(ਸਮਾਜ ਵੀਕਲੀ)
ਹੁਣ ਆਉਣਗੇ ਇੱਕ ਵਾਰ ਫੇਰ,
ਹੁਣ ਫੇਰ ਚੜਗੀ ਘੁਮੇਰ।
ਘਰਾਂ ਚ ਹੁਣ ਛਾਪੇ ਪੈਣਗੇ,
ਇੱਕ ਵਾਰੀ ਫੇਰ ਥੋਨੂੰ ਸਾਥੀਓ,
ਵੀਰ ਵੀਰ ਕਹਿਣਗੇ।
ਥੋਨੂੰ ਦੇਣੇ ਬਹੁਤ ਸਾਰੇ ਲਾਰੇ,
ਇਹ ਲੱਗਣੇ ਨੇ ਬਹੁਤ ਹੀ ਪਿਆਰੇ।
ਇਹ ਲਾਰੇ ਨਾ ਪੂਰੇ ਪੈਣਗੇ,
ਇੱਕ ਵਾਰ ਫੇਰ ਥੋਨੂੰ ਸਾਥੀਓ,
ਵੀਰ ਵੀਰ ਕਹਿਣਗੇ।
ਘਰ ਥੋਡੇ ਬੈਠ ਰੋਟੀਆਂ ਵੀ ਖਾਣਗੇ,
ਕਦੇ ਤੁਹਾਡੇ ਨਿਆਣੇ ਵੀ ਖਿਡਾਉਣੇ,
ਇਹ ਚਾਲ ਚੱਲ ਕੇ ਹੀ ਰਹਿਣਗੇ,
ਇੱਕ ਵਾਰ ਫੇਰ ਥੋਨੂੰ ਸਾਥੀਓ,
ਵੀਰ ਵੀਰ ਕਹਿਣਗੇ।
ਜਿੱਤਣ ਤੋਂ ਬਾਅਦ ਫੇਰ ਦੇਖਿਓ,
ਵੀਰ ਵੀਰ ਵਾਲਾ ਕਿੱਧਰ ਗਿਆ,
ਥੋਨੂੰ ਲੱਭਣਾ ਨਾ ਬੇਲੀ ਸਾਥੀਓ,
ਜਿਹੜਾ ਥੋੜੇ ਘਰ ਬੈਠ ਕੇ ਗਿਆ,
ਕੰਮ ਜੇ ਪੈ ਗਿਆ ਇਹਨਾਂ ਤਾਈਂ,
ਫੇਰ ਫੇਰ ਦੂਰ ਦੂਰ ਰਹਿਣਗੇ,
ਇੱਕ ਵਾਰ ਫੇਰ ਥੋਨੂੰ ਸਾਥੀਓ,
ਵੀਰ ਵੀਰ ਕਹਿਣਗੇ।
ਧਰਮਿੰਦਰ ਦੀ ਸੁਣ ਵਰਿੰਦਰਾ,
ਸੋਚ ਸਮਝ ਕੇ ਚੁਣਨਾ ਹੈ ,
ਪੰਜਾਬ ਦਿਆਂ ਰਾਖਿਆਂ ਨੂੰ,
ਨਹੀਂ ਤਾਂ ਪੰਜਾਬ ਨੂੰ ,
ਹੋਰ ਵਿਗਾੜ ਦੇਣਗੇ।
ਇੱਕ ਵਾਰ ਫੇਰ ਥੋਨੂੰ ਸਾਥੀਓ,
ਵੀਰ ਵੀਰ ਕਹਿਣਗੇ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly