* ਜਿੱਤ *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
(ਸਮਾਜ ਵੀਕਲੀ) 
ਗਮੀਂ  ਹੋਵੇ  ਜਾਂ  ਖੁਸ਼ੀ,
                    ਵਕਤ ਗੁਜ਼ਾਰ ਲੈਂਦਾ ਹਾਂ l
ਥੋੜ੍ਹਾ  ਹੋਵੇ  ਜਾਂ  ਬਹੁਤਾ,
                   ਓਨੇ ਨਾਲ ਸਾਰ ਲੈਂਦਾ ਹਾਂ l
ਵਿਗੜੇ ਭਾਵੇਂ ਕੰਮ ਨੇ ਬਹੁਤੇ,
           ਵੇਲੇ ਨਾਲ ਉੱਠ ਸੰਵਾਰ ਲੈਂਦਾ ਹਾਂ l
ਤੱਤੇ ਬੋਲ ਭਾਵੇਂ ਬੋਲਣ ਲੋਕੀਂ,
              ਜਿਗਰਾ ਕਰ ਸਹਾਰ ਲੈਂਦਾ ਹਾਂ l
ਜ਼ਿੰਦਗੀ ਬਾਹਲੀ ਭੱਜ ਨੱਠ ਪਾਈ,
         ਕਿਤਾਬਾਂ ਪੜ੍ਹ ਸੀਨਾ ਠਾਰ ਲੈਂਦਾ ਹਾਂ l
ਠੰਡ ਹੋਵੇ ਭਾਵੇਂ ਬਹੁਤੀ ਗਰਮੀ,
          ਮਾਣ ਕੁਦਰਤ ਦੀ ਬਹਾਰ ਲੈਂਦਾ ਹੈ l
ਅਵਤਾਰ ਹਰਨਾਂ ਨਾ ਜ਼ਿੰਦਗੀ ਵਿੱਚ,
     ਖੁਰਦਪੁਰੀਆ ਮਨ’ਚ ਧਾਰ ਲੈਂਦਾ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
Previous article**ਰੱਖੜੀ ਦਾ ਤਿਉਹਾਰ: ਸੁਰੱਖਿਆ ਅਤੇ ਪਿਆਰ ਦਾ ਬੰਧਨ **
Next articleਵਿਨੇਸ਼ ਫੋਗਾਟ-