ਵੀਰ ਦੇ ਨਾਮ ਮੇਰੀ ਕਵਿਤਾ

(ਸਮਾਜ ਵੀਕਲੀ)

ਸੱਚੋ ਸੱਚ ਦੱਸ ਵੀਰਾ ਕਦੋਂ ਤੂੰ ਆਉਣਾ ਵੇ।
ਰੀਝ ਏ ਮੇਰੀ ਕਿ ਬਰੂਹੀ ਤੇਲ ਚੋਵਾਂ ਵੇ।

ਤੇਰੇ ਆਉਣ ਤੇ ਮੈ,ਸੇਵੀਆਂ ਬਣਾਉਂਗੀ।
ਕੁੱਟ ਕੁੱਟ ਚੂਰੀ ਤੈਨੂੰ ਹੱਥੀਂ ਮੈ ਖਵਾਉਂਗੀ।

ਰੱਖੜੀ ਵੇ ਵੀਰਾ ਤੇਰੇ ਗੁੱਟ ਤੇ ਮੈ ਬੰਨਣੀ।
ਖੈਰ ਵੇ ਵੀਰਾ ਤੇਰੀ ਮੈਂ ਰੱਬ ਕੋਲੋ ਮੰਗਣੀ।

ਘੁੱਟ ਘੁੱਟ ਵੀਰਾ ਤੈਨੂੰ ਗਲ਼ ਮੈ ਲਾਉਂਗੀ।
ਹਰ ਇੱਕ ਰੀਝ ਵੀਰਾਂ ਤੇਰੀ ਮੈ ਪੁਗਾਉਗੀ।

ਹਾਏ!ਮਾਂ ਜਾਏ ਕਿੱਥੇ ਲੁੱਕ ਕੇ ਬਹਿ ਗਿਉਂ।
ਸਦਾ ਲਈ ਅਲਵਿਦਾ ਕਿਉਂ ਕਹਿ ਗਿਉਂ।

ਕਦੋਂ ਫੇਰ ਵੀਰਾ ਇੱਕ ਮਾਂ ਘਰ ਜੰਮੀਏ।
ਭੈਣ ਭਾਈ ਵਾਲੀ ਕੱਦ ਗੱਲ ਮੰਨੀਏ।

ਸਾਉਣ ਮਹੀਨੇ ਤੇਰੀ ਬੜੀ ਯਾਦ ਆਈ ਵੇ।
ਜਿੰਦ ਮੇਰੀ ਤੇਰੇ ਬਾਝੋਂ ਸੱਚੀ ਕੁਰਲਾਈ ਵੇ।

ਆਤਮ ਨੇ ਤਾਂ ਆਤਮਾਂ ਨੂੰ ਰੱਖਤਾ ਝੰਜੋੜ ਕੇ।
ਨਿਰਮਲ ਨੂੰ ਤੂੰ ਤਾਂ ਸੁੱਟ ਗਿਓ ਵੀਰਾ ਤੋੜ ਕੇ।
 ਨਿਰਮਲ ਕੌਰ ਕੋਟਲਾ ਅੰਮ੍ਰਿਤਸਰ 

Previous articleਜਿੱਤ
Next articleਬੂਟ ਦੀ ਪਰਚੀ