ਸ਼ਬਦਜੋਤ ਲੁਧਿਆਣਾ ਵੱਲੋਂ ਨਵੇਂ 52 ਕਵੀਆਂ ਦਾ ਵਿਸ਼ਾਲ ਕਵਿਤਾ ਕੁੰਭ ਸੰਪੂਰਨ
ਡਾ. ਸੁਰਜੀਤ ਪਾਤਰ, ਡਾ. ਸਰਬਜੀਤ ਸਿੰਘ, ਡਾ. ਦੀਪਕ ਮਨਮੋਹਨ,ਡਾ. ਸੁਖਦੇਵ ਸਿਰਸਾ, ਦਰਸ਼ਨ ਬੁੱਟਰ, ਗੁਰਭਜਨ ਗਿੱਲ ਤੇ ਹੋਰ ਕਵੀਆਂ ਵੱਲੋਂ ਆਸ਼ੀਰਵਾਦ
(ਸਮਾਜ ਵੀਕਲੀ)
ਲੁਧਿਆਣਾ(ਜਸਵੰਤ ਗਿੱਲ)- ਅਦਾਰਾ ਸ਼ਬਦ ਜੋਤ ਵੱਲੋਂ ਅੱਠਵਾਂ ਕਵਿਤਾ ਕੁੰਭ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ । ਇਸ ਕਵਿਤਾ ਮੇਲੇ ਦਾ ਪ੍ਰਬੰਧ ਅਦਾਰਾ ਸ਼ਬਦ ਜੋਤ ਦੇ ਮੈਂਬਰਾਂ ਪ੍ਰਭਜੋਤ ਸੋਹੀ, ਪਾਲੀ ਖਾਦਿਮ, ਰਾਜਦੀਪ ਸਿੰਘ ਤੂਰ, ਰਵਿੰਦਰ ਰਵੀ ਅਤੇ ਮੀਤ ਅਨਮੋਲ ਵੱਲੋਂ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਲੋਕ ਮੰਚ ਪੰਜਾਬ, ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਦੇ ਸਹਿਯੋਗ ਨਾਲ ਕੀਤਾ ਗਿਆ । ਮੰਚ ਸੰਚਾਲਨ ਉੱਘੇ ਪੰਜਾਬੀ ਕਵੀਆਂ ਪ੍ਰਭਜੋਤ ਸੋਹੀ ਤੇ ਪਾਲੀ ਖ਼ਾਦਿਮ ਨੇ ਬੜੇ ਜੀਵੰਤ ਤੇ ਰਸਵੰਤੇ ਅੰਦਾਜ਼ ਵਿੱਚ ਕੀਤਾ।
ਅੱਠਵੇ ਕਵਿਤਾ ਕੁੰਭ ਵਿਚ ਸ਼ਾਮਿਲ ਹੋਏ ਬਵੰਜਾ ਕਵੀਆਂ ਵਿੱਚ ਸਾਹਿਬ ਸੁਰਿੰਦਰ, ਜਗਸੀਰ ਸਿੰਘ ਬਰਾੜ, ਅਦੀਬ ਰਵੀ, ਜਗਸੀਰ ਬਰਾੜ, ਅਮਰਜੀਤ ਸਿਰਸਾ, ਸੁਰਿੰਦਰ ਅਜਨਬੀ, ਸਾਗਰ ਸਫ਼ਰੀ, ਗੁਰਪ੍ਰੀਤ ਵੜੈਚ, ਅਮਰ ਜ਼ਿੰਦ, ਸੰਦੀਪ ਕੌਰ ਚੀਮਾ, ਪ੍ਰੀਤ ਹਾਮਦ, ਰਜਿੰਦਰ ਰਾਣੀ ਗੰਢੂਆਂ , ਪੂਜਾ ਕੁੰਢਰਕ, ਸੁਖਵਿੰਦਰ ਪਟਿਆਲ਼ਾ, ਹਰਵਿੰਦਰ ਤਤਲਾ, ਬੇਅੰਤ ਗਿੱਲ, ਜੇ ਦੀਪ ਜਤਿੰਦਰ, ਧਾਮੀ ਗਿੱਲ, ਲਵਪ੍ਰੀਤ ਸਿੰਘ, ਰਾਮ ਸਿੰਘ ਭੀਖੀ, ਸਰਘੀ ਕੌਰ ਬੜਿੰਗ, ਪ੍ਰੀਤ ਮਨਪ੍ਰੀਤ, ਸਰਬਜੀਤ ਕੌਰ ਬਰਾੜ, ਸੁਖਚੈਨ ਸਿੰਘ ਕੁਰੜ, ਮਨਜੀਤ ਕੌਰ ਜੀਤ, ਪਵਨਦੀਪ ਚੌਹਾਨ, ਅਮਰਪ੍ਰੀਤ ਕੌਰ ਸੰਘਾ, ਹਰਪ੍ਰੀਤ ਗਾਂਧੀ, ਲਖਵਿੰਦਰ ਮੁਖਾਤਿਬ, ਜਗਤਾਰ ਸਿੰਘ ਅਖਾੜਾ, ਮਨਦੀਪ ਗਿੱਲ, ਨਿਮਰਤ ਸੁੱਖ, ਕਮਲਗੀਤ ਸਰਹੰਦ, ਅਮਿਤ ਆਦੋਆਣਾ, ਗੁਰਜੰਟ ਰਾਜੇਆਣਾ, ਬਿੰਦਰ ਮਾਨ, ਫ਼ੈਸਲ ਖਾਨ, ਹਰਮਨ ਮਾਨ, ਕਰਮਜੀਤ ਸਿੰਘ ਭੱਠਲ ਬਰਨਾਲਾ,ਅਨੰਤ ਗਿੱਲ, ਗੁਰਪ੍ਰੀਤ ਕੌਰ, ਅਵਜਿੰਦਰ ਸਿੰਘ, ਗੁਰਸੇਵਕ ਸਿੰਘ ਢਿੱਲੋਂ, ਸਤੀਸ਼ ਵਿਦਰੋਹੀ, ਸ਼ਮਸ਼ੇਰ ਔਜਲਾ, ਗੁਰਬੀਰ ਆਤਿਫ, ਗੁਰਪ੍ਰੀਤ ਧਰਮਕੋਟ ਆਦਿ ਕਵੀਆਂ ਵੱਲੋਂ ਨਜ਼ਮਾਂ, ਗੀਤਾਂ ਅਤੇ ਗ਼ਜ਼ਲਾਂ ਨਾਲ ਹਾਜ਼ਰੀ ਭਰੀ। ਹਰਵਿੰਦਰ ਸਿੰਘ ਰੋਡੇ ਅਤੇ ਗੁਰਸੇਵਕ ਸਿੰਘ ਬੀੜ ਵੱਲੋਂ ਨਿਵੇਕਲੀ ਬਹੱਤਰ ਕਲੀਆ ਛੰਦ ਦੀ ਪੇਸ਼ਕਾਰੀ ਕਵਿਤਾ ਕੁੰਭ ਨੂੰ ਸਮਰਪਿਤ ਕੀਤੀ ਗਈ ।
ਇਸ ਮੌਕੇ ਉੱਤੇ ਸਹਿਯੋਗੀ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਬੀਬਾ ਬਲਵੰਤ ਗੁਰਦਾਸਪੁਰ,ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ,ਡਾ. ਦੀਪਕ ਮਨਮੋਹਨ ਸਿੰਘ,ਹਰਵਿੰਦਰ ਸਿੰਘ ਸਿਰਸਾ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਬਲਵਿੰਦਰ ਸਿੰਘ ਚਾਹਲ, ਤ੍ਰੈਲੋਚਨ ਲੋਚੀ, ਜਸਬੀਰ ਝੱਜ, ਮਨਦੀਪ ਕੌਰ ਭੰਵਰਾ, ਬਲਰਾਜ ਧਾਲੀਵਾਲ, ਡਾ. ਜਗਦੀਸ਼ ਕੌਰ ਪੀ ਏ ਯੂ,ਇੰਦਰਜੀਤ ਆਰਟਿਸਸਟ, ਡਾ. ਜੋਗਿੰਦਰ ਸਿੰਘ ਨਿਰਾਲਾ, ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ, ਤਰਸੇਮ ਨੂਰ, ਨਰਿੰਦਰ ਜਟਵਾਣੀ, ਬਲਵਿੰਦਰ ਸੰਧੂ, ਦਰਸ਼ਨ ਢਿੱਲੋਂ ਸੰਪਾਦਕ ਚਰਚਾ ਯੂ ਕੇ,ਸਰਦਾਰ ਪੰਛੀ, ਧਰਮਿੰਦਰ ਸ਼ਾਹਿਰ, ਸੁਖਜੀਵਨ ਜਾਂਗਰ, ਸੁਰਿੰਦਰਜੀਤ ਚੌਹਾਨ ਪ੍ਰੀਤ ਪ੍ਰਕਾਸ਼ਨ, ਜਸਪ੍ਰੀਤ ਅਮਲਤਾਸ, ਸੋਨਾ ਕਲਸੀਆਂ, ਅਜੀਤ ਪਿਆਸਾ, ਗੁਰਦੀਪ, ਅਲਬੇਲਾ, ਗੁਰਵਿੰਦਰ ਕੋਚਰ, ਗੀਤਕਾਰ ਅਮਰਜੀਤ ਸ਼ੇਰਪੁਰੀ, ਸੁਮੀਤ ਗੁਲਾਟੀ, ਸਤੀਸ਼ ਗੁਲਾਟੀ, ਡਾ. ਦੇਵਿੰਦਰ ਦਿਲਰੂਪ, ਸੁਖਵਿੰਦਰ, ਅਮਨਦੀਪ ਡੱਲ਼ੇਵਾਲ਼ੀਆ, ਅਨੀ ਕਾਠਗੜ, ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ 2023 ਸਵਰਨਜੀਤ ਸਵੀ, , ਗੁਰਤੇਜ ਕੋਹਾਰਵਾਲਾ, ਅਜੀਮ ਸ਼ੇਖਰ ਯੂ ਕੇ, ਡਾ. ਨਿਰਮਲ ਜੌੜਾ,ਰਾਮ ਸਿੰਘ, ਭਗਵਾਨ ਢਿੱਲੋ, ਬੁੱਧ ਸਿੰਘ ਨੀਲੋਂ, ਸੁਰਿੰਦਰ ਰਾਮਪੁਰੀ, ਗੁਰਦਿਆਲ ਦਲਾਲ, ਉਸਤਾਦ ਗੁਰਦਿਆਲ ਰੌਸ਼ਨ, ਸੁਰਜੀਤ ਸਿੰਘ ਲਾਂਬੜਾ, ਪ੍ਰਮੋਦ ਕਾਫ਼ਰ, ਰਾਜਵਿੰਦਰ ਸਮਰਾਲਾ, ਕਮਲਜੀਤ ਕੌਰ, ਬੰਟੀ ਉੱਪਲ਼, ਨਵਦੀਪ ਸਿੰਘ ਮੁੰਡੀ, ਅਨਿਲ ਫਤਹਿਗੜ੍ਹ ਜੱਟਾਂ ਪ੍ਰਧਾਨ ਲਿਖਾਰੀ ਸਭਾ ਰਾਮਪੁਰ,ਡਾ. ਸੁਖਦੇਵ ਸਿੰਘ ਸਿਰਸਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਮੀਤ ਪ੍ਰਧਾਨ ਡਾ ਪਾਲ ਕੌਰ, ਜਸਪਾਲ ਮਾਨਖੇੜਾ, ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ.ਗੁਲਜ਼ਾਰ ਸਿੰਘ ਪੰਧੇਰ, ਰਿਸ਼ੀ ਹਿਰਦੇਪਾਲ, ਅਰਸ਼ਦੀਪ ਸਿੰਘ ਬਾਠ, ਦਵਿੰਦਰ ਦਿਲਰੂਪ, ਸ਼ੁਸੀਲ, ਗੁਰਸੇਵਕ ਸਿੰਘ ਢਿੱਲੋਂ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੋਸਾਂਝ, ਕਮਲ ਦੋਸਾਂਝ,ਡਾ. ਜਗਵਿੰਦਰ ਜੋਧਾ, ਦੀਪਕ ਬਾਲੀ, ਐਡਵੋਕੇਟ ਹਰਸਿਮਰਤ ਕੌਰ, ਅਮਰਜੀਤ ਕੌਂਕੇ, ਅਮਨਦੀਪ ਸਿੰਘ ਟੱਲੇਵਾਲੀਆ, ਬਲਵਿੰਦਰ ਸੰਧੂ, ਕੰਵਰਜੀਤ ਭੱਠਲ,ਬਲਕੌਰ ਸਿੰਘ ਗਿੱਲ,ਪ੍ਰੋ. ਜਸਲੀਨ ਕੌਰ, ਕਰਮ ਸਿੰਘ ਸੰਧੂ, ਐਚ ਐੱਸ ਡਿੰਪਲ, ਬੇਅੰਤ ਸਿੰਘ ਬਾਜਵਾ, ਤਲਵਿੰਦਰ ਸ਼ੇਰਗਿੱਲ ਖਾਸ ਮਹਿਮਾਨਾਂ ਵਜੋਂ ਸ਼ਾਮਿਲ ਹੋਏ ।
ਅਦਾਰਾ ਸ਼ਬਦਜੋਤ ਵਿੱਚ ਹਰ ਸਾਲ ਵਾਂਗ ਲਖਵੀਰ ਸਿੰਘ ਜੱਸੀ ਸਨਮਾਨ ਪੁਆਧੀ ਬੋਲੀ ਲਈ ਕੰਮ ਕਰਦੇ ਹੋਏ 33 ਪੁਸਤਕਾਂ ਲਿਖਣ ਵਾਲੇ ਚਰਨ ਪੁਆਧੀ ਨੂੰ ਓਹਨਾ ਦੀ ਪੁਸਤਕ ‘ਘੱਗਰ ਕੇ ਗਾਹੇ-ਗਾਹੇ’ ਨੂੰ ਅਦਾਰਾ ਸ਼ਬਦਜੋਤ ਦੇ ਮੈਂਬਰਾਂ ਸਮੇਤ ਸੁਰਜੀਤ ਪਾਤਰ ਹੋਰਾਂ ਵੱਲੋਂ ਦਿੱਤਾ ਗਿਆ ।
ਜਿਕਰਯੋਗ ਹੈ ਕਿ ਬਵੰਜਾ ਕਵੀਆਂ ਵੱਲੋਂ ਬੋਲੀਆਂ ਗਈਆਂ ਕਵਿਤਾਵਾਂ ਨੂੰ ਰਸਾਲੇ ਦਰਸ਼ਨ ਸਿੰਘ ਢਿੱਲੋਂ ਦੇ ਮੈਗਜ਼ੀਨ ਕੌਮਾਂਤਰੀ ਚਰਚਾ ਯੂ ਕੇ ਤੇ ਅਮਰਜੀਤ ਕੌਂਕੇ ਦੀ ਸੰਪਾਦਨਾ ਹੇਠ ਪਟਿਆਲਾ ਤੋਂ ਛਪਦੇ ਪਰਚੇ ਪ੍ਰਤੀਮਾਨ ਵਿੱਚ ਯੁਵਾ ਕਵੀਆਂ ਦੀਆਂ 5–5 ਕਵਿਤਾਵਾਂ ਨੂੰ ਛਾਪਿਆ ਜਾਵੇਗਾ ।
ਕਵਿਤਾ ਕੁੰਭ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਰੇ ਸੁਰਜੀਤ ਪਾਤਰ ਹੋਰਾਂ ਨੇ ਕਿਹਾ, “ਦਰਿਆ ਤਾਂ ਹੀ ਵਗਦੇ ਰਹਿੰਦੇ ਹਨ ਜੇਕਰ ਉਹਨਾਂ ਵਿੱਚ ਨਵੇਂ ਵਹਿਣ ਮਿਲਦੇ ਰਹਿਣ” । ਇਸਦੇ ਨਾਲ ਉਹਨਾਂ ਪੰਜਾਬੀ ਭਾਸ਼ਾ ਦੀ ਨਦੀ ਦੇ ਵਗਦੇ ਰਹਿਣ ਦੀ ਕਾਮਨਾ ਵੀ ਕੀਤੀ ਅਤੇ ਕਿਹਾ ਕਿ ਪੰਜਾਬੀ ਦੇ ਤਕਰੀਬਨ 35 ਲਹਿਜੇ ਹਨ ਜਿਹਨਾਂ ਨੂੰ ਬਚਾਅ ਕੇ ਰੱਖਣਾ ਸਾਡਾ ਪੰਜਾਬੀਅਤ ਦਾ ਕਰਮ ਹੈ।
ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਵੀ ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਲੇਖਕ ਸਭਾ ਵੱਲੋਂ ਸਾਰੇ ਕਵੀਆਂ ਵੱਲੋਂ ਬੋਲੀਆਂ ਕਵਿਤਾਵਾਂ ਦੀ ਸਮੀਖਿਆ ਕੀਤੀ ਗਈ ਅਤੇ ਕਿਹਾ, “ਕਵਿਤਾ ਸਿਰਫ ਕਵੀਆਂ ਕੋਲ ਹੀ ਆਉਂਦੀ ਹੈ ਕਿਉਂਕਿ ਕਵੀ ਕਵਿਤਾ ਲਿਖ ਕੇ ਫੁੱਲ ਨਾਲੋਂ ਹੌਲਾ ਹੋ ਜਾਂਦਾ ਹੈ ਅਤੇ ਸਾਰੇ ਸਮਾਜਿਕ ਕੰਮ ਤਿਆਗ ਕਰ ਸਮਾਜ ਨਾਲੋਂ ਵੱਖਰਾ ਹੋ ਜਾਂਦਾ ਹੈ । ਕਵੀ ਦਾ ਮਨ ਸੰਵੇਦਨਸ਼ੀਲ ਹੁੰਦਾ ਹੈ ਅਤੇ ਓਹ ਸਾਰੀ ਦੁਨੀਆਂ ਦੇ ਅਹਿਸਾਸ ਆਪਣੇ ਮਨ ਦੇ ਅੰਦਰ ਰੱਖਦਾ ਹੈ। ਕਵਿਤਾ ਅਣਘੜਤ ਮਨ ਅਤੇ ਸਰੀਰ ਨੂੰ ਤਰਤੀਬ ਵਿੱਚ ਕਰ ਦਿੰਦੀ ਹੈ ।”
ਕਵਿਤਾ ਕੁੰਭ ਵਿੱਚ ਕਵੀਆਂ, ਲੇਖਕਾਂ ਅਤੇ ਕਲਾਕਾਰਾਂ ਤੋਂ ਇਲਾਵਾ ਬਹੁਤ ਸਾਰੇ ਗੰਭੀਰ ਸੁਣਨਹਾਰ ਸਰੋਤੇ ਵੀ ਮੌਜੂਦ ਰਹੇ। ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਵੱਲੋਂ ਗੁਰੂ ਕਾ ਅਤੁੱਟ ਲੰਗਰ ਤੇ ਪ੍ਰਸਾਦਿ ਵੀ ਵਰਤਾਇਆ ਗਿਆ ।