ਵਿੱਕੀ ਤੇ ਕੈਟਰੀਨਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ

Actress Katrina Kaif

ਜੈਪੁਰ (ਸਮਾਜ ਵੀਕਲੀ): ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ ਦੇ ਵਿਆਹ ਦੀਆਂ ਰਸਮਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਉਹ 9 ਦਸੰਬਰ ਨੂੰ ਸਵਾਈ ਮਾਧੋਪੁਰ ਸਥਿਤ ਸਿਕਸ ਸੈਨਸਿਜ਼ ਫੋਰਟ ਵਿੱਚ ਵਿਆਹ ਦੇ ਬੰਧਨ ’ਚ ਬੱਝਣਗੇ। ਇਹ ਜੋੜਾ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸੋਮਵਾਰ ਰਾਤੀ ਸਮਾਗਮ ਵਾਲੇ ਸਥਾਨ ’ਤੇ ਪਹੁੰਚਿਆ ਗਿਆ ਸੀ, ਜਿੱਥੇ ਉਨ੍ਹਾਂ ਦੇ ਸਵਾਗਤ ਵਿੱਚ ਆਤਿਸ਼ਬਾਜ਼ੀ ਕੀਤੀ ਗਈ। ਕੈਟਰੀਨਾ ਤੇ ਵਿੱਕੀ ਨਾਲ ਆਏ ਮਹਿਮਾਨਾਂ ਨੂੰ ਲਿਆਉਣ ਲਈ ਲਗਜ਼ਰੀ ਕਾਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਵੇਲੇ ਸੰਗੀਤ ਨਾਲ ਵਿਆਹ ਸਮਾਰੋਹ ਦਾ ਆਗਾਜ਼ ਹੋਇਆ।

ਸੂਤਰ ਦੱਸਦੇ ਹਨ ਭਲਕੇ ਬੁੱਧਵਾਰ ਨੂੰ ਸਵੇਰੇ 11 ਵਜੇ ‘ਹਲਦੀ’ ਦੀ ਰਸਮ ਹੋਵੇਗੀ ਅਤੇ 9 ਦਸੰਬਰ ਨੂੰ ਵਿਆਹ ਹੋਵੇਗਾ। ਵੀਰਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ‘ਫੇਰੇ’ ਹੋਣਗੇ ਅਤੇ ਰਾਤ ਨੂੰ ‘ਪੂਲਸਾਈਡ’ ਪਾਰਟੀ ਹੋਵੇਗੀ। ਇਹ ਜੋੜਾ ‘ਰਜਵਾੜਾ’ ਸ਼ਾਹੀ ਅੰਦਾਜ਼ ਵਿੱਚ ਵਿਆਹ ਕਰਵਾਏਗਾ। ਕੈਫ ਤੇ ਵਿੱਕੀ 12 ਦਸੰਬਰ ਤੱਕ ਇਸੇ ਰਿਜ਼ੋਰਟ ’ਚ ਠਹਿਰਨਗੇ। ਵਿਆਹ ਨੂੰ ਸ਼ਾਹੀ ਦਿੱਖ ਦੇਣ ਲਈ ਵਿਦੇਸ਼ਾਂ ’ਚੋਂ ਕ੍ਰਿਸਟਲ ਬਾਲ ਅਤੇ ਹੋਰ ਸਾਮਾਨ ਮੰਗਵਾਇਆ ਗਿਆ ਹੈ। ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ‘ਫੇਰੇ’ ਲੈਣ ਲਈ ‘ਗਲਾਸ ਮੰਡਪ’ ਤਿਆਰ ਕੀਤਾ ਗਿਆ ਹੈ। ਸਮਾਗਮ ਵਾਲੀ ਥਾਂ ’ਤੇ ਮੋਬਾਈਲ ਲੈ ਕੇ ਜਾਣ ਦੀ ਪਾਬੰਦੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਈ ਕੋਰਟ ’ਚ ਹੁਕਮ ਨੂੰ ਚੁਣੌਤੀ ਦੇਵਾਂਗੇ: ਮਹਿਤਾਬ ਖ਼ਹਿਰਾ
Next articleਵਿਜੀਲੈਂਸ ਕਮਿਸ਼ਨਰ ਨੇ ਖਰੀਦ ਸਮਝੌਤਿਆਂ ਦੀ ਪੜਤਾਲ ਵਿੱਢੀ