ਯੋਧਿਆਂ ਕੀਤਾ ਹੱਲ ਜੀ
ਪਤਾ ਲੱਗਿਆ ਕੇ ਏਕਤਾ ਚ, ਹੁੰਦਾ ਹੈ ਬਲ ਜੀ।
ਸੁਖਚੈਨ ਸਿੰਘ
ਠੱਠੀ ਭਾਈ,
00971527632924
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly