ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਲੱਗ ਅਲੱਗ ਗਰੁੱਪਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ
ਕਪੂਰਥਲਾ 21 ਸਤੰਬਰ ( ਕੌੜਾ )– ਪੰਜਾਬ ਸਿੱਖਿਆ ਵਿਭਾਗ ਦੇ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾ ਤਹਿਤ ਪ੍ਰਿੰਸੀਪਲ ਸ੍ਰ;ਬਲਵਿੰਦਰ ਸਿੰਘ ਬੱਟੂ ਦੀ ਯੋਗ ਅਗਵਾਈ ਅਤੇ ਸਕੂਲ ਮੁੱਖੀ ਸ਼੍ਰੀ ਮਤੀ ਪ੍ਰਵੇਸ਼ਿਕਾ ਦੀ ਦੇਖ ਰੇਖ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ ਵਿਖੇ ਵੀਰਗਾਥਾ ਪ੍ਰੋਜੈਕਟ ਬੜੇ ਚਾਅ ਅਤੇ ਉਤਸ਼ਾਹ ਨਾਲ ਚਲਾਇਆ ਗਿਆ।ਇਸ ਦੇ ਤਹਿਤ ਸਕੂਲ ਵਿੱਚ ਵੱਖ ਵੱਖ ਗਤੀਵਿਧੀਆਂ ਜਿਵੇ ਕਿ ਪੋਸਟਰ ਮੇਕਿੰਗ,ਡਰਾਇੰਗ ਮੁਕਾਬਲੇ,ਲੇਖ ਰਚਨਾ,ਅਤੇ ਕਵਿਤਾ ਉਚਾਰਣ ਮੁਕਾਬਲੇ ਆਯੋਜਿਤ ਕੀਤੇ ਗਏ।ਇਹਨਾਂ ਮੁਕਾਬਲਿਆਂ ਵਿੱਚ ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਅੱਲਗ ਅੱਲਗ ਗਰੁੱਪਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ।ਬੱਚਿਆਂ ਦੀ ਹੋਸਲਾ ਅਫਜਾਈ ਕਰਦੇ ਹੋਏ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੁੱਖੀ ਪ੍ਰਵੇਸ਼ਿਕਾ ਅਤੇ ਸਮੂਹ ਸਟਾਫ ਵਲ੍ਹੋਂ ਇਨਾਮ ਤਕਸੀਮ ਕੀਤੇ ਗਏ।ਸਕੂਲ ਮੁੱਖੀ ਪ੍ਰਵੇਸ਼ਿਕਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਾਪਤ ਵੀਰਾਂ ਦੀਆਂ ਜੀਵਨੀਆਂ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ।ਇਹਨਾਂ ਵੀਰਗਾਥਾ ਗਤੀਵਿਧੀਆਂ ਨੂੰ ਕਾਮਯਾਬ ਬਣਾਉਣ ਲਈ ਸ਼੍ਰੀ ਮਤੀ ਵਸੁਧਾ,ਮੋਹਨਿਕਾ ਸ਼ਿੰਗਾਰੀ,ਅਪਾਰ ਸਿੰਘ,ਅਲਕਾ,ਸਿਮਰਨ,ਅਮਨਪ੍ਰੀਤ ਕੋਰ ਨੇ ਵਿਸ਼ੇਸ਼ ਭੂਮਿਕਾ ਨਿਭਾਈ।ਇਸ ਮੌਕੇ ਹੋਰਨਾ ਤੋਂ ਇਲਾਵਾ ਸਰਵ ਸ਼੍ਰੀ ਪ੍ਰਵੇਸ਼ਿਕਾ ਸਕੂਲ ਮੁੱਖੀ,ਲੈਕਚਰਾਰ ਦਵਿੰਦਰ ਸਿੰਘ ਵਾਲੀਆ,ਪੰਕਜ ਧੀਰ,ਦਿਨੇਸ਼ ਸਿੰਘ,ਪ੍ਰਦੀਪ ਸੂਦ,ਸੀਮਾ ਅਰੋੜਾ,ਜਸਬੀਰ ਕੌਰ,ਲਖਵਿੰਦਰ ਸਿੰਘ,ਗੋਪਾਲ ਕ੍ਰਿਸ਼ਨ,ਅਪਾਰ ਸਿੰਘ, ਅਮਨਪ੍ਰੀਤ ਕੋਰ, ਮੋਹਨਿਕਾ ਸ਼ਿੰਗਾਰੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly