ਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ ਸ਼ਹੀਦ ਮੇਜਰ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ ਲਾਪਰਾਂ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ।

ਲੁਧਿਆਣਾ (ਬਰਜਿੰਦਰ ਕੌਰ ਬਿਸਰਾਓ) -ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸ੍ਰੀਮਤੀ ਵਿੱਦਿਆ ਸਾਗਰੀ ਆਰ. ਯੂ. ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਬੱਚਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਸ਼ਹੀਦ ਮੇਜਰ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ, ਲਾਪਰਾਂ (ਲੁਧਿਆਣਾ) ਵਿਖੇ ਵਣ ਮਹਾਂਉਤਸਵ ਮਨਾਇਆ ਗਿਆ । ਇਸ ਮੌਕੇ ਵਣ ਵਿਸਥਾਰ ਰੇਂਜ ਲੁਧਿਆਣਾ ਦੇ ਫੀਲਡ ਸਟਾਫ ਵੱਲੋਂ ਵੱਖ-ਵੱਖ ਗਤੀਵਿਧੀਆਂ ਦੁਆਰਾ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ। ਇਹ ਵਣ ਮਹਾਂਉਤਸਵ ਸਾਲ 1999 ਵਿੱਚ ਕਾਰਗਿਲ ਦੀ ਲੜਾਈ ਦੌਰਾਨ ਸ਼ਹੀਦ ਹੋਏ  ਮੇਜਰ ਸਿੰਘ ਲਾਪਰਾਂ ਦੀ ਸਹਾਦਤ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ  ਸਕੂਲ ਸਟਾਫ ਅਤੇ ਵਣ ਵਿਸਥਾਰ ਰੇਂਜ ਲੁਧਿਆਣਾ ਦੇ ਫੀਲਡ ਸਟਾਫ ਦੁਆਰਾ ਸਕੂਲ ਕੰਪਲੈਕਸ ਵਿੱਚ ਪੌਦੇ ਲਗਾਏ ਗਏ।

ਇਸ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਦੌਰਾਨ ਸਕੂਲੀ ਵਿਦਿਆਰਥੀਆਂ ਦੇ ਵਾਤਾਵਰਣ ਸੰਭਾਲ ਸਬੰਧੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜੇਤੂ ਬੱਚਿਆਂ ਨੂੰ ਵਣ ਵਿਭਾਗ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਵਣ ਵਿਭਾਗ ਦੇ ਕਰਮਚਾਰੀਆਂ ਵੱਲੋਂ ਬੱਚਿਆਂ ਨੂੰ ਵਾਤਾਵਰਣ ਸਬੰਧੀ ਦਰਪੇਸ਼ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਵਿਦਿਆਰਥੀਆਂ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਵਾਤਾਵਰਣ ਪੱਖੀ ਆਦਤਾਂ ਅਪਣਾਉਣ ਅਤੇ ਇਸ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਸਕੂਲ ਇੰਚਾਰਜ ਸ਼ੀ੍ਮਤੀ ਖੁਸ਼ਕਰਨਜੀਤ ਕੌਰ (ਸਾਇੰਸ ਮਿਸਟੈ੍ਸ) , ਵਣ ਬਲਾਕ ਅਫਸਰ ਸ਼ੀ੍ਮਤੀ ਪਰਨੀਤ ਕੌਰ, ਵਣ ਬੀਟ ਇੰਚਾਰਜ ਸਮਰਾਲਾ ਸੀ੍ ਕੁਲਦੀਪ ਸਿੰਘ, ਵਣ ਬੀਟ ਇੰਚਾਰਜ ਲੁਧਿਆਣਾ ਸੀ੍ ਕੁਲਦੀਪ ਸਿੰਘ, ਸਕੂਲ ਟੀਚਰ ਹਰਪ੍ਰੀਤ ਕੌਰ (ਸ.ਸ. ਮਿਸਟੈ੍ਸ),  ਮਿਸ ਗੁਰਪੀਤ ਕੌਰ (ਹਿੰਦੀ ਮਿਸਟੈ੍ਸ), ਸ. ਸੁਰਿੰਦਰ ਸਿੰਘ (ਪੀ.ਟੀ.ਆਈ.) ਸ. ਨਿਰਮਲ ਸਿੰਘ (ਅ/ਕ ਟੀਚਰ), ਸ. ਅਮਨਦੀਪ ਸਿੰਘ (ਕੰਪਿਊਟਰ ਫੈਕਿਲਟੀ) ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ। ਸਕੂਲ ਇੰਚਾਰਜ ਵੱਲੋਂ ਵਣ ਵਿਭਾਗ ਦੇ ਇਸ ਸਲਾਘਾਯੋਗ ਉਪਰਾਲੇ ਲਈ ਉਚੇਚਾ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -346
Next article“ਦ ਗ੍ਰੇਟ ਮਿਜ਼ਾਇਲ ਮੈਨ” ਡਾਕਟਰ ਅਬਦੁਲ ਕਲਾਮ”