ਚਮਨ ਲਾਲ ਚਣਕੋਆ
(ਸਮਾਜ ਵੀਕਲੀ) ਸਤਿਗੁਰੂ ਕਬੀਰ ਸਾਹਿਬ ਜੀ ਭਾਰਤ ਦੇ ਸਭ ਤੋਂ ਵੱਧ ਕਾ੍ਂਤੀਕਾਰੀ ਧਾਰਮਿਕ ਸਮਾਜਿਕ ਸੰਤ ਹਨ। ਉਨ੍ਹਾਂ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ ਸਾਹਿਬ ਜੀ ਜਲਾਹਾ ਜਾਤ ਵਿੱਚ ਪੈਦਾ ਹੋਏ। ਆਪ ਦਾ ਜਨਮ 1398 ਨੂੰ ਬਨਾਰਸ ਉੱਤਰ ਪ੍ਦੇਸ਼ ਵਿੱਚ ਹੋਇਆ ਸੀ। ਆਪ ਜੀ ਦੇ ਪਿਤਾ ਦਾ ਨਾਮ ਨੀਰੂ ਤੇ ਮਾਤਾ ਦਾ ਨਾਮ ਨਾਮ ਸੀ। ਆਪ ਦੇ ਮਾਤਾ ਪਿਤਾ ਜੀ ਇਸਲਾਮ ਧਰਮ ਨੁੂੰ ਮੰਨਦੇ ਸਨ। ਆਪ ਜੀ ਨੇ ਆਪਣੇ ਪਿਤਾ ਜੀ ਕੋਲ ਕਪੜੇ ਬੁਣਨ ਦਾ ਕੰਮ ਸਿੱਖਿਆ। ਇਸ ਨਾਲ ਪਰਿਵਾਰ ਦਾ ਗੁਜ਼ਾਰਾ ਚਲਾਇਆ। ਭਗਵਾਨ ਬੁੱਧ ਦੇ ਬਾਅਦ ਆਪ ਅਜਿਹੇ ਬਹੁਜਨ ਮਹਾਪੁਰਸ਼ ਹੋਏ ਹਨ ਜਿੰਨਾ ਨੇ ਬਾ੍ਰਹਮਣਵਾਦ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨੇ ਵਰਣ ਵਵਿਵਸਥਾ ਦੇ ਅਨੁਸਾਰ ਬਣੇ ਸਿਸਟਮ ਨੂੰ ਚਣੌਤੀ ਦਿੱਤੀ। ਆਪ ਨੇ ਬਾ੍ਹਮਣ ਦੀ ਪ੍ਰਧਾਨਗੀ ਨੂੰ ਚਣੌਤੀ ਦਿੱਤੀ। ਗੁਰੂ ਸਾਹਿਬ ਜੀ ਆਪਣੀ ਬਾਣੀ ਰਾਹੀਂ ਫਰਮਾਉਂਦੇ ਹਨ।
ਕਹੁ ਰੇ ਪੰਡਤ ਬਾਮਨ ਕਬ ਕੇ ਹੋਏ।।
ਬਾਮਨ ਕਹਿ ਕਹਿ ਜਨਮੁ ਮਤ ਖੋਇ।।
ਗੁਰੂ ਸਾਹਿਬ ਜੀ ਕਹਿੰਦੇ ਹਨ ਹੇ ਪੰਡਤ ਦਸ ਤੂੰ ਕਦੋਂ ਦਾ ਬਾ੍ਹਮਣ ਬਣਿਆ ਹੈ। ਗੁਰੂ ਸਾਹਿਬ ਦੇ ਸਮੇਂ ਬਾ੍ਹਮਣ ਵਰਗ ਦੀ ਸਰਦਾਰੀ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਹੱਲਾ ਬਾ੍ਹਮਣ ਵਰਗ ਦੇ ਵਿਰੁੱਧ ਬੋਲਿਆ।
ਗੁਰੂ ਸਾਹਿਬ ਬਾਣੀ ਰਾਹੀਂ ਕਹਿੰਦੇ ਹਨ।
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ।।
ਭਾਵ ਬਾ੍ਹਮਣ ਸਾਡਾ
(ਬਹੁਜਨ ਸਮਾਜ) ਗੁਰੂ ਨਹੀਂ ਹੈ। ਬਾ੍ਹਮਣ ਮਨੂੰ ਦੀ ਸੋਚ ਤੇ ਪਹਿਰਾ ਦਿੰਦਾ ਸੀ। ਗੁਰੂ ਸਾਹਿਬ ਜੀ ਇਸ ਫਲਸਫੇ ਨੂੰ ਰੱਦ ਕਰਕੇ ਮਾਨਵਤਾਵਾਦੀ ਫਲਸਫਾ ਦਿੱਤਾ। ਗੁਰੂ ਸਾਹਿਬ ਜੀ ਨੇ ਪੇ੍ਮ ਪਿਆਰ ਤੋਂ ਸੁੁੱਖਣੇ ਪੁਜਾਰੀ ਵਰਗ ਬੇਵਾਕ ਹੋ ਕੇ ਉਨ੍ਹਾਂ ਦੀਆਂ ਸਮਾਜਿਕ ਬੁਰਾਈਆਂ ਤੇ ਪਾਪਾਂ ਦਾ ਪਰਦਾ ਫਾਸ ਕੀਤਾ ਹੈ।
ਪੋਥੀ ਪੜਿ ਪੜਿ ਜਗ ਮੂਆ, ਪੰਡਿਤ ਭਯਾ ਨ ਕੋਇ।।
ਢਾਈ ਅੱਖਰ ਪੇ੍ਮ ਕੇ ਪੜੇ ਸੋ ਪੰਡਿਤ ਹੋਇ।।
ਰੱਬ ਨੂੰ ਪਾਣ ਲਈ ਲੋਕ ਬਾ੍ਹਮਣ ਦੇ ਕਹੇ ਅਨੁਸਾਰ ਪੱਥਰ ਦੀਆਂ ਮੂਰਤੀਆਂ ਨੂੰ ਪੂਜਦੇ ਸਨ। ਗੁਰੂ ਸਾਹਿਬ ਕਹਿੰਦੇ ਹਨ ਕਿ ਪੱਥਰ ਪੂਜਣ ਨਾਲ ਰੱਬ ਨਹੀਂ ਮਿਲਦਾ। ਘਰ ਦੀ ਆਟਾ ਪੀਹਣ ਵਾਲੀ ਚੱਕੀ ਨੂੰ ਕੋਈ ਨਹੀਂ ਪੂਜਦਾ। ਜੋ ਸੰਸਾਰ ਨੂੰ ਆਟਾ ਪੀਸ ਕੇ ਦਿੰਦੀ ਹੈ। ਆਪ ਕਹਿੰਦੇ ਹਨ।
ਪੱਥਰ ਪੂਜੇ ਹਰਿ ਮਿਲੇ, ਤੋਂ ਮੈਂ ਪੂਜਦੇ ਪਹਾੜ।।
ਘਰ ਕੀ ਚਾਕੀ ਕੋਇ ਨ ਪੂਜੇ, ਪੀਸ ਖਾਏ ਸੰਸਾਰ।
ਮਹਾਤਮਾ ਬੁੱਧ ਨੇ ਭੁੱਖ ਨੂੰ ਪਾਪ ਕਿਹਾ ਹੈ। ਗੁਰੂ ਸਾਹਿਬ ਜੀ ਨੇ ਕਿਹਾ ਹੈ ਸਾਨੂੰ ਕਿਸੇ ਦੇ ਮਗਰ ਲੱਗ ਕੇ ਅਗਲਾ ਜਨਮ ਸਵਾਰਨ ਲਈ ਭਗਤੀ ਨਹੀਂ ਕਰਨੀ ਚਾਹੀਦੀ। ਸਗੋਂ ਇਸ ਜਨਮ ਵਿੱਚ ਇਜਤ ਨਾਲ ਰਹਿਣ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਵਾਸਤੇ ਜਿੰਨਾ ਵੀ ਤਿਆਗ ਕਰਨਾ ਪਵੇ ਉਹ ਘੱਟ ਹੈ। ਆਪ ਫਰਮਾਉਂਦੇ ਹਨ।
ਭੂਖੇ ਭਗਤਿ ਨ ਕੀਜੈ।।
ਯਹ ਮਾਲਾ ਆਪਨੀ ਲੀਜੈ।।
ਗੁਰੂ ਸਾਹਿਬ ਜੀ ਕਹਿੰਦੇ ਹਨ ਜਿਹੜੇ ਲੋਕ ਵਰਣਨ ਵਿਵਸਥਾ ਨੂੰ ਮੰਨ ਕੇ ਬਾ੍ਹਮਣ ਵਰਗ ਵਿੱਚ ਜਨਮ ਲੈ ਕੇ ਵੱਖਰੇ ਭੇਸ ਧਾਰ ਕੇ ਤਿਹਰੀਆਂ ਧੋਤੀਆਂ ਪਹਿਨ ਕੇ ਹੱਥਾਂ ਵਿੱਚ ਲੋਟੇ ਫੜ ਕੇ ਮੱਥੇ ਤਿਲਕ ਲਗਾ ਕੇ ਆਪਣੇ ਆਪ ਨੂੰ ਪਵਿੱਤਰ ਤੇ ਸੂਦਰਾਂ ਨੂੰ ਨੀਚ ਮੰਨਦੇ ਹਨ, ਉਹ ਪਰਮੇਸ਼ੁਰ ਦੇ ਸੰਤ ਨਹੀਂ ਬਨਾਰਸ ਦੇ ਠੱਗ ਹਨ। ਗੁਰੂ ਜੀ ਫਰਮਾਉਂਦੇ ਹਨ।
ਗਜ ਗਜ ਤੈ ਤੈ ਧੋਤੀਆਂ ਤਿਹਰੇ ਪਾਇਨਿ ਤਗ।।
ਗਲੀ ਜਿਨਾ੍ ਜਪਮਾਲੀਆ ਲੋਟੇ ਹਥਿ ਨਿਬਗ।।
ਓਇ ਹਰਿ ਕੇ ਸੰਤ ਨ ਆਖੀਅਹਿ ਬਨਾਰਸ ਕੇ ਠਗ।।
ਸਤਿਗੁਰੂ ਕਬੀਰ ਸਾਹਿਬ ਜੀ ਕਹਿੰਦੇ ਹਨ ਭਿੱਖਿਆ ਮੰਗ ਕੇ ਖਾਣ ਨਾਲੋਂ ਮਰਨ ਚੰਗਾ ਹੈ। ਆਪ ਫਰਮਾਉਂਦੇ ਹਨ
ਮੰਗਨ ਮਰਨ ਸਮਾਨ ਹੈ ਮਤ ਕੋਈ ਮੰਗੋਂ ਭੀਖ।।
ਮੰਗਨ ਤੋਂ ਮਰਨਾ ਭਲਾ ਇਹ ਸਤਿਗੁਰੂ ਕੀ ਸੀਖ।।
ਸਾਡੀ ਬਰਵਾਦੀ ਦਾ ਕਾਰਨ ਅਗਿਆਨਤਾ ਹੈ। ਅਗਿਆਨਤਾ ਨੂੰ ਖੱਤਮ ਕਰਨ ਲਈ ਗਿਆਨ ਦੀ ਹਨੇਰੀ ਚਲਾਉਣ ਲਈ ਕਿਹਾ। ਆਪ ਜੀ ਫਰਮਾਉਂਦੇ ਹਨ
ਦੇਖੋ ਭਾਈ ਗਿਆਨ ਕੀ ਆਈ ਆਂਧੀ।।
ਸਭੈ ਉਡਾਨੀ ਭ੍ਮ ਕੀ ਟਾਟੀ ਰਹੈ ਨ ਮਾਇਆ ਬਾਂਧੀ।।
ਲੋਕ ਬਾ੍ਹਮਣ ਨੂੰ ਹੀ ਗੁਰੂ ਮੰਨਦੇ ਸਨ। ਪਰ ਆਪ ਨੇ ਕਿਸੇ ਦੇਹਧਾਰੀ ਨੇ ਗੁਰੂ ਨਹੀਂ ਮੰਨਿਆ। ਆਪ ਜੀ ਨੇ ਕਿਹਾ ਕਿ ਮੇਰਾ ਗੁਰੂ ਗਿਆਨ ਹੈ।
ਕਹੁ ਕਬੀਰ ਮੈ ਸੋ ਗੁਰੂ ਪਾਇਆ ਜਾ ਕਾ ਨਾਉ ਬਿਬੇਕ।। ( ਗਿਆਨ,)
ਬਾ੍ਹਮਣ ਦਾ ਕਹਿਣਾ ਸੀ ਦੇਵਤੇ ਮੰਤਰਾਂ ਦੇ ਅਧੀਨ ਹਨ। ਮੰਤਰ ਬਾ੍ਹਮਣ ਦੇ ਅਧੀਨ ਹਨ। ਮੰਤਰ ਨਾਲ ਬਾ੍ਹਮਣ ਕਿਸੇ ਦਾ ਭਲਾ ਬੁਰਾ ਕਰ ਸਕਦੇ ਹਨ। ਮੰਤਰਾਂ ਤੇ ਵਿਸ਼ਵਾਸ ਕਰਨ ਨਾਲ ਦੇਸ ਦਾ ਨੁਕਸਾਨ ਹੋਇਆ ਹੈ। ਵਿਦੇਸ਼ੀ ਲੋਕ ਬਾ੍ਹਮਣ ਦੇ ਕਹਿਣ ਤੇ ਮੰਤਰ ਪੜਦੇ ਰਹੇ। ਵਿਦੇਸ਼ੀ ਹਮਲਾਵਰ ਲੋਕਾਂ ਨੂੰ ਮਾਰ ਕੇ ਸੋਨਾ ਚਾਂਦੀ ਅਤੇ ਹੀਰੇ ਲੁੱਟ ਲੈ ਗਏ। ਮੰਤਰਾਂ ਨੇ ਕੁਝ ਨਹੀਂ ਕੀਤਾ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ
ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ।
ਜੰਤਰ ਮੰਤਰ ਸਭ ਝੂਠ ਹੈ ਮਤ ਮਾਨੋ ਜਗ ਕੋਇ।।
ਸੱਚਾਈ ਦਾ ਗਿਆਨ ਹੋਣ ਤੇ ਗੁਰੂ ਸਾਹਿਬ ਅਜਿਹੀ ਅਵਸਥਾ ਵਿੱਚ ਪਹੁੰਚ ਚੁੱਕੇ ਸਨ ਜਿਥੇ ਮੌਤ ਦਾ ਡਰ ਨਹੀਂ। ਗੁਰੂ ਸਾਹਿਬ ਕੁਦਰਤ ਨੂੰ ਜਾਣ ਗਏ ਸਨ। ਅਸੀਂ ਸਭ ਕੁਦਰਤ ਦੇ ਬੰਦੇ ਹਾਂ। ਜਿਥੇ ਜਨਮ ਹੈ ਉਥੇ ਮੌਤ ਵੀ ਹੈ, ਮਨੁੱਖ ਨੂੰ ਮੌਤ ਤੋਂ ਡਰਨਾ ਨਹੀਂ ਚਾਹੀਦਾ। ਮਨੁੱਖ ਜਿਹਨਾਂ ਤੱਤਾਂ ਤੋਂ ਬਣਦਾ ਹੈ ਉਨ੍ਹਾਂ ਤੱਤਾਂ ਵਿੱਚ ਮਰਨ ਤੋਂ ਬਾਅਦ ਸਮਾ ਜਾਂਦਾ ਹੈ। ਮਨੁੱਖ ਹਵਾ, ਅੱਗ ਪਾਣੀ ,ਮਿੱਟੀ ਆਦਿ ਤੱਤਾਂ ਦੇ ਮਿਲਣ ਨਾਲ ਬਣਦਾ ਹੈ। ਜਦੋਂ ਤੱਤਾਂ ਵੱਧ ਘੱਟ ਹੁੰਦੇ ਹਨ ਤਦ ਬੰਦੇ ਦੀ ਮੌਤ ਹੋ ਜਾਂਦੀ ਹੈ।
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦ।। ਮਰਨੈ ਹੀ ਤੇ ਪਾਈਐ ਪੂਰਨੁ ਪਰਮਾਨੰਦ।।
ਬਾ੍ਹਮਣ ਵੜੇ ਮਾਣ ਨਾਲ ਕਹਿੰਦੇ ਹਨ ਕਿ ਅਸੀਂ ਉੱਚ ਜਾਤ ਚ ਹਾਂ। ਕਬੀਰ ਸਾਹਿਬ ਜੀ ਨੇ ਕਦੇ ਵੀ ਆਪਣੀ ਜਾਤ ਨਹੀਂ ਛਪਾਈ। ਉੱਚੀ ਆਵਾਜ਼ ਵਿੱਚ ਕਿਹਾ।
ਮੈਂ ਕਾਂਸੀ ਕਾ ਜੁਲਾਹਾ। ।
ਗੁਰੂ ਅਰਜਨ ਦੇਵ ਜੀ ਨੇ ਕਬੀਰ ਸਾਹਿਬ ਜੀ ਉਸਤਤਿ ਕਰਦੇ ਹੋਏ ਆਪਣੀ ਬਾਣੀ ਰਾਹੀਂ ਫਰਮਾਉਂਦੇ ਹਨ ਕਿ
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ।।
