HOME  ਰੇਲ ਕੋਚ ਫੈਕਟਰੀ , ਕਪੂਰਥਲਾ ਵਿੱਚ ਰਾਜਭਾਸ਼ਾ ਲਾਗੂਕਰਨ ਸੰਬੰਧੀ  ਮੀਟਿੰਗ ਦਾ ਆਯੋਜਨ

 ਰੇਲ ਕੋਚ ਫੈਕਟਰੀ , ਕਪੂਰਥਲਾ ਵਿੱਚ ਰਾਜਭਾਸ਼ਾ ਲਾਗੂਕਰਨ ਸੰਬੰਧੀ  ਮੀਟਿੰਗ ਦਾ ਆਯੋਜਨ

3
ਕਪੂਰਥਲਾ,  (ਸਮਾਜ ਵੀਕਲੀ)   (ਕੌੜਾ )– ਰੇਲ ਕੋਚ ਫੈਕਟਰੀ, ਕਪੂਰਥਲਾ ਵਿੱਚ ਅੱਜ ਰਾਜਭਾਸ਼ਾ ਨੀਤੀ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਰਾਜਭਾਸ਼ਾ ਲਾਗੂਕਰਨ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ  ਮਹਾਪ੍ਰਬੰਧਕ, ਆਰ ਸੀ ਐਫ ਕਪੂਰਥਲਾ ਸ਼੍ਰੀ ਅਜੇ  ਨੰਦਨ ਨੇ ਕੀਤੀ। ਮੀਟਿੰਗ ਦੌਰਾਨ ਆਰ ਸੀ ਐਫ ਵਿੱਚ ਰਾਜਭਾਸ਼ਾ ਹਿੰਦੀ ਦੇ ਪ੍ਰਯੋਗ ਦੀ ਪ੍ਰਗਤੀ ਨਾਲ ਸੰਬੰਧਿਤ ਵੱਖ-ਵੱਖ ਮੱਦਾਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ  ਕੀਤਾ ਗਿਆ। ਸੀਨੀਅਰ ਰਾਜਭਾਸ਼ਾ ਅਧਿਕਾਰੀ ਸ਼੍ਰੀ ਵਿਨੋਦ ਕਟੋਚ ਨੇ ਪਿਛਲੀ ਤਿਮਾਹੀ ਦੌਰਾਨ ਦਫ਼ਤਰੀ ਕੰਮਕਾਜ ਵਿੱਚ ਹਿੰਦੀ ਦੇ ਉਪਯੋਗ, ਪ੍ਰਗਤੀ ਅਤੇ ਭਵਿੱਖ  ਦੀ  ਕਾਰਜਯੋਜਨਾ ਸੰਬੰਧੀ ਵਿਸਤਰਿਤ  ਰਿਪੋਰਟ ਪੇਸ਼ ਕੀਤੀ। ਮਹਾਪ੍ਰਬੰਧਕ ਸ਼੍ਰੀ ਅਜੇ  ਨੰਦਨ ਨੇ ਰਾਜਭਾਸ਼ਾ ਵਿਭਾਗ ਵੱਲੋਂ ਹਿੰਦੀ ਦੇ ਪ੍ਰਚਾਰ-ਪ੍ਰਸਾਰ ਅਤੇ ਸਰਕਾਰੀ ਕੰਮਕਾਜ ਵਿੱਚ ਇਸਦੇ ਵਧਦੇ ਉਪਯੋਗ ਲਈ ਕੀਤੇ ਜਾ ਰਹੇ ਸਰਾਹਣਯੋਗ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਸਭ ਵਿਭਾਗਾਂ ਨੂੰ ਰਾਜਭਾਸ਼ਾ ਨੀਤੀ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਲਈ ਲਗਾਤਾਰ ਯਤਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਿੰਦੀ ਪੰਦਰਵਾੜੇ ਦੌਰਾਨ ਆਯੋਜਿਤ ਵੱਖ-ਵੱਖ ਮੁਕਾਬਲਿਆਂ ਜਿਵੇਂ ਨਿਬੰਧ ਮੁਕਾਬਲਾ, ਹਿੰਦੀ ਟਿੱਪਣੀ ਅਤੇ ਪ੍ਰਾਰੂਪ ਲੇਖਨ ਮੁਕਾਬਲਾ, ਹਿੰਦੀ ਵਾਕ ਮੁਕਾਬਲਾ ਅਤੇ ਰਾਜਭਾਸ਼ਾ ਉਤਕ੍ਰਿਸ਼ਟ ਸੇਵਾ ਪੁਰਸਕਾਰ ਦੇ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਇਨਾਮ ਵੰਡੇ ਗਏ। ਇਸ ਮੌਕੇ ਰਾਜਭਾਸ਼ਾ ਵਿਭਾਗ ਦੀ ਸਾਲਾਨਾ ਮੈਗਜ਼ੀਨ “ਅਰੁਣੋਦਯ” ਦਾ ਵੀ ਵਿਮੋਚਨ ਕੀਤਾ ਗਿਆ। ਮੀਟਿੰਗ ਦੀ ਸਮਾਪਤੀ  ਰਾਜਭਾਸ਼ਾ ਹਿੰਦੀ ਦੇ ਵੱਧ ਤੋਂ ਵੱਧ ਪ੍ਰਯੋਗ ਅਤੇ ਪ੍ਰਸ਼ਾਸਕੀ ਕਾਰਜਾਂ ਵਿੱਚ ਇਸਦੀ ਪ੍ਰਭਾਵਸ਼ੀਲਤਾ ਵਧਾਉਣ ਦੇ ਸੰਕਲਪ ਨਾਲ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਵੀਂ ਜਮਾਤ ਦੀ ਪ੍ਰੀਖਿਆ ਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚੇ ਬੀ ਪੀ ਈ ੳ ਸੰਧੂ ਵੱਲੋਂ ਸਨਮਾਨਿਤ 
Next articleਅਧਿਆਪਕਾਂ ਦੇ ਵੱਖ ਵੱਖ ਮਸਲਿਆਂ ਨੂੰ ਲੈ ਕੇ  ਐਸ ਸੀ/ ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਦਾ ਵਫ਼ਦ ਏ ਡੀ ਸੀ ( ਜ ) ਨੂੰ ਮਿਲਿਆ