HOME ਅਧਿਆਪਕਾਂ ਦੇ ਵੱਖ ਵੱਖ ਮਸਲਿਆਂ ਨੂੰ ਲੈ ਕੇ  ਐਸ ਸੀ/ ਬੀ ਸੀ...

ਅਧਿਆਪਕਾਂ ਦੇ ਵੱਖ ਵੱਖ ਮਸਲਿਆਂ ਨੂੰ ਲੈ ਕੇ  ਐਸ ਸੀ/ ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਦਾ ਵਫ਼ਦ ਏ ਡੀ ਸੀ ( ਜ ) ਨੂੰ ਮਿਲਿਆ 

2

ਮੁੱਖ ਮੰਤਰੀ ਪੰਜਾਬ ਦੇ ਨਾਂ ਸੌਂਪਿਆ ਲਿਖਤੀ  ਮੰਗ ਪੱਤਰ  

ਕਪੂਰਥਲਾ   (ਸਮਾਜ ਵੀਕਲੀ)   ( ਕੌੜਾ )– ਅੱਜ  ਗਜ਼ਟਿਡ ਤੇ ਨਾਨ ਗਜ਼ਟਿਡ ਐਸ ਸੀ/ ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਕਪੂਰਥਲਾ ਦੇ  ਜ਼ਿਲ੍ਹਾ ਪ੍ਰਧਾਨ  ਸਤਵੰਤ ਸਿੰਘ ਟੂਰਾ ਦੀ ਅਗਵਾਈ ਵਿੱਚ ਮਨਜੀਤ ਗਾਟ , ਸੰਤੋਖ ਸਿੰਘ ਮੱਲ੍ਹੀ , ਲਖਵੀਰ ਚੰਦ, ਬਲਵਿੰਦਰ ਨਿਧੜਕ, ਵਿਨੋਦ ਕੁਮਾਰ ਅਤੇ ਹਰਜਿੰਦਰ ਹੈਰੀ ਦੇ ਇੱਕ ਵਫਦ ਨੇ ਏ ਡੀ ਸੀ (ਜਨਰਲ) ਕਪੂਰਥਲਾ ਮੈਡਮ ਨਵਨੀਤ ਕੌਰ ਬੱਲ ਆਈ ਏ ਐਸ ਨਾਲ ਇੱਕ ਵਿਸਥਾਰਤ ਮੀਟਿੰਗ ਕੀਤੀ। ਮੀਟਿੰਗ ਦੌਰਾਨ ਡਰੱਗ ਸੋਸ਼ਲ ਸਰਵੇ , ਐਸ ਆਈ ਆਰ ਦੌਰਾਨ ਬੀ ਐੱਲ ਓ ਨੂੰ ਪੇਸ਼ ਆ ਰਹੀਆਂ ਮਾਨਸਿਕ ਪਰੇਸ਼ਾਨੀਆਂ ਦੂਰ ਕਰਨ, ਜਨਗਣਨਾ ਦੀਆਂ ਡਿਊਟੀਆਂ ਸੰਬੰਧੀ ਵਿੱਚ ਵਿਕਲਾਂਗ, ਅਣ  ਵਿਆਹੀਆਂ ਲੜਕੀਆਂ, ਕਪਲ ਕੇਸ ਆਦਿ ਨੂੰ ਛੋਟ ਦੇਣ, ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤਾਂ ਨੂੰ ਸੁਰੱਖਿਅਤ ਰੱਖਣ ਲਈ ਸੁਰੱਖਿਆ ਪ੍ਰਧਾਨ ਕਰਵਾਉਣੀ, ਬੀ ਐਲ ਓ ਦੇ ਕੰਮ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ।ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਜੀ ਵਲੋਂ ਡਰੱਗ ਸੋਸ਼ਲ ਸਰਵੇ ਵਿੱਚ ਅਧਿਆਪਕਾਂ ਦੀ ਜਬਰੀ ਡਿਊਟੀ ਨਾ ਲਗਵਾਉਣ ਸੰਬੰਧੀ ਮਸਲਾ ਰੱਖਿਆ ਗਿਆ ਅਤੇ ਜਿਥੌਂ ਤੱਕ ਹੋ ਸਕੇ ਘੱਟ ਤੋਂ ਘੱਟ ਅਧਿਆਪਕਾਂ ਦੀ ਡਿਊਟੀ ਲਗਾਉਣ ਦੀ ਮੰਗ ਕੀਤੀ ਗਈ। ਇਸ ਤੇ ਏ ਡੀ ਸੀ ਸਾਹਿਬ ਨੇ ਕਿਹਾ ਕਿ ਸਿਰਫ ਸਹਿਮਤੀ ਦੇਣ ਵਾਲੇ ਅਧਿਆਪਕ ਨੂੰ ਹੀ ਇਸ ਡਿਊਟੀ ਤੇ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਸਰਵੇ ਦੌਰਾਨ ਕਰਮਚਾਰੀਆਂ ਨੂੰ ਸਕੂਲ ਸਮੇਂ ਕੰਮ ਕਰਨ ਅਤੇ ਸੁਰੱਖਿਆ ਪ੍ਰਦਾਨ ਦੀ ਮੰਗ ਵੀ ਕੀਤੀ ਗਈ।  