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ।।
ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਪੁਜਾਰੀ ਵਰਗ ਪੂਰਾ ਕਸਾਈ ਬਣਿਆ ਹੋਇਆ ਹੈ। ਪੰਡਤਾ ਦੇ ਕਹਿਣ ਤੇ ਜਾਨਵਰਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਹਨ। ਪਰ ਇਨ੍ਹਾਂ ਲੋਕਾਂ ਨੂੰ ਜਾਨਵਰਾਂ ਤੇ ਤਰਸ ਨਹੀਂ ਆਉਦਾ। ਜਨਤਾ ਪੰਡਿਤਾਂ ਕੋਲੋਂ ਦੀਕਸ਼ਾ ਮੰਗਦੀ ਹੈ। ਮੈਨੂੰ ਇਨ੍ਹਾਂ ਭੋਲੇ ਲੋਕਾਂ ਮੂਰਖਤਾ ਤੇ ਹਾਸਾ ਆਉਂਦਾ ਹੈ ਤਰਸ ਆਉਂਦਾ ਹੈ। ਜਿਹੜੇ ਸਵਾਰਥੀ ਪੰਡਿਤਾਂ ਦੇ ਮਗਰ ਲੱਗ ਕੇ ਪਾਖੰਡ ਕਰ ਰਹੇ ਹਨ। ਬਲੀਆਂ ਦੇਣ ਕਰਕੇ ਗੁਰੂ ਸਾਹਿਬ ਜੀ ਪੰਡਿਤਾਂ ਨੂੰ ਕਸਾਈ ਦਾ ਖਿਤਾਬ ਦਿੰਦੇ ਹਨ। ਆਪ ਬਾਣੀ ਰਾਹੀਂ ਫਰਮਾਉਂਦੇ ਹਨ ਕਿ
ਸੰਤੋ, ਪੰਡੇ ਨਿਪੰਨ ਕਸਾਈ।।
ਬਾ੍ਹਮਣਾਂ ਨੇ ਇਹ ਵਿਚਾਰ ਫੈਲਾਇਆ ਕਿ ਜਿਹੜਾ ਬਨਾਰਸ ਵਿੱਚ ਮਰਦਾ ਹੈ ਉਹ ਸਵਰਗ ਵਿੱਚ ਜਾਂਦਾ ਹੈ। ਪਰ ਜਿਹੜਾ ਮਗਹਰ ਵਿੱਚ ਮਰਦਾ ਹੈ ਬੁੱਧ ਦਾ ਪ੍ਰੀਨਿਰਵਾਣ ਸਥਾਨ ਕੁਸੀ ਨਗਰ ( ਉੱਤਰ ਪ੍ਦੇਸ਼) ਉਹ ਨਰਕਾਂ ਵਿੱਚ ਜਾਦਾ ਹੈ। ਗੁਰੂ ਕਬੀਰ ਜੀ ਨੇ ਇਸ ਗੱਲ ਨੂੰ ਝੂਠ ਕਿਹਾ। ਉਹ ਮਹਾਤਮਾ ਬੁੱਧ ਦੀ ਸੋਚ ਤੇ ਚਲ ਰਹੇ ਸਨ। ਸਤਿਗੁਰੂ ਕਬੀਰ ਸਾਹਿਬ ਜੀ ਆਪਣੇ ਅੰਤਿਮ ਸਮੇਂ ਬਨਾਰਸ ਛੱਡ ਕੇ ਮਗਹਰ ਪਹੁੰਚ ਗਏ। ਅੰਤ 1518 ਵਿੱਚ ਮਗਹਰ ਵਿੱਚ ਹੀ ਇਸ ਫਾਨੀ ਸੰਸਾਰ ਨੂੰ ਛੱਡਕੇ ਚਲੇ ਗਏ। ਜੈ ਕਬੀਰ ਜੈ ਕਬੀਰ
ਚਮਨ ਲਾਲ ਚਣਕੋਆ ਤਹਿਸੀਲ ਬਲਾਚੌਰ ਜਿਲਾ ਸਹੀਦ ਭਗਤ ਸਿੰਘ ਨਗਰ।



