HOME ਇੱਕ ਹਫ਼ਤੇ ਦੇ ਵਿਚ ਸਬਜ਼ੀ ਦੇ ਵਧਾਏ ਰੇਟ ਘੱਟ ਨਾ ਕਿਤੇ ਤਾਂ...

ਇੱਕ ਹਫ਼ਤੇ ਦੇ ਵਿਚ ਸਬਜ਼ੀ ਦੇ ਵਧਾਏ ਰੇਟ ਘੱਟ ਨਾ ਕਿਤੇ ਤਾਂ ਬਸਪਾ ਕਰੇਗੀ ਵੱਡਾ ਅੰਦੋਲਨ : ਠੇਕੇਦਾਰ ਭਗਵਾਨ ਦਾਸ।

2

ਤਿੰਨ ਸਾਲ ਤੋਂ ਗਰੀਬਾਂ ਨੂੰ ਮਿਲਣ ਵਾਲੀ ਕਣਕ ਪੰਜਾਬ ਸਰਕਾਰ ਨੇ ਕੀਤੀ ਬੰਦ :ਦਿਨੇਸ਼ ਪੱਪੂ।

ਹੁਸ਼ਿਆਰਪੁਰ    (ਸਮਾਜ ਵੀਕਲੀ)    (ਚਰਨਜੀਤ ਸੱਲ੍ਹਾਂ) ਅੱਜ ਬਸਪਾ ਵੱਲੋਂ ਸੰਕੇਤਕ ਤੌਰ ਤੇ ਜਲੰਧਰ ਰੋਡ ਤੇ ਰੋਸ ਮੁਜਾਹਰਾ ਕੀਤਾ ਗਿਆ।ਇਸ ਮੌਕੇ ਤੇ ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ ਸਕੱਤਰ ਬਸਪਾ ਪੰਜਾਬ, ਮਨਿੰਦਰ ਸਿੰਘ ਸ਼ੇਰਪੁਰੀ ਸਕੱਤਰ ਬਸਪਾ ਪੰਜਾਬ, ਸੁਖਦੇਵ ਬਿੱਟਾ ਸਕੱਤਰ ਬਸਪਾ ਪੰਜਾਬ,ਦਿਨੇਸ਼ ਕੁਮਾਰ ਸੀਨੀਅਰ ਆਗੂ ਬਸਪਾ , ਸ. ਮਦਨ ਸਿੰਘ ਬੈਂਸ ਜ਼ਿਲਾ ਇੰਚਾਰਜ ਹੁਸ਼ਿਆਰਪੁਰ, ਸੁਰਜੀਤ ਮਹਿਮੀ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ,ਵਰਿੰਦਰ ਬੱਧਣ ਸ਼ਹਿਰੀ ਪ੍ਰਧਾਨ ਬਸਪਾ,ਬੀਬੀ ਕ੍ਰਿਸ਼ਨ,ਬੀਬੀ ਮਹਿੰਦਰ ਕੌਰ, ਬੀਬੀ ਰੇਨੂੰ ਲੱਦਰ ਇੰਚਾਰਜ ਮਹਿਲਾ ਵਿੰਗ ਜ਼ਿਲਾ ਹੁਸ਼ਿਆਰਪੁਰ, ਗਗਨਦੀਪ ਕੌਰ ਸ਼ਹਿਰੀ ਪ੍ਰਧਾਨ ਮਹਿਲਾ ਵਿੰਗ, ਇੰਜੀਨੀਅਰ ਮਹਿੰਦਰ ਸਿੰਘ ਸੰਧਰਾ ਸਾਬਕਾ ਜਿਲਾ ਪ੍ਰਧਾਨ ਬਸਪਾ , ਪਲਵਿੰਦਰ ਮਾਨਾ ਇੰਚਾਰਜ ਹਲਕਾ ਚੱਬੇਵਾਲ ਆਦਿ ਆਗੂ ਹਾਜਰ ਸਨ।। ਰੋਸ ਮੁਜਾਹਰੇ ਨੂੰ ਸੰਬੋਧਨ ਕਰਦੇ ਹੋਏ ਠੇਕੇਦਾਰ ਭਗਵਾਨ ਦਾਸ ਸਿੱਧੂ ਨੇ ਕਿਹਾ ਕਿ ਸਬਜ਼ੀ ਮੰਡੀ ਦੇ ਠੇਕੇਦਾਰ ਵਲੋਂ ਆਏ ਦਿਨ ਆਪਣੀ ਮਰਜੀ ਕੀਤੀ ਜਾ ਰਹੀ ਹੈ । ਪਿਛਲੇ ਦਿਨਾਂ ਵਿਚ ਉਨਾਂ ਨੇ ਜੋ ਮੰਡੀ ਵਿੱਚ ਵਹੀਕਲਜ਼ ਤੇ ਆ ਰਹੇ ਹਨ ਉਨਾਂ ਦੇ ਪਰਚੀ ਦੇ ਰੇਟ ਡਬਲ ਕਰ ਦਿੱਤੇ ਹਨ ,ਜਿਸਨਾਲ ਆਮ ਜਨਤਾ ਤੇ ਬਹੁਤ ਵੱਡਾ ਬੋਜ਼ ਪਿਆ ਹੈ।। ਕਈ ਲੋਕ ਤਾ ਮੰਡੀ ਵਿਚ 100-200 ਰੁਪਏ ਦੀ ਸਾਬਕਾ ਖਰੀਦਣ ਜਾਂਦੇ ਹਨ, ਉਨਾਂ ਨੂੰ ਠੇਕੇਦਾਰਾਂ ਵਲੋਂ 100₹ ਦੀ ਪਰਚੀ ਕਟਵਾਉਣ ਨੂੰ ਕਿਹਾ ਜਾਂਦਾ ਹੈ।। ਜਿਸਨਾਲ ਰੋਜ ਰੋਜ ਲੜਾਈ ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ ।। ਉਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਆਮ ਲੋਕ ਜਿੱਥੇ ਕੰਮ ਕਾਰ ਕਰਵਾਉਣ ਜੰਡ ਹਨ ਜਾ ਖਰੀਦਦਾਰੀ ਕਰਦੇ ਹਨ ਉਥੇ ਬਿਲਕੁਲ ਵੀ ਇਸਤਰ੍ਹਾਂ ਦੀ ਪਰਚੀ ਦਾ ਟੈਕਸ ਨਾ ਲਗਾਇਆ ਜਾਵੇ ਇਸਨੂੰ ਫ੍ਰੀ ਕਰਦੇਣਾ ਚਾਹੀਦਾ ਹੈ।।ਠੇਕੇਦਾਰਾਂ ਦੀ ਹਧ ਤਾਂ ਉਦੋਂ ਹੋ ਗਈ ਜਦੋਂ ਉਨਾਂ ਨੇ ਸਾਈਕਲਾਂ ਦੇ 10₹ ਤੋਂ 20₹ ਕਰ ਦਿੱਤੇ ।। ਠੇਕੇਦਾਰਾਂ ਨੇ ਹਰ ਵੇਹਿਕਲ ਦੀ ਪਰਚੀ ਘੱਟੋ ਘੱਟ 40% ਵਧਾ ਦਿੱਤੀ ਹੈ।।ਬਸਪਾ ਆਗੂਆਂ ਨੇ ਜਿਲਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਜੈ ਇੱਕ ਹਫ਼ਤੇ ਦੇ ਵਿਚ ਵਿਚ ਪਰਚੀ ਦੇ ਰੇਟ ਨਾ ਘਟਾਏ ਗਏ ਤਾਂ ਬਸਪਾ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ।। ਇਸ ਮੌਕੇ ਤੇ ਦਿਨੇਸ਼ ਪੱਪੂ ਨੇ ਕਿਹਾ ਕਿ ਮਾਨ ਸਰਕਾਰ ਸਟੇਜ ਤੇ ਤਾਂ ਗਰੀਬਾਂ ਲਈ ਬਹੁਤ ਵੱਡੇ ਵੱਡੇ ਵਾਅਦੇ ਕਰਦੀ ਹੈ ਪਰ ਪਿਛਲੇ ਸਰਕਾਰਾ ਵੇਲੇ ਜਿਹੜੀ ਗਰੀਬਾਂ ਨੂੰ ਕਣਕ ਮਿਲਦੀ ਸੀ ਉਹ ਤਿੰਨ ਸਾਲਾਂ ਤੋਂ ਬੰਦ ਕੀਤੀ ਹੋਈ ਹੈ ।।ਇਸ ਨੂੰ ਤੁਰੰਤ ਚਾਲੂ ਕੀਤਾ ਜਾਵੇ।। ਤੇ ਉਨਾਂ ਨੇ ਅੱਗੇ ਕਿਹਾ ਕਿ ਸ਼ਹਿਰ ਅੰਦਰ ਬੜੇ ਪੱਧਰ ਤੇ ਖਾਣ ਵਾਲਿਆ ਚੀਜਾਂ ਚ ਮਿਲਾਵਟ ਹੋ ਰਹਿ ਹੈ,ਇਸਨੂੰ ਰੋਕਿਆ ਜਾਵੇ।। ਪੰਜਾਬ ਸਰਕਾਰ ਦੇ ਵਾਅਦੇ ਸਟੇਜ ਤਕ ਹੀ ਹਨ ਹਕੀਕਤ ਵਿਚ ਕੋਈ ਕੰਮ ਨਹੀਂ ਹੋ ਰਿਹਾ ।।ਇਸ ਮੌਕੇ ਤੇ ਰਮੇਸ਼ ਕੁਮਾਰ ਪਟਵਾਰੀ ਕੈਸ਼ੀਅਰ ਬਸਪਾ ਹੁਸ਼ਿਆਰਪੁਰ,ਮੀਡੀਆ ਇੰਚਾਰਜ ਵਿਜੈ ਖਾਨਪੁਰੀ ,ਬਿੱਲਾ ਹਰਿਮਪੁਰ, ਗੁਰਸ਼ਾਨ ਰਾਇਲ ਸ਼ਹਿਰੀ ਪ੍ਰਧਾਨ ਵੀ ਵੀ ਐੱਫ , ਓਂਕਾਰ ਨਲੋਈਆਂ ,ਦਰਸ਼ਨ ਪੱਟੀ ਹਰਿਮਪੁਰ,ਸੁਰਜੀਤ ਮਾਹੀ,ਅਵਤਾਰ ਨਲੋਈਆਂ, ਰੰਧਾਵਾ ਸਿੰਘ,ਸਤੀਸ਼ ਪਾਲ,ਪਰਦੀਪ ਕੁਮਾਰ,ਮਨੀਸ਼ ਪ੍ਰੇਮਗੜ,ਲਾਲਾ ਹਰਿਮਪੁਰ,ਦੀਪੂ ਬੁਲਾਵਾਦੀ,ਮਨਜੀਤ ਸੁਭਾਸ਼ ਨਗਰ ,ਸੋਨੀ ਬਲਬੀਰ ਕਾਲੋਨੀ , ਕਾਲਾ ਨੀਲਕੰਠ ,ਓਂਕਾਰ ਚੁੰਬਰ ,ਸ਼ਮੀ ਰੂਪਨਗਰ ਆਦਿ ਹਾਜਰ ਸਨ।।ਅੰਤ ਦੇ ਵਿਚ ਡੀ ਸੀ ਹੁਸ਼ਿਆਰਪੁਰ ਦੇ ਨਾਂ ਐੱਸ ਐੱਚ ਔ ਮਾਡਲ ਟਾਊਨ ਨੂੰ ਮੰਗ ਪੱਤਰ ਦਿੱਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹੀਓ ਵਿਖੇ 67 ਵਾ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ
Next articleਸੰਤ ਸਤਿਗੁਰੂ ਕਬੀਰ ਸਾਹਿਬ ਜੀ ਦਾ ਜੀਵਨ ਤੇ ਸੰਦੇਸ਼।