ਆਉਣ ਵਾਲੀ ਜਨਗਣਨਾ ਲਈ ਮਹਿਲਾ ਕਰਮਚਾਰੀਆਂ ਦੀ ਡਿਊਟੀ ਨਾ ਲਗਵਾਉਣ ਸੰਬੰਧੀ ਮੰਗ ਰੱਖੀ ਗਈ । ਇਸ ਸਬੰਧੀ ਏਡੀਸੀ ਸਾਹਿਬ ਨੇ ਹਾਂ ਪੱਖੀ ਹੁੰਗਾਰਾ ਭਰਿਆ। ਐਸ ਆਈ ਆਰ ਦੇ ਕੰਮ ਦੇ ਕਾਰਨ ਬੀ ਐਲ ਓ  ਉਪਰ ਪੈ ਰਹੇ ਮਾਨਸਿਕ ਦਬਾਅ ਦਾ ਮਸਲਾ ਅਤੇ ਉਹਨਾਂ ਨੂੰ ਇੱਕ ਕਰੋੜ ਦੇ ਬੀਮੇ ਹੇਠ ਕਵਰ ਕਰਨ ਦੀ ਗੱਲ ਰੱਖੀ ਗਈ। ਇਸ ਤੇ ਇਹ ਮੰਗ ਉੱਚ ਅਧਿਕਾਰੀਆਂ ਨੂੰ ਭੇਜਣ ਦੀ ਗੱਲ ਆਖੀ ਗਈ । ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਆ ਰਹੇ ਜਨਮ ਦਿਨ ਦੇ ਮੱਦੇਨਜ਼ਰ ਵੱਖ ਵੱਖ ਥਾਵਾਂ ਤੇ ਲੱਗੇ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਗਿਆ। ਇਸ ਤੇ ਏਡੀਸੀ ਸਾਹਿਬ ਨੇ ਐਸ ਐਸ ਪੀ ਸਾਹਿਬ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਗੱਲ ਆਖੀ। ਵਫਦ ਨੇ ਐਸ ਪੀ ਕਪੂਰਥਲਾ ਨਾਲ ਵੀ ਇਸ ਸਬੰਧੀ ਮੁਲਾਕਾਤ ਕੀਤੀ। ਫਗਵਾੜਾ ਵਿਖੇ ਤਾਇਨਾਤ ਬੀ ਐਲ ਓ ਸਵ. ਅਵਤਾਰ ਸਿੰਘ ਨੂੰ ਇੱਕ ਕਰੋੜ ਰੁਪਏ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ ਦਾ ਮੁੱਦਾ ਵਿਸ਼ੇਸ਼ ਤੌਰ ਤੇ ਤੇ ਜ਼ੋਰ ਦੇ ਕੇ ਚੁਕਿਆ ਗਿਆ। ਇਸ ਮਸਲੇ ਨੂੰ ਵੀ ਉੱਚ ਅਧਿਕਾਰੀਆਂ ਤੱਕ ਰੱਖਣ ਦਾ ਆਸ਼ਵਾਸਨ ਦਿੱਤਾ ਗਿਆ। ਅਧਿਆਪਕਾਂ ਦੇ ਵੱਖ ਵੱਖ ਮਸਲਿਆਂ ਨੂੰ ਲੈ ਕੇ  ਐਸ ਸੀ/ ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਦੇ ਵਫ਼ਦ ਵੱਲੋਂ  ਏ ਡੀ ਸੀ ( ਜ ) ਕਪੂਰਥਲਾ ਆਈ ਏ ਐਸ ਮੈਡਮ ਨਵਨੀਤ ਕੌਰ ਬੱਲ ਨੂੰ ਮੁੱਖ ਮੰਤਰੀ ਪੰਜਾਬ  ਦੇ ਨਾਂ ਲਿਖਤੀ ਮੰਗ ਪੱਤਰ ਵੀ ਸੌਂਪਿਆ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article ਰੇਲ ਕੋਚ ਫੈਕਟਰੀ , ਕਪੂਰਥਲਾ ਵਿੱਚ ਰਾਜਭਾਸ਼ਾ ਲਾਗੂਕਰਨ ਸੰਬੰਧੀ  ਮੀਟਿੰਗ ਦਾ ਆਯੋਜਨ
Next articleਅਮਰੀਕਾ ਨੇ ਖਾਰਗ ਟਾਪੂ ‘ਤੇ ਬੰਬ ਸੁੱਟੇ, ਈਰਾਨ ਨੇ ਲਾਲ ਲਕੀਰ ਪਾਰ ਕਰਨ ਵਿਰੁੱਧ ਚੇਤਾਵਨੀ ਦਿੱਤੀ