(ਸਮਾਜ ਵੀਕਲੀ)
ਤਿੰਨ ਮਹੀਨੇ ਪਹਿਲਾਂ ਮੇਰੇ ਵੱਡੇ ਭਰਾ ਦੀ ਵੱਡੀ ਕੁੜੀ ਅਤੇ
ਮੇਰੇ ਚਾਚੇ ਦੀ ਨੂੰਹ ਆਪਸ ਵਿੱਚ ਝਗੜ ਪਈਆਂ ਸਨ। ਝਗੜਾ ਏਨਾ ਵੱਧ ਗਿਆ ਸੀ ਕਿ ਇੱਕ ਦੂਜੇ ਨੂੰ ਕਦੇ ਨਾ ਬੁਲਾਉਣ ਦੀ ਨੌਬਤ ਆ ਗਈ ਸੀ। ਕੁੱਝ ਦਿਨ ਪਹਿਲਾਂ ਮੇਰੇ ਮਾਤਾ ਜੀ ਕੁੱਝ ਸਮਾਂ ਬੀਮਾਰ ਰਹਿਣ ਪਿੱਛੋਂ ਸਾਥੋਂ ਵਿਛੜ ਗਏ ਸਨ। ਅੱਜ ਉਨ੍ਹਾਂ ਦੀ ਅੰਤਮ ਅਰਦਾਸ ਲਈ ਘਰ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾਣਾ ਸੀ। ਮੈਂ ਆਪਣੇ ਚਾਚੇ ਦੇ ਘਰ ਗਿਆ ਤੇ ਆਖਿਆ,” ਅੱਜ ਮਾਤਾ ਜੀ ਦੀ ਅੰਤਮ ਅਰਦਾਸ ਲਈ ਘਰ ‘ਚ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਵਾਣਾ ਆਂ। ਤੁਸੀਂ ਗਿਆਰਾਂ ਕੁ ਵਜੇ ਘਰ ਪਹੁੰਚ ਜਾਇਓ।”
” ਪਾਠ ‘ਚ ਮੈਂ ਪਹੁੰਚ ਤਾਂ ਜਾਊਂਗਾ, ਪਰ ਮੇਰੀ ਇੱਕ ਸ਼ਰਤ
ਆ,” ਚਾਚੇ ਨੇ ਆਖਿਆ।
” ਉਹ ਕਿਹੜੀ?” ਮੈਂ ਹੈਰਾਨੀ ਨਾਲ ਪੁੱਛਿਆ।
” ਪਹਿਲਾਂ ਆਪਣੇ ਵੱਡੇ ਭਰਾ ਨੂੰ ਪਾਠ ‘ਚ ਸ਼ਾਮਲ ਹੋਣ ਤੋਂ ਰੋਕੋ।”
” ਵੇਖੋ ਚਾਚਾ ਜੀ, ਅਸੀਂ ਤਿੰਨੇ ਭਰਾਵਾਂ ਨੇ ਇਹ ਫੈਸਲਾ ਕੀਤਾ ਹੋਇਐ ਕਿ ਅਸੀਂ ਹਰ ਹਾਲਤ ‘ਚ ਕੱਠੇ ਰਹਾਂਗੇ, ਚਾਹੇ ਕੁੱਝ ਵੀ ਹੋਵੇ। ਹੁਣ ਤੁਸੀਂ ਹੀ ਦੱਸੋ, ਮੈਂ ਆਪਣੇ ਤਿੰਨਾਂ ਭਰਾਵਾਂ ਦੇ ਫੈਸਲੇ ਨੂੰ ਕਿੱਦਾਂ ਨਾ ਮੰਨਾਂ?”
” ਫੇਰ ਮੈਂ ਪਾਠ ‘ਚ ਨਹੀਂ ਆ ਸਕਦਾ।”
” ਜਿਵੇਂ ਤੁਹਾਡੀ ਮਰਜ਼ੀ,” ਕਹਿ ਕੇ ਮੈਂ ਚਾਚੇ ਦੇ ਘਰ ਤੋਂ ਬਾਹਰ ਆ ਗਿਆ, ਪਰ ਮੇਰੇ ਮਨ ਨੂੰ ਇਹ ਤਸੱਲੀ ਸੀ ਕਿ
ਮੈਂ ਆਪਣੇ ਤਿੰਨਾਂ ਭਰਾਵਾਂ ਦੇ ਫੈਸਲੇ ਨੂੰ ਆਂਚ ਨਹੀਂ ਆਣ ਦਿੱਤੀ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly