ਮਾਨਸਾ (ਸਮਾਜ ਵੀਕਲੀ) ਚਾਨਣਦੀਪ ਸਿੰਘ ਔਲਖ, ਸੰਪਰਕ 9876888177:- ਡਾਇਰੈਕਟਰ ਆਫ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਅਫਸਰ ਮਾਨਸਾ ਡਾ. ਨਮਿਤਾ ਗਰਗ ਜੀ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਰਾਜੀਵ ਕੁਮਾਰ ਜਿੰਦੀਆ ਜੀ ਦੀ ਯੋਗ ਅਗਵਾਈ ‘ਚ ਆਯੂਸ਼ ਵਿਭਾਗ ਵੱਲੋਂ ਜਿਲ੍ਹੇ ਭਰ ਵਿੱਚ ਵਿਸ਼ਾਲ ਮੁਫਤ ਆਯੂਸ਼ ਕੈਂਪ ਲਗਾਏ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਜਿਲ੍ਹੇ ਦੇ ਪਿੰਡ ਢੈਪਈ ਵਿਖੇ ਇੱਕ ਵਿਸ਼ਾਲ ਆਯੂਸ਼ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਆਯੂਸ਼ ਵਿਭਾਗ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਵੰਡੀਆਂ ਗਈਆਂ।ਇਸ ਮੌਕੇ ਤੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੈਂਪ ਦੌਰਾਨ ਆਏ ਮਰੀਜਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਵੰਡੀਆਂ ਗਈਆਂ। ਡਾਕਟਰ ਨਮਿਤਾ ਗਰਗ ਜਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਅਫਸਰ ਮਾਨਸਾ ਨੇ ਦੱਸਿਆ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਅਤੇ ਆਯੂਰਵੇਦ ਦੇ ਪ੍ਰਚਾਰ ਪ੍ਰਸਾਰ ਲਈ ਜਿਲ੍ਹੇ ਭਰ ਵਿੱਚ ਮੁਫਤ ਆਯੂਸ਼ ਚੈੱਕਅਪ ਅਤੇ ਦਵਾਈ ਵਿਤਰਣ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮਿਲ ਸਕਣ ਅਤੇ ਇੱਕ ਤੰਦਰੁਸਤ ਰਾਸ਼ਟਰ ਦਾ ਨਿਰਮਾਣ ਹੋ ਸਕੇ। ਡਾ. ਰੂਬਲ ਸ਼ਰਮਾ ਮੈਡੀਕਲ ਅਫਸਰ ਆਮ ਆਦਮੀ ਕਲੀਨਿਕ ਢੈਪਈ ਨੇ ਦੱਸਿਆ ਕਿ ਇਸ ਕੈਂਪ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਿਲਆ ਹੈ ਅਤੇ ਲੋਕਾਂ ਨੂੰ ਇਸ ਕੈਂਪ ਨਾਲ ਬਹੁਤ ਫਾਇਦਾ ਮਿਿਲਆ ਹੈ।ਇਸ ਮੌਕੇ ਤੇ ਉਨ੍ਹਾਂ ਨੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ।ਇਸ ਮੌਕੇ ਤੇ ਆਯੁਰਵੈਦਿਕ ਵਿਭਾਗ ਦੇ ਆਯੂਰਵੈਦਿਕ ਮੈਡੀਕਲ ਅਫਸਰ ਡਾਕਟਰ ਸੀਮਾ ਗੋਇਲ ਅਤੇ ਡਾਕਟਰ ਪੂਜਾ, ਹੋਮਿਓਪੈਥੀ ਵਿਭਾਗ ਦੇ ਹੋਮਿਓਪੈਥੀ ਮੈਡੀਕਲ ਅਫਸਰ ਡਾਕਟਰ ਰਾਜਨੀਤ ਅਤੇ ਡਾਕਟਰ ਅਕਵਿੰਦਰ ਨੇ ਮਰੀਜਾਂ ਨੂੰ ਚੈੱਕ ਕਰਨ ਉਪਰੰਤ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਬਦਲਦੇ ਮੌਸਮ ਦੌਰਾਨ ਰੋਜ਼ਾਨਾ ਦੇ ਆਹਾਰ-ਵਿਹਾਰ ਸੰਬੰਧੀ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਕੁੱਲ 660 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ, ਜਿਨ੍ਹਾਂ ਵਿੱਚੋਂ 353 ਮਰੀਜ਼ਾਂ ਨੇ ਆਯੁਰਵੇਦਿਕ ਇਲਾਜ਼ ਅਤੇ 307 ਮਰੀਜ਼ਾਂ ਨੇ ਹੋਮਿਓਪੈਥਿਕ ਇਲਾਜ ਪ੍ਰਾਪਤ ਕੀਤਾ। ਇਸ ਵਿਸ਼ਾਲ ਕੈਂਪ ਮੌਕੇ ਆਯੂਰਵੈਦਿਕ ਵਿਭਾਗ ਦੇ ਉਪ ਵੈਦ ਲਖਮਿੰਦਰ ਕੁਮਾਰ, ਕਰਨਜੀਤ ਸਿੰਘ ਵੱਲੋਂ ਆਯੂਰਵੈਦਿਕ ਦਵਾਈਆਂ ਅਤੇ ਹੋਮਿਓਪੈਥੀ ਵਿਭਾਗ ਦੇ ਸੁਖਜਿੰਦਰ ਕੌਰ ਸ਼ੀਂਹ ਅਤੇ ਸੁਸ਼ੀਲ ਕੁਮਾਰ ਨੇ ਮਰੀਜ਼ਾਂ ਨੂੰ ਹੋਮਿਓਪੈਥਿਕ ਦਵਾਈਆਂ ਵਿਤਰਨ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਊਨਿਟੀ ਹੈਲਥ ਅਫਸਰ ਅੰਤਰਪ੍ਰੀਤ ਕੌਰ, ਬਲਵੀਰ ਸਿੰਘ ਹੈਪੀ ਫਾਰਮੇਸੀ ਅਫਸਰ, ਗੁਰਭੇਜ ਕੌਰ ਏ.ਐਨ.ਐਮ, ਕਮਲਜੀਤ ਕੌਰ ਕੌਂਸਲਰ ਓਟ ਸੈਂਟਰ, ਵੀਰਪਾਲ ਕੌਰ ਸਟਾਫ ਨਰਸ, ਕੇਵਲ ਚੰਦ, ਸਵਰਨ ਸਿੰਘ, ਬਲਵਿੰਦਰ ਕੌਰ, ਨਵਜੌਤ ਸਿੰਘ ਰੋਹੀ, ਪ੍ਰਦੀਪ ਕੁਮਾਰ, ਮੋਹਿਤ ਕੁਮਾਰ ਅਤੇ ਗੁਰਮੀਤ ਸਿੰਘਇਲਾਵਾ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



